Punjab

ਭਗੌੜੇ ਦਲ ਨੇ ਨਹੀਂ ਸਮੇਟਿਆ ਚੁੱਲ੍ਹਾ, ਭਰਤੀ ਦਲ ਨੂੰ ਨਹੀਂ ਦਿੱਤੀ ਮਾਨਤਾ : ਗਿਆਨੀ ਹਰਪ੍ਰੀਤ ਸਿੰਘ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 15 ਅਗਸਤ : ਨਵ-ਗਠਿਤ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਬੈਠਕ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇੰਡਸਟ੍ਰੀਅਲ ਏਰੀਆ ਸਥਿਤ ਨਵੇਂ ਦਫ਼ਤਰ ’ਚ ਹੋਈ। ਬੈਠਕ ਦੇ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ‘ਅਸੀਂ ਕੋਈ ਨਵਾਂ ਚੁੱਲ੍ਹਾ ਨਹੀਂ ਜਲਾਇਆ, ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤੇ ਗਏ ਹੁਕਮਨਾਮੇ ਦੇ ਬਾਵਜੂਦ ਭਗੌੜੇ ਦਲ ਨੇ ਆਪਣਾ ਚੁੱਲ੍ਹਾ ਨਹੀਂ ਸਮੇਟਿਆ ਤੇ ਭਰਤੀ ਦਲ ਨੂੰ ਮਾਨਤਾ ਨਹੀਂ ਦਿੱਤੀ। ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਪਾਰਟੀ ਦੀ ਪਹਿਲੀ ਬੈਠਕ ’ਚ ਫ਼ੈਸਲਾ ਕੀਤਾ ਗਿਆ ਕਿ ਇਕ ਮਹੀਨੇ ਅੰਦਰ ਪੰਜਾਬ ਤੇ ਪੰਥ ਨਾਲ ਜੁੜੇ ਮੁੱਦਿਆਂ ‘ਤੇ ਇਕ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਜਾਵੇਗਾ। ਇਸ ਲਈ ਇਕਬਾਲ ਸਿੰਘ ਝੂੰਡਾ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ। ਵਿਜ਼ਨ ਡਾਕੂਮੈਂਟ ਲਈ ਬਣਾਈ ਗਈ ਕਮੇਟੀ ਸਾਰੇ ਖੇਤਰਾਂ ਤੇ ਇਲਾਕਿਆਂ ਤੱਕ ਪਹੁੰਚ ਕਰੇਗੀ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀਆਂ ਚੋਣਾਂ ਤੇ ਪਾਰਟੀ ਨਾਲ ਜੁੜੀਆਂ ਹੋਰ ਕਾਨੂੰਨੀ ਰੁਕਾਵਟਾਂ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਰਿਟਾਇਰਡ ਜਸਟਿਸ ਨਿਰਮਲ ਸਿੰਘ ਨੂੰ ਸੌਂਪੀ ਗਈ ਹੈ। ਉਹ ਆਪਣੀ ਕਾਨੂੰਨੀ ਟੀਮ ਨਾਲ ਮਿਲ ਕੇ ਐੱਸਜੀਪੀਸੀ ਚੋਣਾਂ ਲਈ ਚੱਲ ਰਹੀ ਅਦਾਲਤੀ ਪ੍ਰਕਿਰਿਆ ਨੂੰ ਦੇਖਣਗੇ। ਇਸ ਦੇ ਨਾਲ ਉਹ ਪਾਰਟੀ ਨਾਲ ਜੁੜੀਆਂ ਹੋਰ ਕਾਨੂੰਨੀ ਰੁਕਾਵਟਾਂ ਲਈ ਲੀਗਲ ਸੈੱਲ ਦਾ ਵੀ ਕੰਮ ਦੇਖਣਗੇ। ਬੈਠਕ ’ਚ ਆਮ ਆਦਮੀ ਪਾਰਟੀ ਦੇ ਬੁਲਾਰਾ ਇਕਬਾਲ ਨੂੰ ਪਾਰਟੀ ’ਚ ਸ਼ਾਮਲ ਕਰਨ ਦਾ ਵੀ ਫੈਸਲਾ ਕੀਤਾ ਗਿਆ। ਬੈਠਕ ’ਚ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ। ਬੈਠਕ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਅਸੀਂ ਨਵਾਂ ਚੁੱਲ੍ਹਾ ਨਹੀਂ ਜਲਾਇਆ, ਬਲਕਿ ਭਗੌੜਾ ਦਲ (ਸੁਖਬੀਰ) ਨੇ ਚੁੱਲ੍ਹਾ ਨਹੀਂ ਸਮੇਟਿਆ। ਉਨ੍ਹਾਂ ਭਰਤੀ ਦਲ ਨੂੰ ਮਾਨਤਾ ਨਹੀਂ ਦਿੱਤੀ ਤੇ ਆਪਣੇ ਚੁੱਲ੍ਹੇ ‘ਤੇ ਸਿਆਸੀ ਰੋਟੀਆਂ ਸੇਕੀਆਂ। ਬੈਠਕ ’ਚ ਇਕਬਾਲ ਸਿੰਘ ਝੂੰਡਾ, ਸੰਤਾ ਸਿੰਘ ਉਮਮੀਦਪੁਰੀ, ਗੁਰਪਰਤਾਪ ਸਿੰਘ ਵਡਾਲਾ, ਭਾਜੀ ਗੋਬਿੰਦ ਸਿੰਘ ਲੋਂਗੋਵਾਲ, ਬੀਬੀ ਜਾਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰਖੜਾ, ਸਰਵਨ ਸਿੰਘ ਫਿਲੌਰ, ਪਰਮਿੰਦਰ ਸਿੰਘ ਢੀਂਡਸਾ, ਬਾਬੂ ਪ੍ਰਕਾਸ਼ ਚੰਦ ਗਰਗ, ਜਥੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਜਸਟਿਸ ਨਿਰਮਲ ਸਿੰਘ, ਦਰਸ਼ਨ ਸਿੰਘ ਸ਼ਿਵਾਲਿਕ, ਰਣਜੀਤ ਸਿੰਘ ਛੱਜਲਵੰਡੀ, ਸੁਖਵਿੰਦਰ ਸਿੰਘ ਔਲਖ, ਅਜੈਪਾਲ ਸਿੰਘ ਮੀਰਾਂਕੋਟ, ਚਰਨਜੀਤ ਸਿੰਘ ਬਰਾਡ, ਬਰਜਿੰਦਰ ਸਿੰਘ ਬਰਾੜ, ਕਰਨ ਸਿੰਘ ਡੀਟੀਓ, ਅਜੈਪਾਲ ਸਿੰਘ ਬਰਾਡ, ਕਰਨੈਲ ਸਿੰਘ ਪੀ. ਮੁਹੰਮਦ, ਤੇਜਿੰਦਰ ਸਿੰਘ ਪੰਨੂ, ਤੇਜਿੰਦਰ ਪਾਲ ਸਿੰਘ ਸੰਧੂ, ਰਣਧੀਰ ਸਿੰਘ ਰਖੜਾ ਤੇ ਗੁਰਜੀਤ ਸਿੰਘ ਤਲਵੰਡੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button