Punjab
ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੀ ਸੰਗਤ ਵਾਲੀ ਬੱਸ ਦੀ ਖਾਲਸਾ ਕਾਲਜ ਨੇੜੇ ਹੋਈ ਟੱਕਰ, ਮੋਟਰਸਾਈਕਲ ਸਵਾਰ ਦੀ ਮੌਤ

ਸ਼੍ਰੀ ਗੜ੍ਹਸ਼ੰਕਰ, 12 ਅਪ੍ਰੈਲ-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਰੋਡ ‘ਤੇ ਵੀਰਵਾਰ ਦੇਰ ਸ਼ਾਮ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੀ ਸੰਗਤ ਵਾਲੀ ਬੱਸ ਦੀ ਖਾਲਸਾ ਕਾਲਜ ਨੇੜੇ ਮੋਟਰਸਾਈਕਲ ਨਾਲ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਨਿਰਮਲ ਸਿੰਘ ਪੁੱਤਰ ਕਰਨੈਲ ਚੰਦ ਵਾਸੀ ਕਾਲੇਵਾਲ ਲੱਲੀਆ ਮਥਾਣਾ ਗੜ੍ਹਸ਼ੰਕਰ ਗੰਭੀਰ ਰੂਪ ‘ਚ ਫੱਟੜ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਗੜਸ਼ੰਕਰ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮ੍ਰਿਤਕ ਪੇਂਟਰ ਵਜੋਂ ਕੰਮ ਕਰਦਾ ਸੀ ਅਤੇ ਆਪਣੇ ਕੰਮ ਤੋਂ ਵਾਪਸ ਪਿੰਡ ਵੱਲ ਜਾ ਰਿਹਾ ਸੀ। ਬੱਸ ਜਲੰਧਰ ਦੇ ਨਿੱਜੀ ਸਕੂਲ ਦੀ ਹੈ ਜੋ ਕਿ ਸੰਗਤ ਲੈ ਕੇ ਖੁਰਾਲਗੜ੍ਹ ਸਾਹਿਬ ਆਏ ਸਨ।



