
ਵਿਕਾਸ ਨਾਲ ਪੱਛੜਪਣ ਦਾ ਦਾਗ ਮਿਟਾ ਤਰੱਕੀ ਦੇ ਝੰਡੇ ਗੱਡਾਂਗੇ– ਪਿੰਕੀ
ਫ਼ਿਰੋਜ਼ਪੁਰ, 27 ਮਾਰਚ (ਜਸਵਿੰਦਰ ਸਿੰਘ ਸੰਧੂ)– ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੀ ਸਿਆਸੀ ਫ਼ਿਜ਼ਾ ਦਿਨੋਂ-ਦਿਨ ਬਦਲਦੀ ਨਜ਼ਰ ਆ ਰਹੀ ਹੈ। ਵਿਕਾਸ ਦੀ ਸੋਚ ਵਾਲੇ ਲੋਕ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਨਾਲ ਜੁੜਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਹਲਕੇ ਦੇ ਲੋਕਾਂ ਵੱਲੋਂ ਪਰਮਿੰਦਰ ਸਿੰਘ ਪਿੰਕੀ ਨੂੰ ਮੁੜ ਐਮ.ਐਲ.ਏ. ਬਣਾਉਣ ਲਈ ਖੁੱਲ੍ਹ ਕੇ ਸਮਰਥਨ ਦਿੱਤਾ ਜਾ ਰਿਹਾ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾਤਾਰ ਹੋ ਰਹੇ ਛੋਟੇ-ਵੱਡੇ ਸਮਾਗਮਾਂ ਨੇ ਜਿੱਥੇ ਪਿੰਕੀ ਦੀ ਹਰਮਨ ਪਿਆਰਤਾ ਨੂੰ ਹੋਰ ਮਜ਼ਬੂਤ ਕੀਤਾ ਹੈ, ਉੱਥੇ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਲੋਕਾਂ ਵੱਲੋਂ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਪਿੰਡ ਕਾਲੇ ਕੇ ਵਿੱਚ ਪਰਮਿੰਦਰ ਸਿੰਘ ਪਿੰਕੀ ਦੀ ਆਮਦ ਮੌਕੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਜਪਾ ਨੂੰ ਅਲਵਿਦਾ ਕਹਿ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਲਾਕੇ ਦੇ ਸਰਗਰਮ ਆਗੂ ਸੁਖਦੇਵ ਸਿੰਘ ਮਾਹਲੇ ਦੇ ਗ੍ਰਹਿ ਵਿਖੇ ਹੋਏ ਇਸ ਸਮਾਗਮ ਵਿੱਚ ਸੁਖਦੇਵ ਸਿੰਘ ਮਾਹਲਾ, ਲਵਪ੍ਰੀਤ ਸਿੰਘ, ਵਿਰਸਾ ਸਿੰਘ, ਡਾ: ਨਿਸ਼ਾਨ ਸਿੰਘ, ਜੋਬਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪ੍ਰੇਮ ਸਿੰਘ, ਕਰਨਬੀਰ ਸਿੰਘ, ਹਰਪਾਲ ਸਿੰਘ, ਮਨਪ੍ਰੀਤ ਸਿੰਘ, ਸੁਖਚੈਨ ਸਿੰਘ, ਕਾਬਲ ਸਿੰਘ ਅਤੇ ਸੱਜਣ ਸਿੰਘ ਆਦਿ ਨੇ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਵਿੱਚ ਸ਼ਾਮਿਲ ਹੋ ਕੇ ‘ਕਾਂਗਰਸ ਜਿੰਦਾਬਾਦ’ ਅਤੇ ‘ਪਰਮਿੰਦਰ ਸਿੰਘ ਪਿੰਕੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਅਤੇ ਉਨ੍ਹਾਂ ਐਲਾਨ ਕੀਤਾ ਕਿ ਉਹ ਹੁਣ ਚੁੱਪ ਨਹੀਂ ਬੈਠਣਗੇ, ਹਲਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਲਾਮਬੰਧ ਕਰਕੇ ਪਰਮਿੰਦਰ ਸਿੰਘ ਪਿੰਕੀ ਨੂੰ ਮੁੜ ਵਿਧਾਨ ਸਭਾ ਤੱਕ ਪਹੁੰਚਾਉਣ ਲਈ ਪੂਰਾ ਯੋਗਦਾਨ ਪਾਉਣਗੇ। ਲੋਕਾਂ ਦੇ ਵੱਡੇ ਉਤਸ਼ਾਹ ਅਤੇ ਪਿਆਰ ਨੂੰ ਦੇਖਦੇ ਹੋਏ ਪਰਮਿੰਦਰ ਸਿੰਘ ਪਿੰਕੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਕਾਂਗਰਸ ਦੇ ਨਿਸ਼ਾਨ ਵਾਲੇ ਪਰਨੇ ਪਾ ਕੇ ਸਨਮਾਨਿਤ ਕਰਦਿਆਂ ਜੀ ਆਇਆ ਕਿਹਾ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾਂ ਲੋਕਾਂ ਦੇ ਦੁੱਖ-ਸੁੱਖ ਵਿੱਚ ਸਾਥ ਦੇਣਗੇ । ਪਿੰਕੀ ਨੇ ਭਰੋਸਾ ਦਿਵਾਉਂਦਿਆਂ ਕਿਹਾ, ‘ਬੇਫ਼ਿਕਰ ਹੋ ਜਾਓ ਫਿਰੋਜ਼ਪੁਰੀਓ, ਅਸੀਂ ਵਿਕਾਸ ਕਰਵਾ ਕੇ ਪੱਛੜਪਨ ਦਾ ਦਾਗ ਮਿਟਾਵਾਂਗੇ ਅਤੇ ਤਰੱਕੀ ਤੇ ਖੁਸ਼ਹਾਲੀ ਦੇ ਨਵੇਂ ਮਾਪਦੰਡ ਸਥਾਪਿਤ ਕਰਾਂਗੇ। ਕਾਂਗਰਸ ਸਰਕਾਰ ਬਣਨ ’ਤੇ ਹਲਕੇ ਦੇ ਸਾਰੇ ਵਿਕਾਸਕਾਰੀ ਕੰਮਾਂ ਨੂੰ ਤਰਜੀਹ ਦੇ ਕੇ ਲੋਕਾਂ ਦੇ ਹਰ ਉਲ੍ਹਾਮੇ ਨੂੰ ਦੂਰ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਜ਼ਿਲ੍ਹਾ ਪਰਿਸ਼ਦ ਮੈਂਬਰ ਬਲਵੀਰ ਸਿੰਘ ਬਾਠ, ਸਰਪੰਚ ਬਲਜਿੰਦਰ ਸਿੰਘ ਕੁੱਬਾ, ਪਰਮਜੀਤ ਸਿੰਘ ਪੰਮਾ, ਨਿਸ਼ਾਨ ਸਿੰਘ ਮੁੱਦਕਾ, ਬਲਦੇਵ ਸਿੰਘ ਧੁੰਨ, ਸਰਪੰਚ ਗੁਰਪ੍ਰੀਤ ਸਿੰਘ, ਬਲਾਕ ਸਮਿਤੀ ਮੈਂਬਰ ਸੁਖਦੇਵ ਸਿੰਘ, ਸਰਪੰਚ ਗੁਰਜਿੰਦਰ ਸਿੰਘ, ਬਲੀ ਸਿੰਘ, ਲਖਵਿੰਦਰ ਸਿੰਘ ਠੇਕੇਦਾਰ, ਬਲਵੰਤ ਸਿੰਘ ਨਿਹਾਲਾ ਲਵੇਰਾ, ਸੁਖਵਿੰਦਰ ਸਿੰਘ ਨਿਹਾਲਾ ਲਵੇਰਾ, ਸੇਵਕ ਸਿੰਘ ਭਲਵਾਨ, ਸਰਵਨ ਸਿੰਘ ਨੰਬਰਦਾਰ, ਪੁਨੀਤ ਜੈਸ਼ਵਾਲ ਅਤੇ ਯਾਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

ਵੱਖ-ਵੱਖ ਪਾਰਟੀਆਂ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ



