
ਫਿਰੋਜ਼ਪੁਰ 11 ਫਰਵਰੀ (ਬਾਲ ਕਿਸ਼ਨ)- ਅੱਜ ਸਰਕਾਰੀ ਪ੍ਰਾਇਮਰੀ ਸਕੂਲ ਆਸਲ, ਬਲਾਕ ਫਿਰੋਜਪੁਰ-2 ਵਿਖੇ ਐੱਸਐੱਮਸੀ ਦੀ ਮੇਗਾ ਮੀਟਿੰਗ ਸਕੂਲ ਮੁਖੀ ਹਰਜੀਤ ਸਿੰਘ ਸਿੱਧੂ ਵੱਲੋਂ ਕੀਤੀ ਗਈ । ਜਿਸ ਦੌਰਾਨ ਸਾਰੇ ਐੱਸਐੱਮਸੀ ਮੈਂਬਰ, ਗਰਾਮ ਪੰਚਾਇਤ ਅਤੇ ਮਾਪੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਦਿੱਤੇ ਹੋਏ ਏਜੰਡੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਸਮੇਂ ਕਮੇਟੀ ਮੈਬਰਾਂ ਵੱਲੋ ਸਕੂਲ ਦੀਆਂ ਵਿਸ਼ੇਸ਼ਤਾਵਾਂ, ਸਹੂਲਤਾਂ ਅਤੇ ਨਵੇਂ ਸੈਸ਼ਨ ਦੇ ਦਾਖਲੇ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ । ਇਸ ਮੌਕੇ ਸਾਰੇ ਕਮੇਟੀ ਮੈਂਬਰਾਂ ਅਤੇ ਹਾਜ਼ਰ ਮਾਪਿਆਂ ਲਈ ਸਕੂਲ ਸਟਾਫ ਵੱਲੋਂ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਮੇਂ ਕਮੇਟੀ ਮੈਂਬਰਾਂ ਵੱਲੋਂ ਚੱਲਦੀਆਂ ਹੋਈਆਂ ਕਲਾਸਾਂ, ਰਸੋਈ, ਲਾਇਬ੍ਰੇਰੀ, ਲਿਸਨਿੰਗ ਲੈਬ, ਪਾਰਕ, ਸੋਲਰ ਸਿਸਟਮ, ਆਰਓ ਸਿਸਟਮ, ਕਿਚਨ ਗਾਰਡਨ, ਖੇਡ ਗਰਾਉਂਡ ਅਤੇ ਪਖਾਨਿਆਂ ਦੀ ਸਾਫ ਸਫਾਈ ਦਾ ਮੁਆਇਨਾ ਕੀਤਾ ਗਿਆ ।ਸਾਰੇ ਕਮੇਟੀ ਮੈਂਬਰਾਂ ਵੱਲੋਂ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਵੱਧ ਤੋਂ ਵੱਧ ਬੱਚੇ ਦਾਖਲ ਕਰਾਉਣ ਦਾ ਵਾਅਦਾ ਕੀਤਾ ਗਿਆ । ਇਸ ਸਮੇਂ ਕਮੇਟੀ ਮੈਂਬਰ ਭਾਗ ਸਿੰਘ, ਗੁਰਪ੍ਰੀਤ ਸਿੰਘ, ਰਾਜ ਸਿੰਘ ,ਆਸ਼ਾ, ਕੋਮਲਦੀਪ ਕੌਰ, ਨੀਤੂ ਨਰੂਲਾ, ਹਰਜੀਤ ਕੌਰ, ਸੁਖਵਿੰਦਰ ਕੌਰ, ਗੋਵਿੰਦਾ, ਅਮਨਦੀਪ ਕੌਰ ਅਤੇ ਮਾਪੇ ਹਾਜ਼ਰ ਹੋਏ। ਸਕੂਲ ਸਟਾਫ ਮਨਜਿੰਦਰ ਕੌਰ ਅਤੇ ਮਨਦੀਪ ਕੌਰ ਵੱਲੋਂ ਸਮੂਹ ਕਮੇਟੀ ਮੈਂਬਰਾਂ, ਮਾਪਿਆਂ ਅਤੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।



