ਅੰਮ੍ਰਿਤਸਰ, 20 ਅਗਸਤ : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ ਤ੍ਰਿਪਤਜੋਤ ਕੌਰ, (ਫਾਸਟ ਟ੍ਰੈਕ ਕੋਰਟ) ਅੰਮ੍ਰਿਤਸਰ ਦੀ ਅਦਾਲਤ ਨੇ ਵਿਸ਼ਾਲ ਕੁਮਾਰ ਪੁੱਤਰ ਰਾਜੇਸ਼ ਕੁਮਾਰ ਨੂੰ ਐਫਆਈਆਰ ਨੰਬਰ 43/2023, ਥਾਣਾ ਮਜੀਠਾ ਰੋਡ ਅੰਮ੍ਰਿਤਸਰ, ਅਧੀਨ 363/366 ਆਈਪੀਸੀ ਅਤੇ 6 ਪੋਕਸੋ ਐਕਟ ਵਿਚ ਦੋਸ਼ੀ ਠਹਿਰਾਇਆ ਅਤੇ 20 ਸਾਲ ਦੀ ਕੈਦ ਤੇ 55000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਜੱਜਮੈਟ ਅਨੁਸਾਰ ਘਟਨਾ ਵਾਲੇ ਦਿਨ ਯਾਨੀ 26.4.2023 ਨੂੰ ਦੋਸ਼ੀ ਲਗਭਗ 12 ਸਾਲ ਦੀ ਪੀੜਤਾ ਨੂੰ ਵਿਆਹ ਦੇ ਬਹਾਨੇ ਬਰੇਲੀ ਲੈ ਗਿਆ ਅਤੇ ਫਿਰ ਉਸ ਨੂੰ ਬਿਆਵਰ, (ਰਾਜਸਥਾਨ) ਲੈ ਗਿਆ ਜਿੱਥੇ ਉਸ ਨੇ ਕਿਰਾਏ ਦੇ ਮਕਾਨ ਵਿਚ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਜਬਰ ਜਨਾਹ ਕੀਤਾ। ਇਸ ਸਜ਼ਾ ਰਾਹੀਂ ਅਦਾਲਤ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਭਵਿੱਖ ਵਿਚ ਅਜਿਹੀ ਕੋਈ ਘਟਨਾ ਨਾ ਵਾਪਰੇ।



