Punjab

ਸੈਂਟਰ ਹਾਕੇ ਵਾਲਾ ਦੇ ਸਮੂਹ ਸਕੂਲਾਂ ਵਿੱਚ ਬਾਲ ਮੇਲਾ ਬੜਾ ਉਤਸ਼ਾਹਜਨਕ ਮਨਾਇਆ

ਫਿਰੋਜ਼ਪੁਰ, 19 ਫਰਵਰੀ (ਬਾਲ ਕਿਸ਼ਨ): ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਫਿਰੋਜ਼ਪੁਰ ਅਤੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਸੈਂਟਰ ਹਾਕੇ ਵਾਲਾ ਦੀ ਸਮੂਹ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਹਾਕੇਵਾਲਾ, ਰਾਮੇਵਾਲਾ, ਬਸਤੀ ਨਿਜ਼ਾਮਦੀਨ, ਬਸਤੀ ਟੈਂਕਾਂ ਵਾਲੀ, ਗੋਬਿੰਦ ਨਗਰੀ, ਗਿੱਲਾਂਵਾਲਾ, ਪੱਧਰੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰੱਜੀਵਾਲਾ ਵਿਖੇ ਅੰਜੂ ਬਾਲਾ ਸੀਐੱਚਟੀ ਹਾਕੇ ਵਾਲਾ ਨੇ ਦੱਸਿਆ ਕਿ ਸੈਂਟਰ ਹਾਕੇ ਵਾਲਾ ਦੇ ਸਮੂਹ ਸਕੂਲਾਂ ਵਿੱਚ ਬਾਲ ਮੇਲਾ ਬੜਾ ਉਤਸ਼ਾਹਜਨਕ ਮਨਾਇਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਰੱਜੀਵਾਲਾ ਸੈਂਟਰ ਹਰ ਟੀਚਰ ਅੰਜੂ ਬਾਲਾ ਨੇ ਮੇਲੇ ਵਿੱਚ ਸ਼ਿਰਕਤ ਕੀਤੀ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਦੇਖੀਆਂ ਬੱਚਿਆਂ ਦੇ ਮਾਪਿਆਂ ਦੀਆਂ ਗਤੀਵਿਧੀਆਂ ਦੇਖੀਆਂ ਬੱਚਿਆਂ ਨੂੰ ਅਤੇ ਬੱਚਿਆਂ ਦੀ ਮਾਪਿਆਂ ਨੂੰ ਇਨਾਮ ਵੀ ਵੰਡੇ ਗਏ ।ਬੱਚਿਆਂ ਦੀ ਮਾਪਿਆਂ ਨੂੰ ਨਵੀਂ ਦਾਖਲੇ ਸਬੰਧੀ ਸੰਬੋਧਨ ਵੀ ਕੀਤਾ। ਇਸ ਮੇਲੇ ਵਿੱਚ ਐੱਸਐੱਮਸੀ ਮੈਂਬਰ ਪੰਚਾਇਤ ਮੈਂਬਰ ਬੱਚਿਆਂ ਦੀ ਮਾਪਿਆਂ ਨੇ ਹਿੱਸਾ ਲਿਆ। ਅੰਜੂ ਬਾਲਾ ਨੇ ਦੱਸਿਆ ਕਿ ਸੈਂਟਰ ਹਾਕੇਵਾਲਾ ਦੇ ਸਮੂਹ ਸਕੂਲਾਂ ਵਿੱਚ ਬਾਲ ਮੇਲਾ ਸਫਲਤਾ ਨਾਲ ਹੋਰ ਨਿਬੜਿਆ।

Related Articles

Leave a Reply

Your email address will not be published. Required fields are marked *

Back to top button