Punjab
-
ਏਕਤਾ ਦੀ ਪੇਸ਼ਕਸ਼ ਲੈ ਕੇ ਰਾਜੇਵਾਲ ਅੱਜ ਜਾਣਗੇ ਖਨੌਰੀ, ਮਹਾਪੰਚਾਇਤ ’ਚ ਪਾਸ ਕੀਤਾ ਗਿਆ ਤਿੰਨੇ ਧੜਿਆਂ ਦੀ ਏਕਤਾ ਦਾ ਮਤਾ
ਮੋਗਾ, 10 ਜਨਵਰੀ– ਕਿਸਾਨਾਂ ਦੀਆਂ ਮੰਗਾਂ ਲਈ ਵੱਖ-ਵੱਖ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ), ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਤੇ ਐੱਸਕੇਐੱਮ ਭਾਰਤ ਵਿਚਕਾਰ ਇਕਜੁੱਟਤਾ ਦੇ ਆਸਾਰ ਬਣਨ ਲੱਗੇ ਹਨ। ਵੀਰਵਾਰ ਨੂੰ ਮੋਗਾ ’ਚ ਐੱਸਕੇਐੱਮ ਭਾਰਤ ਵੱਲੋਂ ਕਰਵਾਈ ਗਈ ਕਿਸਾਨ ਮਹਾਪੰਚਾਇਤ ’ਚ ਫ਼ੈਸਲਾ ਕੀਤਾ ਗਿਆ ਕਿ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ’ਚ ਛੇ ਮੈਂਬਰੀ ਵਫ਼ਦ ਸ਼ੁੱਕਰਵਾਰ ਨੂੰ ਖਨੌਰੀ ਜਾਵੇਗਾ ਤੇ…
Read More » -
ਸੰਘਣੀ ਧੁੰਦ ਕਾਰਨ ਟਰੈਕਟਰ ਟਰਾਲੀ ਨਾਲ ਟਕਰਾਈ ਪੀਆਰਟੀਸੀ ਦੀ ਬੱਸ, ਬੱਸ ਕੰਡਕਟਰ ਦੀ ਮੌਤ, 15 ਜ਼ਖ਼ਮੀ
ਸੰਗਰੂਰ, 10 ਜਨਵਰੀ– ਸ਼ੁੱਕਰਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਮਸਤੂਆਣਾ ਅਤੇ ਬਹਾਦਰਪੁਰ ਵਿਚਕਾਰ ਪੀਆਰਟੀਸੀ ਦੀ ਚੰਡੀਗੜ੍ਹ ਡਿਪੂ ਦੀ ਬੱਸ ਟਾਈਲਾਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਦਾ ਇਕ ਪਾਸਾ ਬੁਰੀ ਤਰਾਂ ਨੁਕਸਾਨਿਆ ਗਿਆ। ਹਾਦਸੇ ਵਿੱਚ ਬੱਸ ਦੇ ਕੰਡਕਟਰ ਰਮਨਦੀਪ ਸਿੰਘ (32) ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਸਵਾਰੀਆਂ ਦੇ ਜ਼ਖ਼ਮੀ ਹੋ…
Read More » -
ਸ਼ੰਭੂ ਬਾਰਡਰ ’ਤੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਪ੍ਰਦਰਸ਼ਨ, ਪੰਧੇਰ ਬੋਲੇ, ਮੰਡੀਕਰਨ ਨੀਤੀ ਦੇ ਖਰੜੇ ਨੂੰ ਫੂਕ ਕੇ ਲੋਹੜੀ ਮਨਾਉਣ ਦਾ ਐਲਾਨ
ਰਾਜਪੁਰਾ, 10 ਜਨਵਰੀ- ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਮੰਗਾਂ ਲਾਗੂ ਕਰਵਾਉਣ ਲਈ ਜਾਰੀ ਦਿੱਲੀ ਅੰਦੋਲਨ-2 ਦੇ ਸੱਦੇ ਤਹਿਤ ਸ਼ੁਕਰਵਾਰ ਨੂੰ ਦੇਸ਼ ਭਰ ਦੇ ਸੂਬਿਆਂ ਦੇ ਲੱਖਾਂ ਪਿੰਡਾਂ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਸ ਤਰ੍ਹਾਂ…
Read More » -
ਬੈਂਕ ਆਫ਼ ਇੰਡੀਆ ਬ੍ਰਾਂਚ ਰਾਏਕੋਟ ਨੂੰ ਚੋਰ ਗਰੋਹ ਨੇ ਲਗਾਇਆ ਪਾੜ, ਸੀਸੀਟੀਵੀ ਕੈਮਰੇ ਖੰਗਾਲ ਰਹੀ ਪੁਲਿਸ
ਰਾਏਕੋਟ, 10 ਜਨਵਰੀ– ਸਥਾਨਕ ਸ਼ਹਿਰ ਦੀ ਸੰਘਣੀ ਅਬਾਦੀ ‘ਚ ਸਥਿਤ ਬੈਂਕ ਆਫ਼ ਇੰਡੀਆਂ ਬ੍ਰਾਂਚ ਰਾਏਕੋਟ ਨੂੰ ਬੀਤੀ ਕੱਲ੍ਹ ਚੋਰ ਗਰੋਹ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਅਸਫ਼ਲ ਰਹੀ। ਇਸ ਮੌਕੇ ਬੈਂਕ ਮੈਨੇਜਰ ਵਿਪਿਲ ਗੁਪਤਾ ਨੇ ਦੱਸਿਆ ਕਿ 9-10 ਜਨਵਰੀ 2025 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਬੈਂਕ ਦੇ ਪਿਛਲੇ ਪਾਸੇ ਵਾਲੀ ਕੰਧ ਨੂੰ ਪਾੜ ਲਗਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ।ਉਨ੍ਹਾਂ…
Read More » -
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਹੈਰੋਇਨ ਬਰਾਮਦ
ਅਜਨਾਲਾ, (ਅੰਮ੍ਰਿਤਸਰ), 10 ਜਨਵਰੀ- ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਬੀ.ਐਸ.ਐਫ਼. ਦੀ ਸਰਹੱਦੀ ਚੌਂਕੀ ਹਰਦੇਵ ਦੇ ਖੇਤਰ ’ਚੋਂ ਇਕ ਪੈਕਟ ਵਿਚ ਪਈ 510 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਥਾਣਾ ਅਜਨਾਲਾ ਦੀ ਪੁਲਿਸ ਵਲੋਂ ਹੈਰੋਇਨ ਬਰਾਮਦਗੀ ਮਾਮਲੇ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Read More » -
ਪੁਲਿਸ ਥਾਣਿਆਂ ’ਤੇ ਧਮਾਕੇ ਹੋ ਰਹੇ ਹਨ, ਪਰ ਅੰਮ੍ਰਿਤਸਰ ਪੁਲਿਸ ਛੁਪਾ ਰਹੀ ਹੈ : ਮਜੀਠੀਆ
ਅੰਮ੍ਰਿਤਸਰ, 10 ਜਨਵਰੀ– ਸੀਨੀਅਰ ਅਕਾਲੀ ਆਗੂ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਜ਼ਿਲ੍ਹਾ ਕਚਹਿਰੀ ਵਿਖੇ ਇਕ ਕੇਸ ਦੇ ਮਾਮਲੇ ਵਿਚ ਤਾਰੀਖ਼ ਭੁਗਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਥਾਣਿਆਂ ’ਤੇ ਧਮਾਕੇ ਹੋ ਰਹੇ ਹਨ ਪਰ ਅੰਮ੍ਰਿਤਸਰ ਦੀ ਪੁਲਿਸ ਇਨ੍ਹਾਂ ਨੂੰ ਛੁਪਾ ਰਹੀ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਵਿਚ ਕਦੇ ਕਿਸੇ ਨੇ ਕਾਰ ਦਾ ਰੇਡੀਏਟਰ ਫਟਦਾ ਨਹੀਂ…
Read More » -
ਪੂਜਾ ਭਾਟੀਆ ਦੇ ਸਿਰ ਸੱਜਿਆ ਸਾਹਨੇਵਾਲ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ
ਸਾਹਨੇਵਾਲ, (ਲੁਧਿਆਣਾ), 10 ਜਨਵਰੀ – ਅੱਜ ਸਾਹਨੇਵਾਲ ਦੇ ਨਗਰ ਕੌਂਸਲ ਦਫ਼ਤਰ ’ਚ ਨਵੇਂ ਬਣੇ ਕੌਂਸਲਰਾਂ ਨੂੰ ਸਹੁੰ ਚੁਕਾਉਣ ਅਤੇ ਨਗਰ ਕੌਂਸਲ ਦਾ ਪ੍ਰਧਾਨ ਨਿਯੁਕਤ ਕਰਨ ਲਈ ਮੀਟਿੰਗ ਹੋਈ, ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਏ.ਸੀ.ਏ ਗਲਾਡਾ ਵਿਨੀਤ ਕੁਮਾਰ, ਅਮਨ ਮੋਹੀ ਨੇ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਹਰਦੀਪ ਸਿੰਘ ਮੂੰਡੀਆਂ ਅਤੇ ਏ.ਸੀ.ਏ ਗਲਾਡਾ ਵਿਨੀਤ ਕੁਮਾਰ ਵਲੋਂ ਸਾਹਨੇਵਾਲ ਨਗਰ ਕੌਂਸਲ ਦੇ…
Read More » -
ਅੰਮ੍ਰਿਤਸਰ ਦੇ ਗੁਮਟਾਲਾ ਪੁਲਿਸ ਸਟੇਸ਼ਨ ‘ਚ ਵੱਡਾ ਧਮਾਕਾ, ਗੈਂਗਸਟਰ ਹੈਪੀ ਪਸੀਆਂ ਨੇ ਲਈ ਜ਼ਿੰਮੇਵਾਰੀ
ਅੰਮ੍ਰਿਤਸਰ, 10 ਜਨਵਰੀ– ਜ਼ਿਲ੍ਹੇ ’ਚ 46 ਦਿਨ ਬਾਅਦ ਇਕ ਵਾਰ ਮੁੜ ਅੱਤਵਾਦੀਆਂ ਨੇ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਇਆ ਹੈ। ਇਸ ਵਾਰ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਗੁਮਟਾਲਾ ਪੁਲਿਸ ਚੌਕੀ ਸੀ। ਧਮਾਕਾ ਰਾਤ ਲਗਪਗ 9.20 ਵਜੇ ਹੋਇਆ। ਧਮਾਕੇ ਨਾਲ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਖੂੰਖਾਰ ਗੈਂਗਸਟਰ ਹੈਪੀ ਪਸੀਆਂ ਨੇ ਲਈ ਹੈ। ਜ਼ਿਕਰਯੋਗ ਹੈ…
Read More » -
ਪੰਜਾਬ ਸਰਕਾਰ ਵਲੋਂ 10 ਪੀ.ਸੀ.ਐਸ.ਅਫ਼ਸਰਾਂ ਦੇ ਤਬਾਦਲੇ
ਚੰਡੀਗੜ੍ਹ, 10 ਜਨਵਰੀ – ਪੰਜਾਬ ਸਰਕਾਰ ਵਲੋਂ 10 ਪੀ.ਸੀ.ਐਸ.ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।
Read More » -
ਕਾਂਗਰਸ ਪਾਰਟੀ ਵਲੋਂ ਨਵਾਂ ਸ਼ਹਿਰ ‘ਚ ਵਿਸ਼ਾਲ ਧਰਨਾ
ਨਵਾਂਸ਼ਹਿਰ, 10 ਜਨਵਰੀ (ਜਸਬੀਰ ਸਿੰਘ ਨੂਰਪੁਰ) – ਕਾਂਗਰਸ ਪਾਰਟੀ ਵਲੋਂ ਨਵਾਂ ਸ਼ਹਿਰ ਚ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਦੀ ਅਗਵਾਈ ਚ ਵਿਸ਼ਾਲ ਧਰਨਾ ਲਗਾਇਆ ਗਿਆ।
Read More »