Punjab
-
ISI ਨੇ ਪੰਜਾਬ ’ਚ ਹਿੰਦੂ-ਸਿੱਖ ਭਾਈਚਾਰਕ ਸਾਂਝ ਖ਼ਤਮ ਕਰਨ ਦੀ ਸਾਜ਼ਿਸ਼ ਰਚੀ, ਪ੍ਰੈੱਸ ਕਾਨਫਰੰਸ ਦੌਰਾਨ ਬੋਲੇ ਬਿਕਰਮ ਸਿੰਘ ਮਜੀਠੀਆ
ਮਜੀਠਾ, 18 ਜਨਵਰੀ– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਕਿਸਤਾਨ ਦੀ ਏਜੰਸੀ ਆਈਐੱਸਆਈ ਨੇ ਪੰਜਾਬ ਵਿਚ ਹਿੰਦੂ–ਸਿੱਖ ਭਾਈਚਾਰਕ ਸਾਂਝ ਵਿਚ ਖਲਲ ਪਾਉਣ ਦੀ ਸਾਜ਼ਿਸ਼ ਰਚੀ ਹੈ ਤੇ ਹਿੰਦੂ ਭਾਈਚਾਰੇ ਸਮੇਤ ਘੱਟ ਗਿਣਤੀ ਭਾਈਚਾਰਿਆਂ ਦੇ ਪ੍ਰਮੁੱਖ ਆਗੂਆਂ ਨੂੰ ਗੈਂਗਸਟਰਾਂ ਤੇ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਸੰਵੇਦਨਸ਼ੀਲ ਘਟਨਾਕ੍ਰਮ ਪ੍ਰਤੀ…
Read More » -
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰਯੋਗੀ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ
ਐੱਸਏਐੱਸ ਨਗਰ, 18 ਜਨਵਰੀ- ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰਯੋਗੀ ਪ੍ਰੀਖਿਆਵਾ ਪੂਰੇ ਵਿਸ਼ਿਆਂ (ਸਮੇਤ ਓਪਨ ਸਕੂਲ) ਅਧੀਨ ਰੀ-ਅਪੀਅਰ, ਵਾਧੂ ਵਿਸ਼ਾ ਅਤੇ ਦਰਜਾ / ਕਾਰਗੁਜਾਰੀ ਵਧਾਉਣ ਲਈ ਦਸਵੀਂ ਸ਼ੇ੍ਣੀ ਮਿਤੀ 07-04-2025 ਤੋਂ 17-04-2025 ਤੱਕ ਅਤੇ ਬਾਰ੍ਹਵੀਂ ਸ਼ੇ੍ਣੀ ਮਿਤੀ 02-04-2025 ਤੋਂ 17-04-2025 ਤੱਕ ਕਰਵਾਈਆਂ ਜਾ ਰਹੀਆਂ ਹਨ। ਸਬੰਧਤ ਸਕੂਲ ਮੁੱਖੀ ਇਨ੍ਹਾਂ ਵਿਸ਼ਿਆਂ ਦੇ ਪਰੀਖਿਆਰਥੀਆਂ ਨੂੰ ਨੋਟ ਕਰਵਾ ਦੇਣ ਤਾਂ ਜੋ ਕੋਈ…
Read More » -
ਫਗਵਾੜਾ ਦੇ ਸਮਾਜ ਸੇਵਕ ਬਖ਼ਤਾਵਰ ਸਿੰਘ ਬਲੌਰਾ ਬਾਜਵਾ ਦਾ ਬੈਲਜੀਅਮ ’ਚ ਕਤਲ
ਫਗਵਾੜਾ, 18 ਜਨਵਰੀ– ਫਗਵਾੜਾ ਦੇ ਸਮਾਜ ਸੇਵਕ ਬਖ਼ਤਾਵਰ ਸਿੰਘ ਬਲੌਰਾ ਬਾਜਵਾ ਦਾ ਬੈਲਜੀਅਮ ’ਚ ਕਤਲ ਹੋ ਗਿਆ। ਇਲਾਕੇ ਦੇ ਸਮਾਜ ਸੇਵੀ ਤਜਿੰਦਰ ਬਾਵਾ ਨੇ ਦੱਸਿਆ ਕਿ ਫਗਵਾੜਾ ਦੇ ਬਖ਼ਤਾਵਰ ਸਿੰਘ ਬਲੌਰਾ ਕਰੀਬ ਦੋ ਦਹਾਕਿਆਂ ਤੋਂ ਬੈਲਜੀਅਮ ’ਚ ਪਰਿਵਾਰ ਸਮੇਤ ਰਹਿ ਰਹੇ ਸਨ। ਉਨ੍ਹਾਂ ਦੇ ਮਾਤਾ ਤੇ ਪਿਤਾ ਫਗਵਾੜਾ ਵਿਖੇ ਹੀ ਰਹਿੰਦੇ ਸਨ। ਇਕ ਮਹੀਨਾ ਪਹਿਲਾਂ ਹੀ ਉਹ ਆਪਣੀ ਮਾਤਾ ਦੇ…
Read More » -
CI ਸਟਾਫ ਗਏ ਨੌਜਵਾਨ ਦੀ ਮੌਤ, ਪਰਿਵਾਰਿਕ ਮੈਂਬਰਾਂ ਨੇ ਮੂੰਹ ‘ਚ ਜ਼ਹਿਰੀਲੀ ਦਵਾਈ ਪਾ ਕੇ ਮਾਰਨ ਦਾ ਲਾਇਆ ਦੋਸ਼
ਕਲਾਨੌਰ, 18 ਜਨਵਰੀ– ਸ਼ੁੱਕਰਵਾਰ ਨੂੰ ਸੀਆਈ ਸਟਾਫ਼ ਗੁਰਦਾਸਪੁਰ ਵਿੱਚ ਪੁੱਛ ਪੜਤਾਲ ਲਈ ਗਏ ਨੌਜਵਾਨ ਦੀ ਮੌਤ ਹੋ ਜਾਣ ਦੇ ਵਿਰੋਧ ਵਿੱਚ ਪਰਿਵਾਰਕ ਜੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੈਸ਼ਨਲ ਹਾਈਵੇ 354 ਤੇ ਰੱਖ ਕੇ ਦੋਸੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰਿਵਾਰਕ ਜੀਆਂ ਨੇ ਦੋਸਤ ਲਾਉਂਦਿਆਂ ਹੋਇਆਂ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਪਿਛਲੇ ਤਿੰਨ…
Read More » -
ਨਾਪ ਤੋਲ ਮਹਿਕਮੇ ਦੇ ਕਰਮਚਾਰੀ ’ਤੇ ਰਿਸ਼ਵਤ ਮੰਗਣ ਦੇ ਦੋਸ਼
ਮੋਗਾ, 18 ਜਨਵਰੀ– ਸ਼ਬਜੀ ਮੰਡੀ ਵਿਖੇ ਕੁਝ ਦੁਕਾਨਦਾਰਾਂ ਨੇ ਨਾਪ ਤੋਲ ਮਹਿਕਮੇ ਦੇ ਇੱਕ ਕਰਮਚਾਰੀ ਉੱਪਰ ਕੰਡਿਆਂ ਨੂੰ ਪਾਸ ਕਰਾਉਣ ਜਾਂ ਕੰਡਿਆਂ ਦੀ ਪਾਸਿੰਗ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਇਸ ਸਬੰਧੀ ਜਾਣਕਾਰੀ ਅਨੁਸਾਰ ਰਾਮ ਕੁਮਾਰ ਅਤੇ ਰਜਿੰਦਰ ਸੋਢੀ ਨੇ ਦੱਸਿਆ ਕੀ ਸਾਡੇ ਕੋਲ ਮਨਿੰਦਰ ਨਾਮ ਦਾ ਇੱਕ ਵਿਅਕਤੀ ਜੋ ਆਪਣੇ…
Read More » -
ਖਨੌਰੀ ਮੋਰਚੇ ‘ਚ ਹਰਿਆਣਾ ਦੇ 10 ਕਿਸਾਨ ਵੀ ਮਰਨ ਵਰਤ ‘ਤੇ ਬੈਠੇ, ਬੋਲੇ- ਨਹੀਂ ਲੈਣਗੇ ਕੋਈ ਟਰੀਟਮੈਂਟ
ਖਨੋਰੀ, 18 ਜਨਵਰੀ– ਐੱਮਐੱਸਪੀ ਦੇ ਗਰੰਟੀ ਕਾਨੂੰਨ ਸਮੇਤ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਉਪਰ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸ਼ੁੱਕਰਵਾਰ ਨੂੰ 53ਵੇ ਦਿਨ ਵਿਚ ਦਾਖ਼ਲ ਹੋ ਗਿਆ ਹੈ। ਜਦਕਿ ਉਨ੍ਹਾਂ ਦੀ ਹਮਾਇਤ ਵਿਚ ਹਰਿਆਣਾ ਸਰਹੱਦ ‘ਤੇ ਬੈਠੇ 111 ਕਿਸਾਨਾਂ ਦਾ ਮਰਨ ਵਰਤ ਤੀਜੇ ਦਿਨ ਵੀ ਜਾਰੀ ਰਿਹਾ ਅਤੇ ਤੀਜੇ ਦਿਨ ਹਰਿਆਣਾ ਦੇ 10…
Read More » -
ਪੁਲਿਸ ’ਤੇ ਔਰਤ ਦੀ ਕੁੱਟਮਾਰ ਦੇ ਦੋਸ਼, ਮੋਢਿਆਂ ’ਤੇ ਚੁੱਕ ਕੇ ਐੱਸਐੱਸਪੀ ਦਫ਼ਤਰ ਲਿਆਏ
ਬਠਿੰਡਾ, 18 ਜਨਵਰੀ- ਪਿੰਡ ਪਥਰਾਲਾ ਨਾਲ ਸਬੰਧਤ ਮਜ਼ਦੂਰ ਔਰਤ ਨੇ ਪੁਲਿਸ ’ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਦੇ ਦੋਸ਼ ਲਾਏ ਹਨ। ਪੀੜਤ ਪਰਿਵਾਰ ਦੀ ਕਿਧਰੇ ਸੁਣਵਾਈ ਨਾ ਹੋਣ ਤੋਂ ਬਾਅਦ ਉਨ੍ਹਾਂ ਦਲਿਤ ਮਹਾਪੰਚਾਇਤ ਪੰਜਾਬ ਦੇ ਚੇਅਰਮੈਨ ਕਿਰਨਜੀਤ ਗਹਿਰੀ ਨਾਲ ਸੰਪਰਕ ਕੀਤਾ। ਪੁਲਿਸ ਵੱਲੋਂ ਔਰਤ ਦੀ ਐਨੀ ਕੁੱਟਮਾਰ ਕੀਤੀ ਗਈ ਹੈ ਕਿ ਪਰਿਵਾਰਕ ਮੈਂਬਰ ਉਕਤ ਔਰਤ ਨੂੰ ਮੋਢਿਆਂ ’ਤੇ ਚੁੱਕ ਕੇ ਐੱਸਐੱਸਪੀ ਦਫ਼ਤਰ…
Read More » -
ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਮਿਲਿਆ ਨੋਟਿਸ, ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਨੋਟਿਸ ਦੇਣ ਦਾ ਦਿੱਤਾ ਸੀ ਹੁਕਮ
ਚੰਡੀਗੜ੍ਹ, 18 ਜਨਵਰੀ– ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਦੀ ਚੋਣ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਉਸ ਨੂੰ ਨੋਟਿਸ ਨਹੀਂ ਮਿਲਿਆ ਹੈ। ਉਸਦੇ ਪਰਿਵਾਰ ਵਾਲਿਆਂ ਨੇ ਵੀ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਡਿਬਰੂਗੜ੍ਹ ਜੇਲ੍ਹ ਸੁਪਰਡੈਂਟ ਰਾਹੀਂ ਵੀ ਨੋਟਿਸ ਨਹੀਂ ਮਿਲਿਆ ਹੈ। ਪਟੀਸ਼ਨਰ ਨੇ ਕਿਹਾ ਕਿ ਹੁਣ ਉਹ…
Read More » -
ਡੇਰਾ ਰਾਧਾ ਸੁਆਮੀ ਬਿਆਸ ‘ਚ VIP ਕਲਚਰ ਖਤਮ, ਸਭ ਨੂੰ ਮਿਲੇਗਾ ਬਰਾਬਰ ਦਾ ਦਰਜਾ; ਸੰਗਤ ਨੇ ਬਦਲਾਅ ਬਾਰੇ ਕੀ ਕਿਹਾ?
ਲੁਧਿਆਣਾ, 18 ਜਨਵਰੀ– ਰਾਧਾ ਸੁਆਮੀ ਸਤਿਸੰਗ ਬਿਆਸ ਨੇ ਇਤਿਹਾਸਕ ਫੈਸਲਾ ਲੈਂਦਿਆਂ ਆਪਣੇ ਕੇਂਦਰਾਂ ਵਿੱਚੋਂ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਹੈ। ਇਸ ਦਾ ਉਦੇਸ਼ ਸੰਗਤ ਵਿੱਚ ਹਰ ਇੱਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ।ਇਸ ਤੋਂ ਪਹਿਲਾਂ ਸਤਿਸੰਗ ਦੌਰਾਨ ਵੀ.ਆਈ.ਪੀਜ਼ ਲਈ ਵਿਸ਼ੇਸ਼ ਬੈਠਣ ਦੇ ਪ੍ਰਬੰਧ ਅਤੇ ਪਾਸ ਜਾਰੀ ਕੀਤੇ ਗਏ ਸਨ। ਨਵੇਂ ਨਿਯਮਾਂ ਅਨੁਸਾਰ ਸਾਰੇ ਸ਼ਰਧਾਲੂ ਇੱਕੋ…
Read More » -
ਅੰਮ੍ਰਿਤਸਰ ‘ਚ ਇਨਸਾਨੀਅਤ ਸ਼ਰਮਸਾਰ! ਜ਼ਖਮੀ ਦੀ ਮਦਦ ਬਹਾਨੇ ਜੇਬ ‘ਚੋਂ ਕੱਢੇ 2 ਲੱਖ, CCTV ‘ਚ ਕੈਦ ਮੁਲਜ਼ਮ ਦੀ ਤਸਵੀਰ
ਅੰਮ੍ਰਿਤਸਰ, 18 ਜਨਵਰੀ– ਸਿਵਲ ਲਾਈਨ ਥਾਣੇ ਅਧੀਨ ਆਉਂਦੇ ਐਲਬਰਟ ਰੋਡ ਤੇ ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਕਾਰੋਬਾਰੀ ਰਵੀ ਮਹਾਜਨ ਦੀ ਮਦਦ ਕਰਨ ਆਏ ਇਕ ਨੌਜਵਾਨ ਨੇ ਉਸ ਦੀ ਜੇਬ ਵਿੱਚੋਂ 2 ਲੱਖ ਰੁਪਏ ਚੋਰੀ ਕਰ ਲਏ। ਇਹ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਪਰਿਵਾਰ ਅਤੇ ਪੁਲਿਸ ਪੈਸੇ ਚੋਰੀ ਕਰਨ ਵਾਲੇ ਸ਼ੱਕੀ ਦੀ ਭਾਲ ਕਰ ਰਹੇ ਹਨ। ਫਿਲਹਾਲ ਪੁਲਿਸ…
Read More »