Punjab

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰਯੋਗੀ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

ਐੱਸਏਐੱਸ ਨਗਰ, 18 ਜਨਵਰੀ- ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰਯੋਗੀ ਪ੍ਰੀਖਿਆਵਾ ਪੂਰੇ ਵਿਸ਼ਿਆਂ (ਸਮੇਤ ਓਪਨ ਸਕੂਲ) ਅਧੀਨ ਰੀ-ਅਪੀਅਰ, ਵਾਧੂ ਵਿਸ਼ਾ ਅਤੇ ਦਰਜਾ / ਕਾਰਗੁਜਾਰੀ ਵਧਾਉਣ ਲਈ ਦਸਵੀਂ ਸ਼ੇ੍ਣੀ ਮਿਤੀ 07-04-2025 ਤੋਂ 17-04-2025 ਤੱਕ ਅਤੇ ਬਾਰ੍ਹਵੀਂ ਸ਼ੇ੍ਣੀ ਮਿਤੀ 02-04-2025 ਤੋਂ 17-04-2025 ਤੱਕ ਕਰਵਾਈਆਂ ਜਾ ਰਹੀਆਂ ਹਨ। ਸਬੰਧਤ ਸਕੂਲ ਮੁੱਖੀ ਇਨ੍ਹਾਂ ਵਿਸ਼ਿਆਂ ਦੇ ਪਰੀਖਿਆਰਥੀਆਂ ਨੂੰ ਨੋਟ ਕਰਵਾ ਦੇਣ ਤਾਂ ਜੋ ਕੋਈ ਪਰੀਖਿਆਰਥੀ ਪਰੀਖਿਆ ਦੇਣ ਤੋਂ ਵਾਂਝਾ ਨਾ ਰਹਿ ਜਾਵੇ। ਪਰੀਖਿਆ ਸਬੰਧੀ ਡੇਟਸ਼ੀਟ ਅਤੇ ਹੋਰ ਵਧੇਰੀ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ‘ਤੇ ਉਪਲਬੱਧ ਹੈ ਅਤੇ ਲੋੜ ਸਮੇਂ ਈ-ਮੇਲ srsecconduct.pseb@punjab.gov.in ਤੇ ਸੰਪਰਕ ਕੀਤਾ ਜਾਵੇ ।

Related Articles

Leave a Reply

Your email address will not be published. Required fields are marked *

Back to top button