Punjab

ਅੰਮ੍ਰਿਤਸਰ ਦੇ ਗੁਮਟਾਲਾ ਪੁਲਿਸ ਸਟੇਸ਼ਨ ‘ਚ ਵੱਡਾ ਧਮਾਕਾ, ਗੈਂਗਸਟਰ ਹੈਪੀ ਪਸੀਆਂ ਨੇ ਲਈ ਜ਼ਿੰਮੇਵਾਰੀ

ਅੰਮ੍ਰਿਤਸਰ, 10 ਜਨਵਰੀਜ਼ਿਲ੍ਹੇ ’ਚ 46 ਦਿਨ ਬਾਅਦ ਇਕ ਵਾਰ ਮੁੜ ਅੱਤਵਾਦੀਆਂ ਨੇ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਇਆ ਹੈ। ਇਸ ਵਾਰ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਗੁਮਟਾਲਾ ਪੁਲਿਸ ਚੌਕੀ ਸੀ। ਧਮਾਕਾ ਰਾਤ ਲਗਪਗ 9.20 ਵਜੇ ਹੋਇਆਧਮਾਕੇ ਨਾਲ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਖੂੰਖਾਰ ਗੈਂਗਸਟਰ ਹੈਪੀ ਪਸੀਆਂ ਨੇ ਲਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਪੁਲਿਸ ਥਾਣੇ ਤੇ ਚੌਕੀ ਨੂੰ ਨਿਸ਼ਾਨਾ ਬਣਾਉਣ ਦੀ ਇਹ ਪੰਜਵੀਂ ਘਟਨਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਧਮਾਕੇ ਨਾਲ ਗੱਡੀ ਦਾ ਰੇਡੀਏਟਰ ਵੀ ਫਟ ਗਿਆ। ਮੁੱਢਲੀਆਂ ਖ਼ਬਰਾਂ ਮੁਤਾਬਕ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਗ੍ਰਨੇਡ ਪੁਲ ਦੇ ਉੱਪਰੋਂ ਹੇਠਾਂ ਥਾਣੇ ’ਤੇ ਸੁੱਟਿਆ ਗਿਆ ਸੀ। ਮੌਕੇ ’ਤੇ ਡੀਸੀਪੀ ਆਲਮ ਵਿਜੇ ਵੀ ਪਹੁੰਚ ਗਏ ਤੇ ਉਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਕੁਝ ਦੇਰ ਬਾਅਦ ਧਮਾਕੇ ਦੀ ਜਾਂਚ ਲਈ ਟੀਮਾਂ ਵੀ ਪਹੁੰਚ ਗਈਆਂਪਹਿਲਾਂ ਹੋਏ ਚਾਰ ਧਮਾਕਿਆਂ ਦੀ ਗੁੱਥੀ ਨੂੰ ਪੁਲਿਸ ਸੁਲਝਾ ਚੁੱਕੀ ਹੈ। ਸਭ ਤੋਂ ਪਹਿਲਾਂ ਅੱਤਵਾਦੀਆਂ ਨੇ 24 ਨਵੰਬਰ ਨੂੰ ਅਜਨਾਲਾ ਥਾਣੇ ਨੂੰ ਆਈਈਡੀ ਲਾ ਕੇ ਉਡਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ 26 ਨਵੰਬਰ ਨੂੰ ਗੁਰਬਖ਼ਸ਼ ਨਗਰ ’ਚ ਛੇ ਮਹੀਨੇ ਤੋਂ ਬੰਦ ਪੁਲਿਸ ਚੌਕੀ ਦੇ ਬਾਹਰ ਹੈਂਡ ਗ੍ਰਨੇਡ ਸੁੱਟਿਆ ਗਿਆ। ਇਸੇ ਤਰ੍ਹਾਂ ਚਾਰ ਦਸੰਬਰ ਨੂੰ ਮਜੀਠਾ ਥਾਣੇ ’ਚ ਜ਼ੋਰਦਾਰ ਧਮਾਕਾ ਹੋਇਆ ਤੇ ਫਿਰ 17 ਦਸੰਬਰ ਨੂੰ ਇਸਲਾਮਾਬਾਦ ਥਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਇਕ ਮਹੀਨੇਅੱਠ ਥਾਵਾਂਤੇ ਹੋਏ ਹਮਲੇ

24 ਨਵੰਬਰ : ਅਜਨਾਲਾ ਪੁਲਿਸ ਥਾਣੇ ਨੂੰ ਆਈਈਡੀ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ।

26 ਨਵੰਬਰ : ਅੰਮ੍ਰਿਤਸਰ ’ਚ ਹੀ ਛੇ ਮਹੀਨੇ ਤੋਂ ਬੰਦ ਪਈ ਪੁਲਿਸ ਚੌਕੀ ਦੇ ਬਾਹਰ ਹੈਂਡ ਗ੍ਰਨੇਡ ਨਾਲ ਧਮਾਕਾ ਕੀਤਾ ਗਿਆ।

2 ਦਸੰਬਰ : ਨਵਾਂਸ਼ਹਿਰ ’ਚ ਕਾਠਗੜ੍ਹ ਪੁਲਿਸ ਚੌਕੀ ’ਤੇ ਹੈਂਡ ਗ੍ਰਨੇਡ ਸੁੱਟਿਆ ਗਿਆ, ਪਰ ਫਟਿਆ ਨਹੀਂ

4 ਦਸੰਬਰ : ਮਜੀਠਾ ਥਾਣੇ ’ਚ ਰਾਤ ਨੂੰ ਜ਼ੋਰਦਾਰ ਧਮਾਕਾ ਹੋਇਆ ਸੀ, ਜਿਸ ’ਚ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ।

12 ਦਸੰਬਰ : ਬਟਾਲਾ ਦੇ ਥਾਣਾ ਘਨੀਏ ਕੇ ਬਾਂਗਰ ਦੇ ਬਾਹਰ ਹੈਂਡ ਗ੍ਰਨੇਡ ਸੁੱਟਿਆ ਗਿਆ, ਪਰ ਫਟਿਆ ਨਹੀਂ

17 ਦਸੰਬਰ : ਅੰਮ੍ਰਿਤਸਰ ’ਚ ਰਿਹਾਇਸ਼ੀ ਇਲਾਕੇ ਇਸਲਾਮਾਬਾਦ ’ਚ ਪੁਲਿਸ ਥਾਣੇ ’ਚ ਸਵੇਰੇ 3.10 ਵਜੇ ਧਮਾਕਾਵਾਲ-ਵਾਲ ਬਚਿਆ ਸੰਤਰੀ

19 ਦਸੰਬਰ : ਰਾਤ ਅੱਠ ਵਜੇ ਗੁਰਦਾਸਪੁਰ ਦੇ ਪਿੰਡ ਬਖ਼ਸ਼ੀਵਾਲ ’ਚ 20 ਦਿਨ ਪਹਿਲਾਂ ਹੀ ਬੰਦ ਕੀਤੀ ਗਈ ਪੁਲਿਸ ਚੌਕੀ ’ਚ ਧਮਾਕਾ

20 ਦਸੰਬਰ : ਦੇਰ ਰਾਤ ਨੂੰ ਗੁਰਦਾਸਪੁਰ ਦੇ ਪਿੰਡ ਵਡਾਲਾ ਕੇ ਬਾਂਗਰ ’ਚ ਬੰਦ ਪੁਲਿਸ ਚੌਕੀ ’ਚ ਧਮਾਕਾ ਹੋਇਆ।

Related Articles

Leave a Reply

Your email address will not be published. Required fields are marked *

Back to top button