Punjab

ਸੁਖਪਾਲ ਸਿੰਘ ਖਹਿਰਾ ਨੇ ਸੜਕ ਸੁਰੱਖਿਆ ਫੋਰਸ ਲਈ ਖਰੀਦੇ 144 ਵਾਹਨਾਂ ’ਚ ਘਪਲੇ ਦਾ ਲਾਇਆ ਦੋਸ਼, ਜਾਂਚ ਦੀ ਕੀਤੀ ਮੰਗ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 24 ਜੁਲਾਈ : ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੜ੍ਕ ਸੁਰੱਖਿਆ ਫੋਰਸ ਲਈ ਖਰੀਦ ਕੀਤੇ ਗਏ ਵਾਹਨਾਂ ਵਿਚ ਵੱਡੇ ਘਪਲੇ ਦੇ ਦੋਸ਼ ਲਾਇਆ ਹੈ। ਬੁੱਧਵਾਰ ਨੂੰ ਕਾਂਗਰਸ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੜ੍ਹਕ ਸੁਰੱਖਿਆ ਫੋਰਸ ਲਈ 144 ਟੋਇਟਾ ਹਾਇਲੈਕਸ ਵਹੀਕਲ ਖਰੀਦ ਕੀਤੇ ਹਨ। ਇਸ ਵਹੀਕਲ ਦੀ ਬਾਜ਼ਾਰੀ ਕੀਮਤ 36.89 ਲੱਖ ਰੁਪਏ ਹੈ। ਕੰਪਨੀ ਦੇ ਡੀਲਰ ਆਪਣੇ ਪੱਧਰ ‘ਤੇ ਇਨ੍ਹਾਂ ਵਾਹਨਾਂ ‘ਤੇ 10 ਲੱਖ ਰੁਪਏ ਤੱਕ ਦੀ ਛੋਟ ਦਿੰਦੇ ਹਨ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਅਜਿਹੀ ਗੱਡੀ ਖਰੀਦ ਵੀ ਕੀਤੀ ਹੈ, ਜਿਸ ’ਤੇ ਦਸ ਲੱਖ ਰੁਪਏ ਦੀ ਛੋਟ ਮਿਲੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਵੱਡੀ ਗਿਣਤੀ ਵਿਚ ਯਾਨੀ 144 ਵਾਹਨ ਖਰੀਦੇ ਹਨ। ਇਸ ਤਰ੍ਹਾਂ ਸਰਕਾਰ ਨੂੰ ਹੋਰ ਵੀ ਸਸਤੀ ਗੱਡੀ ਉਪਲਬਧ ਹੋਣੀ ਚਾਹੀਦੀ ਸੀ, ਪਰ ਸਰਕਾਰ ਨੇ ਡੀਲਰ ਤੋਂ ਰੇਟ ਵਿਚ ਛੋਟ ਨਹੀਂ ਮੰਗੀ ਜਾਂ ਫਿਰ ਗੜ੍ਹਬੜੀ ਕੀਤੀ ਹੈ। ਆਰਟੀਆਈ ਕਾਰਕੁਨਾਂ ਤੇ ਪਾਰਟੀ ਦੇ ਆਗੂਆਂ ਸਤਨਾਮ ਧਵਨ ਅਤੇ ਕਿਰਨਜੀਤ ਸਿੰਘ ਸੰਧੂ ਨਾਲ ਪ੍ਰੈੱਸ ਕਾਨਫਰੰਸ ਵਿਚ ਖਹਿਰਾ ਨੇ ਇੱਕ ਵਿਅਕਤੀ ਦੁਆਰਾ ਖਰੀਦੇ ਗਏ ਟੋਇਟਾ ਹਾਇਲੈਕਸ ਦਾ ਬਿੱਲ ਦਿਖਾਇਆ ਜਿਸ ਵਿਚ ਡੀਲਰ ਨੇ ਇਕ ਗੱਡੀ ‘ਤੇ 10 ਲੱਖ ਰੁਪਏ ਦੀ ਛੋਟ ਦਿੱਤੀ ਹੈ। ਜਦੋਂ ਕਿ ਪੰਜਾਬ ਪੁਲਿਸ ਨੇ 144 ਗੱਡੀਆਂ ਖ੍ਰੀਦ ਕੀਤੀਆਂ ਹਨ। ਇਸਦੀ ਕੀਮਤ 36.89 ਲੱਖ ਰੁਪਏ ਹੈ। ਕਾਂਗਰਸੀ ਵਿਧਾਇਕ ਨੇ ਕਿਹਾ ਕਿ ਜਦੋਂ ਕੋਈ ਕਾਰ ਖਰੀਦਦਾ ਹੈ, ਤਾਂ ਉਹ ਡੀਲਰ ਨਾਲ ਸੌਦੇਬਾਜ਼ੀ ਕਰਦਾ ਹੈ। ਖਹਿਰਾ ਨੇ ਦਾਅਵਾ ਕੀਤਾ ਕਿ ਇਸ ਪੂਰੇ ਸੌਦੇ ਵਿਚ ਕਰੀਬ 15 ਕਰੋੜ ਰੁਪਏ ਤੱਕ ਦਾ ਘੁਟਾਲਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਨੂੰ ਸ਼ਿਕਾਇਤ ਕੀਤੀ ਹੈ। ਖਹਿਰਾ ਨੇ ਮਾਮਲੇ ਦੀ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਤੋਂ ਜਾਂਚ ਦੀ ਮੰਗ ਕੀਤੀ ਹੈ। ਜੇਕਰ ਅਜਿਹਾ ਨਹੀ ਹੁੰਦਾਂ ਤਾਂ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਉਣਗੇ। ਖਹਿਰਾ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਪੂਰੇ ਸੌਦੇ ਵਿਚ ਮੁੱਖ ਮੰਤਰੀ ਦੇ ਇੱਕ ਕਰੀਬੀ ਸਾਥੀ ਨੂੰ ਦੋ ਟੋਇਟਾ ਇਨੋਵਾ ਕਾਰਾਂ ਮਿਲੀਆਂ ਹਨ। ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਵੀ ਇਸ ਪੂਰੇ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।

Related Articles

Leave a Reply

Your email address will not be published. Required fields are marked *

Back to top button