Punjab

ਨਾਪ ਤੋਲ ਮਹਿਕਮੇ ਦੇ ਕਰਮਚਾਰੀ ’ਤੇ ਰਿਸ਼ਵਤ ਮੰਗਣ ਦੇ ਦੋਸ਼

ਮੋਗਾ, 18 ਜਨਵਰੀਸ਼ਬਜੀ ਮੰਡੀ ਵਿਖੇ ਕੁਝ ਦੁਕਾਨਦਾਰਾਂ ਨੇ ਨਾਪ ਤੋਲ ਮਹਿਕਮੇ ਦੇ ਇੱਕ ਕਰਮਚਾਰੀ ਉੱਪਰ ਕੰਡਿਆਂ ਨੂੰ ਪਾਸ ਕਰਾਉਣ ਜਾਂ ਕੰਡਿਆਂ ਦੀ ਪਾਸਿੰਗ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਇਸ ਸਬੰਧੀ ਜਾਣਕਾਰੀ ਅਨੁਸਾਰ ਰਾਮ ਕੁਮਾਰ ਅਤੇ ਰਜਿੰਦਰ ਸੋਢੀ ਨੇ ਦੱਸਿਆ ਕੀ ਸਾਡੇ ਕੋਲ ਮਨਿੰਦਰ ਨਾਮ ਦਾ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਨਾਪ ਤੋਲ ਮਹਿਕਮੇ ਦਾ ਕਰਮਚਾਰੀ ਦੱਸਦਾ ਹੈ ਸਾਡੇ ਕੋਲ ਤੇ ਹੋਰ ਦੁਕਾਨਦਾਰਾਂ ਕੋਲ ਪਿਛਲੇ ਚਾਰ ਪੰਜ ਮਹੀਨੇ ਤੋਂ ਆ ਕੇ ਉਨ੍ਹਾਂ ਨੂੰ ਆਪਣੇ ਕੰਡੇ ਦੀ ਪਾਸਿੰਗ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਕੋਲੋਂ 2000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਸਾਨੂੰ ਇਹ ਵੀ ਕਹਿ ਰਿਹਾ ਹੈ ਕਿ ਅਗਰ ਤੁਸੀਂ ਮੈਨੂੰ 2000 ਰੁਪਏ ਨਹੀਂ ਦਿਓਗੇ ਤਾਂ ਤੁਹਾਡੀ ਸ਼ਿਕਾਇਤ ਉਪਰ ਬੈਠੇ ਅਫਸਰਾਂ ਨੂੰ ਕੀਤੀ ਜਾਏਗੀਜਦੋਂ ਇਸ ਸਬੰਧੀ ਨੀਰਜ ਧਵਨ ਨਾਪ ਤੋਲ ਮਹਿਕਮੇ ਦੇ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹ ਸਾਡਾ ਕਰਮਚਾਰੀ ਨਹੀਂ, ਉਸਦੇ ਕੋਲ ਲਾਈਸੰਸ ਹੈ ਜੋ ਕੰਡੇ ਰਿਪੇਅਰ ਕਰਦਾ ਹੈ ਤੇ ਨਵੇਂ ਕੰਡੇ ਵੇਚਦਾ ਹੈ। ਇਸ ਸਬੰਧੀ ਜਦੋਂ ਮਨਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮੈਂ ਪਿਛਲੇ ਦੋ ਮਹੀਨਿਆਂ ਤੋਂ ਮੋਗਾ ਵਿੱਚ ਕੰਮ ਨਹੀਂ ਕਰ ਰਿਹਾ ਮੇਰੀ ਡਿਊਟੀ ਬਾਘਾਪੁਰਾਣਾ ਵਿਖੇ ਹੈ, ਇਹ ਇਲਜਾਮ ਗਲਤ ਹਨ।

Related Articles

Leave a Reply

Your email address will not be published. Required fields are marked *

Back to top button