Punjab

ਇੰਸਟਾਗ੍ਰਾਮ ’ਤੇ ਸਟੰਟ ਵਾਲੀ ਵੀਡੀਓ ਪਾਉਣ ਵਾਲੇ ਦਾ ਪੁਲਿਸ ਨੇ ਘਰ ਜਾ ਕੇ ਕੱਟਿਆ ਚਲਾਨ

ਲੁਧਿਆਣਾ, 20 ਅਗਸਤ : ਸੋਸ਼ਲ ਮੀਡੀਆ ਤੇ ਸਟੰਟਬਾਜ਼ੀ ਵਾਲੀ ਵੀਡੀਓ ਪੋਸਟ ਕਰਨ ਵਾਲੇ ਇਕ ਨੌਜਵਾਨ ਦਾ ਪੁਲਿਸ ਨੇ ਘਰ ਜਾ ਕੇ ਚਾਲਾਨ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਉਸ ਤੋਂ ਆਨਲਾਈਨ ਮਾਫੀ ਮੰਗਵਾਈ ਤੇ ਫਿਰ ਉਸ ਦਾ ਵੀਡੀਓ ਲੁਧਿਆਣਾ ਪੁਲਿਸ ਦੇ ਪੇਜ ਤੇ ਸਾਂਝਾ ਕਰ ਦਿੱਤਾ। ਫਿਲਹਾਲ ਪੁਲਿਸ ਦੀ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ, ਇੰਸਟਾਗ੍ਰਾਮ ’ਤੇ ਇਕ ਨੌਜਵਾਨ ਨੇ ਸਮਰਾਲਾ ਚੌਕ ਨੇੜੇ ਬਾਈਕ ਤੇ ਸਟੰਟ ਕਰਦੇ ਹੋਏ ਇਕ ਵੀਡੀਓ ਪੋਸਟ ਕੀਤੀ। ਜਦੋਂ ਇਹ ਵੀਡੀਓ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਤੱਕ ਪੁੱਜੀ ਤਾਂ ਉਨ੍ਹਾਂ ਨੇ ਮੋਟਰਸਾਈਕਲ ਦੇ ਨੰਬਰ ਰਾਹੀਂ ਨੌਜਵਾਨ ਦੀ ਡਿਟੇਲ ਨੂੰ ਖੰਘਾਲਿਆ। ਇਸ ਮਗਰੋਂ ਪੁਲਿਸ ਨੇ ਉਸ ਦੇ ਘਰ ਜਾ ਕੇ ਚਲਾਨ ਕੱਟਿਆ। ਚਲਾਨ ਕੱਟਣ ਤੋਂ ਬਾਅਦ, ਪੁਲਿਸ ਨੇ ਉਸ ਨੌਜਵਾਨ ਤੋਂ ਇਕ ਵੀਡੀਓ ਬਣਵਾਈ, ਜਿਸ ’ਚ ਉਸ ਨੇ ਕਿਹਾ ਕਿ ਗਲਤੀ ਨਾਲ ਉਸ ਨੇ ਸਟੰਟ ਦੀ ਵੀਡੀਓ ਬਣਾਈ ਤੇ ਹੁਣ ਉਹ ਦੁਬਾਰਾ ਅਜਿਹਾ ਨਹੀਂ ਕਰੇਗਾ। ਉਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਵੀਡੀਓ ਨਾ ਬਣਾਉਣ ਤੇ ਨਾ ਹੀ ਸਟੰਟ ਕਰਨ।

Related Articles

Leave a Reply

Your email address will not be published. Required fields are marked *

Back to top button