Punjab

ਬੈਂਕ ਆਫ਼ ਇੰਡੀਆ ਬ੍ਰਾਂਚ ਰਾਏਕੋਟ ਨੂੰ ਚੋਰ ਗਰੋਹ ਨੇ ਲਗਾਇਆ ਪਾੜ, ਸੀਸੀਟੀਵੀ ਕੈਮਰੇ ਖੰਗਾਲ ਰਹੀ ਪੁਲਿਸ

ਰਾਏਕੋਟ, 10 ਜਨਵਰੀਸਥਾਨਕ ਸ਼ਹਿਰ ਦੀ ਸੰਘਣੀ ਅਬਾਦੀ ‘ਚ ਸਥਿਤ ਬੈਂਕ ਆਫ਼ ਇੰਡੀਆਂ ਬ੍ਰਾਂਚ ਰਾਏਕੋਟ ਨੂੰ ਬੀਤੀ ਕੱਲ੍ਹ ਚੋਰ ਗਰੋਹ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਅਸਫ਼ਲ ਰਹੀ। ਇਸ ਮੌਕੇ ਬੈਂਕ ਮੈਨੇਜਰ ਵਿਪਿਲ ਗੁਪਤਾ ਨੇ ਦੱਸਿਆ ਕਿ 9-10 ਜਨਵਰੀ 2025 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਬੈਂਕ ਦੇ ਪਿਛਲੇ ਪਾਸੇ ਵਾਲੀ ਕੰਧ ਨੂੰ ਪਾੜ ਲਗਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀਉਨ੍ਹਾਂ ਦੱਸਿਆ ਕਿ ਜਦ ਉਹ 10 ਜਨਵਰੀ ਨੂੰ ਸਵੇਰੇ ਬੈਂਕ ਟਾਈਮ ਮੁਤਾਬਿਕ ਡਿਊਟੀ ‘ਤੇ ਆਏ ਤਾਂ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਪਤਾ ਲੱਗਿਆ, ਜਿਸ ‘ਤੇ ਉਨ੍ਹਾਂ ਦੇਖਿਆ ਕਿ ਚੋਰਾਂ ਵੱਲੋਂ ਚੋਰੀ ਨੂੰ ਦਿੱਤਾ ਅੰਜ਼ਾਮ ਅਸਫ਼ਲ ਸਾਬਿਤ ਹੋਇਆ ਹੈ।ਜਿਸ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ ਪੁਲਿਸ ਥਾਣਾ ਸਿਟੀ ਰਾਏਕੋਟ ਨੂੰ ਸੂਚਿਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਬੈਂਕ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਸਪਲਾਈ ਨੂੰ ਕੱਟ ਦਿੱਤਾ ਗਿਆ, ਜਿਸ ਕਰਕੇ ਚੋਰ ਗਰੋਹ ਦਾ ਕੋਈ ਵੀ ਸੁਰਾਗ ਨਹੀਂ ਲੱਗ ਸਕਿਆ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਗਿਣਤੀ ਕਿੰਨੀ ਸੀ। ਇਸ ਅਸਫ਼ਲ ਵਾਰਦਾਤ ਦੇ ਬਾਅਦ ਇਸ ਬੈਂਕ ਦੇ ਆਸ-ਪਾਸ ਦੀਆਂ ਹੋਰਨਾਂ ਵੱਖ-ਵੱਖ ਬੈਂਕਾਂ ਦੀਆਂ ਬ੍ਰਾਂਚਾਂ ਦੇ ਅਧਿਕਾਰੀਆਂ ਵਿੱਚ ਵੀ ਬੈਚੇਨੀ ਪਾਈ ਜਾ ਰਹੀ ਹੈ ਕਿ ਸਰਦੀਆਂ ਦੇ ਮੌਸਮ ਵਿੱਚ ਕਿਤੇ ਉਨ੍ਹਾਂ ਦੀਆਂ ਬ੍ਰਾਂਚਾ ਨੂੰ ਵੀ ਚੋਰ ਗਰੋਹ ਨਿਸ਼ਾਨਾ ਨਾ ਬਣਾ ਲਵੇ।ਇਸ ਅਸਫ਼ਲ ਵਾਰਦਾਤ ਦੇ ਸਬੰਧ ਵਿੱਚ ਬੈਂਕ ਆਫ਼ ਇੰਡੀਆ ਬ੍ਰਾਂਚ ਰਾਏਕੋਟ ਦੇ ਮੈਨੇਜਰ ਵਿਪਿਲ ਗੁਪਤਾ ਵੱਲੋਂ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ ਕਰਮਜੀਤ ਸਿੰਘ ਕੋਲ਼ ਬਿਆਨ ਦਰਜ ਕਰਵਾਏ ਗਏ ਹਨ।ਉਧਰ ਜਦ ਐੱਸ.ਐੱਚ.ਓ ਕਰਮਜੀਤ ਸਿੰਘ ਨਾਲ ਇਸ ਘਟਨਾ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬੈਂਕ ਦੇ ਪਿਛਲੇ ਪਾਸੇ ਖਾਲੀ ਪਲਾਂਟ ਪਏ ਹਨ, ਜਿੱਥੋਂ ਚੋਰਾਂ ਵੱਲੋਂ ਕੰਧ ਨੂੰ ਪਾੜ ਲਗਾ ਕੇ ਇਸ ਘਟਨਾ ਨੂੰ ਅੰਜ਼ਾਮ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ।ਉਨ੍ਹਾਂ ਆਖਿਆ ਕਿ ਇਸ ਘਟਨਾ ਸਬੰਧੀ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਚੋਰ ਗਰੋਹ ਸਬੰਧੀ ਸੁਰਾਗ ਲਗਾਇਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button