Politics

ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਗੱਡੀ ਖੇਤਾਂ ’ਚ ਉਤਰੀ, ਔਰਤ ਦੀ ਮੌਤ, ਮਾਮਲਾ ਦਰਜ

ਫਿਰੋਜ਼ਪੁਰ, 10 ਫਰਵਰੀ (ਬਾਲ ਕਿਸ਼ਨ)- ਗੁੁਰੂਹਰਸਹਾਏ ’ਚ ਭਾਰਤੀਯ ਪੈਟਰੋਲ ਪੰਪ ਪਿੰਡ ਜੀਵਾਂ ਅਰਾਈਂ ਵਿਖੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਲੱਗੇ ਗੱਡੀ ਖੇਤਾਂ ਵਿਚ ਉਤਰ ਗਈ ਅਤੇ ਇਸ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਮੋਟਰਸਾਈਕਲ ਚਾਲਕ ਖਿਲਾਫ 106 (1), 281, 125-ਏ, 125-ਬੀ, 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਮਨਦੀਪ ਕੰਬੋਜ਼ ਪੁੱਤਰ ਹੁਕਮ ਚੰਦ ਵਾਸੀ ਪਿੰਡ ਹਾਜ਼ੀ ਬੇਟੂ ਨੇ ਦੱਸਿਆ ਕਿ ਮਿਤੀ 8 ਫਰਵਰੀ 2025 ਨੂੰ ਉਹ ਆਪਣੇ ਪਰਿਵਾਰ ਸਮੇਤ ਆਪਣੀ ਗੱਡੀ ’ਤੇ ਸਵਾਰ ਹੋ ਕੇ ਵਿਆਹ ਦੀ ਖਰੀਦ ਕਰਨ ਲਈ ਪਿੰਡ ਹਾਜੀ ਬੇਟੂ ਤੋਂ ਜਲਾਲਾਬਾਦ ਜਾ ਰਿਹਾ ਸੀ ਤਾਂ ਜਦ ਉਹ ਵਕਤ ਕਰੀਬ 11 ਵਜੇ ਸਵੇਰੇ ਪਿੰਡ ਜੀਵਾਂ ਅਰਾਈਂ ਪੈਟਰੋਲ ਪੰਪ ਪਾਸ ਪੁੱਜੇ ਤਾਂ ਪੈਟਰੋਲ ਪੰਪ ਵੱਲੋਂ ਦੋਸ਼ੀ ਬਲਕਾਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਚੱਕ ਪਾਲੀ ਵਾਲਾ ਨੇ ਆਪਣਾ ਮੋਟਰਸਾਈਕਲ ਇਕ ਦਮ ਸੜਕ ਤੇ ਚੜਾ ਦਿੱਤਾ, ਜਿਸ ਨੂੰ ਬਚਾਉਣ ਦੀ ਖਾਤਰ ਉਸ ਨੇ ਗੱਡੀ ਆਪਣੇ ਖੱਬੇ ਹੱਥ ਮੋੜ ਲਈ, ਜਿਸ ਨਾਲ ਗੱਡੀ ਖੇਤਾਂ ਵਿਚ ਉਤਰ ਗਈ, ਜਿਸ ਕਾਰਨ ਉਸ ਤੇ ਉਸ ਦੇ ਪਰਿਵਾਰ ਦੇ ਸੱਟਾਂ ਵੱਜ ਗਈਆਂ। ਰਮਨਦੀਪ ਕੰਬੋਜ਼ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਸ ਦੀ ਮਾਸੀ ਪੂਜਾ ਰਾਣੀ (39 ਸਾਲ) ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਜੀਵਾ ਅਰਾਈਂ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੋਟਰਸਾਈਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button