Punjab

ਗੋਲਡਨ ਐਰੋ ਡਿਵਿਜ਼ਨ ਵੱਲੋਂ ਸਕੂਲ ਆਫ਼ ਹੈਪੀਨੈੱਸ ਜੰਗ ਫਿਰੋਜ਼ਪੁਰ-1 ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ

ਫ਼ਿਰੋਜ਼ਪੁਰ, 4 ਮਾਰਚ (ਜਸਵਿੰਦਰ ਸਿੰਘ ਸੰਧੂ)– ਓਪਰੇਸ਼ਨ ਜ਼ਿੰਦਗੀ ਤਹਿਤ, ਗੋਲਡਨ ਐਰੋ ਡਿਵਿਜ਼ਨ ਨੇ ਸਕੂਲ ਆਫ਼ ਹੈਪੀਨੈੱਸ (ਸਰਕਾਰੀ ਪ੍ਰਾਇਮਰੀ ਸਕੂਲ) ਜੰਗ ਬਲਾਕ ਫਿਰੋਜ਼ਪੁਰ-1 ਦੇ ਵਿਦਿਆਰਥੀਆਂ ਲਈ ਇੱਕ ਜਾਗਰੂਕਤਾ ਅਤੇ ਗੱਲਬਾਤ ਸ਼ਿਵਿਰ ਆਯੋਜਿਤ ਕੀਤਾ। ਇਹ ਇਵੈਂਟ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ, ਇਤਿਹਾਸਕ ਅਤੇ ਰਾਸ਼ਟਰੀ ਜਾਗਰੂਕਤਾ ਵਧਾਉਣ ਲਈ ਵੀ ਕੀਤਾ ਗਿਆ। ਵਿਦਿਆਰਥੀਆਂ ਨੂੰ ਸਰਾਗੜ੍ਹੀ ਗੁਰਦੁਆਰਾ ਸਾਹਿਬ ਅਤੇ ਫ਼ਿਰੋਜ਼ਪੁਰ ਕਿਲ੍ਹੇ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਇਤਿਹਾਸਕ ਵਿਰਾਸਤ ਅਤੇ ਸ਼ਹੀਦਾਂ ਦੀ ਕੁਰਬਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, ਗੋਲਡਨ ਐਰੋ ਡਿਵਿਜ਼ਨ ਦੇ ਅਗਨੀਵੀਰਾਂ ਵੱਲੋਂ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਨੂੰ ਉਜਾਗਰ ਕਰਦੇ ਹੋਏ ਇੱਕ ਨੁੱਕੜ ਨਾਟਕ ਪ੍ਰਦਰਸ਼ਿਤ ਕੀਤਾ ਗਿਆ। ਨਾਲ ਹੀ, ਏਆਰਓ ਫ਼ਿਰੋਜ਼ਪੁਰ ਵੱਲੋਂ ਅਗਨੀਪਥ ਯੋਜਨਾ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ, ਤਾਂ ਜੋ ਉਹ ਭਵਿੱਖ ਵਿੱਚ ਫੌਜੀ ਜੀਵਨ ਅਤੇ ਅਨੁਸ਼ਾਸਨਪੂਰਣ ਜੀਵਨਸ਼ੈਲੀ ਵੱਲ ਨੂੰ ਪ੍ਰੇਰਿਤ ਹੋਣ। ਇਹ ਮੁਹਿੰਮ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੁਨਹਿਰੀ ਭਵਿੱਖ ਵਲੋਂ ਪ੍ਰੇਰਿਤ ਕਰਨ ਵਾਸਤੇ ਇੱਕ ਮਹੱਤਵਪੂਰਨ ਕਦਮ ਸਾਬਤ ਹੋਈ। ਇਸ ਮੌਕੇ ਸਕੂਲ ਮੁੱਖੀ ਕੁਲਦੀਪ ਸਿੰਘ ਅਤੇ ਸਕੂਲ ਸਟਾਫ ਲਖਵਿੰਦਰ ਸਿੰਘ, ਲਖਵੀਰ ਸਿੰਘ, ਅਮਨਦੀਪ ਕੌਰ, ਰਣਜੀਤ ਕੌਰ ਅਤੇ ਸਮਸ਼ੇਰ ਸੋਢੀ ਬਰਾਂਚ ਮੈਨੇਜਰ ਐਕਸਿਸ ਮੈਕਸ ਲਾਈਫ਼ ਫਿਰੋਜ਼ਪੁਰ ਨੇ ਗੋਲਡਨ ਐਰੋ ਡਿਵਿਜ਼ਨ ਫਿਰੋਜਪੁਰ ਦੇ ਨਿੱਘੇ ਸਵਾਗਤ ਅਤੇ ਸ਼ੀਵਰ ਬਾਰੇ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button