Politics

ਫ਼ਿਰੋਜ਼ਪੁਰ ਕਾਂਗਰਸ ਭਵਨ ’ਚ ਮਨਾਇਆ ਮਹਾਤਮਾ ਗਾਂਧੀ ਦਾ ਜਨਮ ਦਿਵਸ

ਜਵਾਹਰ ਬਾਲ ਮੰਚ ਪੰਜਾਬ ਦੇ ਚੇਅਰਮੈਨ ਜਗਸੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਇਆ ਸਮਾਗਮ

ਫ਼ਿਰੋਜ਼ਪੁਰ 3 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ 2 ਅਕਤੂਬਰ ਨੂੰ ਫਿਰੋਜ਼ਪੁਰ ਸਥਿਤ ਕਾਂਗਰਸ ਭਵਨ ਵਿਖੇ ਜਵਾਹਰ ਬਾਲ ਮੰਚ ਪੰਜਾਬ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਸਮਾਗਮ ਦੀ ਅਗਵਾਈ ਜਵਾਹਰ ਬਾਲ ਮੰਚ ਪੰਜਾਬ ਦੇ ਚੇਅਰਮੈਨ ਜਗਸੀਰ ਸਿੰਘ ਸਿੱਧੂ ਨੇ ਕੀਤੀ ।
ਇਸ ਮੌਕੇ ਜਗਸੀਰ ਸਿੰਘ ਸਿੱਧੂ ਨੇ ਮਹਾਤਮਾ ਗਾਂਧੀ ਦੇ ਜੀਵਨ, ਉਨ੍ਹਾਂ ਦੇ ਵਿਚਾਰਾਂ ਅਤੇ ਦੇਸ਼ ਦੀ ਆਜ਼ਾਦੀ ਲਈ ਨਿਭਾਈ ਭੂਮਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਗਾਂਧੀ ਜੀ ਦੇ ਸੱਚ, ਅਹਿੰਸਾ ਅਤੇ ਸਾਦਗੀ ਦੇ ਵਿਚਾਰ ਅੱਜ ਵੀ ਸਮਾਜ ਲਈ ਮਹੱਤਵਪੂਰਨ ਹਨ।
ਸਮਾਗਮ ਦੌਰਾਨ ਪੰਜਾਬ ਕੋਆਰਡੀਨੇਟਰ ਸਮਰਜੀਤ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਤੂਤ, ਜ਼ਿਲ੍ਹਾ ਸਕੱਤਰ-ਇੰਚਾਰਜ ਕੁਲਦੀਪ ਸਿੰਘ, ਵਾਈਸ ਚੇਅਰਮੈਨ ਨਵਦੀਪ ਸਿੰਘ ਕਾਲਾ, ਹਲਕਾ ਫਿਰੋਜ਼ਪੁਰ ਦਿਹਾਤੀ ਦੇ ਚੇਅਰਮੈਨ ਜਗਸੀਰ ਸਿੰਘ ਕੋਟ ਕਰੋੜ, ਜਨਰਲ ਸਕੱਤਰ ਮਨੀਸ਼ ਸੁਲਹਾਣੀ ਸਮੇਤ ਤਰਸੇਮ ਸਿੰਘ ਟੇਰੂ, ਬਿੱਟੂ ਤੂਤ, ਮਾਣਪ੍ਰੀਤ ਸਿੰਘ ਚੌਕ, ਬਲਵਿੰਦਰ ਸਿੰਘ ਅਤੇ ਹੋਰ ਅਹੁਦੇਦਾਰ ਤੇ ਸਾਥੀ ਹਾਜ਼ਰ ਰਹੇ।
ਸਮਾਗਮ ਦੌਰਾਨ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਚਾਰਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦਰਸਾਏ ਰਾਹ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ ।

ਤਸਵੀਰ :- ਕਾਂਗਰਸ ਭਵਨ ਅੰਦਰ ਮਹਾਤਮਾ ਗਾਂਧੀ ਦਾ ਜਨਮ ਦਿਵਸ ਮਨਾਏ ਜਾਣ ਸਮੇਂ ਜਵਾਹਰ ਬਾਲ ਮੰਚ ਪੰਜਾਬ ਦੇ ਚੇਅਰਮੈਨ ਜਗਸੀਰ ਸਿੰਘ ਸਿੱਧੂ ਆਦਿ ਆਗੂ

Related Articles

Leave a Reply

Your email address will not be published. Required fields are marked *

Back to top button