Punjab

ਮੋਰਚਰੀ ’ਚ ਪਈ ਲਾਸ਼ ਨੂੰ ਅੰਤਿਮ ਸੰਸਕਾਰ ਦੀ ਉਡੀਕ

ਲੁਧਿਆਣਾ, 1 ਅਗਸਤ : ਲੁਧਿਆਣਾ ਸਿਵਲ ਹਸਪਤਾਲ ਦੀ ਮੋਰਚਰੀ ’ਚ ਪਈ ਲਾਸ਼ ਨੂੰ ਲੱਗਭਗ ਇਕ ਮਹੀਨੇ ਤੋਂ ਅੰਤਿਮ ਸੰਸਕਾਰ ਦੀ ਉਡੀਕ ਹੈ ਪਰ ਪੁਲਿਸ ਇੰਨੇ ਸਾਰੇ ਰਿਮਾਈਂਡਰ ਦੇਣ ਦੇ ਬਾਵਜੂਦ ਪੋਸਟਮਾਰਟਮ ਕਰਵਾਉਣ ਲਈ ਨਹੀਂ ਪਹੁੰਚੀ, ਜਿਸ ਕਾਰਨ ਲਾਸ਼ ਦੀ ਬੇਕਦਰੀ ਹੋ ਰਹੀ ਹੈ। ਜਾਣਕਾਰੀ ਅਨੁਸਾਰ ਵਿਜੈ ਨਗਰ ਗਲੀ ਨੰ. ਇਕ ਤੋਂ 60 ਸਾਲਾ ਸ਼ੰਕਰ ਪਿਤਾ ਜਗਨਨਾਥ ਨੂੰ 24 ਜੂਨ ਦੁਪਹਿਰ ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਲਿਆਂਦਾ ਗਿਆ ਸੀ, ਜਿੱਥੇ ਉਸ ਨੂੰ ਇਲਾਜ ਲਈ ਦਾਖਲ ਕੀਤਾ ਗਿਆ। ਇਸ ਤੋਂ ਬਾਅਦ 26 ਜੂਨ ਨੂੰ ਸ਼ੰਕਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਹਸਪਤਾਲ ਦੇ ਕਰਮਚਾਰੀਆਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰੱਖ ਦਿੱਤਾ। ਬਾਕਸ– ਇੱਕ ਦਰਜਨ ਤੋਂ ਵੱਧ ਰਿਮਾਈਂਡਰ, ਪੋਸਟਮਾਰਟਮ ਲਈ ਨਹੀਂ ਪਹੁੰਚੀ ਪੁਲਿਸ ਜਾਣਕਾਰੀ ਅਨੁਸਾਰ ਜਦੋਂ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਉਸ ਸਮੇਂ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਦਾਖਲ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ, ਜਦ 2 ਦਿਨ ਬਾਅਦ ਉਸ ਦੀ ਮੌਤ ਹੋਈ ਤਾਂ ਫਿਰ ਤੋਂ ਪੁਲਿਸ ਨੂੰ ਮੌਤ ਦੀ ਜਾਣਕਾਰੀ ਦਿੱਤੀ ਗਈ। ਹਸਪਤਾਲ ਦੇ ਕਰਮਚਾਰੀਆਂ ਨੇ ਪਹਿਲਾਂ ਤਾਂ ਕਈ ਵਾਰ ਸਿਵਲ ਹਸਪਤਾਲ ਦੇ ਇੰਚਾਰਜ ਰਾਹੀਂ ਪੁਲਿਸ ਨੂੰ ਪੋਸਟਮਾਰਟਮ ਕਰਨ ਲਈ ਜਾਣਕਾਰੀ ਭੇਜੀ, ਜਿਸ ਤੋਂ ਬਾਅਦ ਕਈ ਵਾਰੀ ਸਿੱਧੋ ਤੌਰ ’ਤੇ ਪੁਲਿਸ ਨੂੰ ਪੋਸਟਮਾਰਟਮ ਲਈ ਕਿਹਾ ਗਿਆ। ਲਾਸ਼ ਨੂੰ ਮੋਰਚਰੀ ’ਚ ਰੱਖੇ ਇਕ ਮਹੀਨਾ 5 ਦਿਨ ਹੋ ਗਏ ਪਰ ਕਿਸੇ ਵੀ ਮੁਲਾਜ਼ਮ ਨੇ ਕਾਰਵਾਈ ਕਰ ਕੇ ਪੋਸਟਮਾਰਟਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਾਕਸ– 72 ਘੰਟੇ ਬਾਅਦ ਕਰਵਾਉਣਾ ਹੁੰਦਾ ਹੈ ਪੋਸਟਮਾਰਟਮ ਨਿਯਮਾਂ ਅਨੁਸਾਰ ਜਦੋਂ ਪੁਲਿਸ ਨੂੰ ਕੋਈ ਅਣਪਛਾਤੀ ਲਾਸ਼ ਮਿਲਦੀ ਹੈ ਜਾਂ ਉਸ ਦਾ ਨਾਮ-ਪਤਾ ਹੋਵੇ ਪਰ ਪਰਿਵਾਰ ਦਾ ਪਤਾ ਨਾ ਲੱਗੇ ਤਾਂ ਉਸ ਨੂੰ 72 ਘੰਟੇ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਿਆ ਜਾਂਦਾ ਹੈ, ਜੇਕਰ ਇਨ੍ਹਾਂ 72 ਘੰਟਿਆਂ ’ਚ ਪਰਿਵਾਰ ਮਿਲ ਜਾਂਦਾ ਹੈ ਤਾਂ ਧਾਰਾ 194 ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਂਦੀ ਹੈ, ਜੇਕਰ ਪਰਿਵਾਰ ਦਾ ਪਤਾ ਨਹੀਂ ਲੱਗਦਾ ਤਾਂ 72 ਘੰਟੇ ਦੇ ਬਾਅਦ ਪੁਲਿਸ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾਉਂਦੀ ਹੈ ਤੇ ਆਪਣੇ ਪੱਧਰ ’ਤੇ ਅੰਤਿਮ ਸੰਸਕਾਰ ਕਰਵਾਉਂਦੀ ਹੈ ਪਰ ਇਸ ਮਾਮਲੇ ’ਚ ਅਜਿਹਾ ਕੁਝ ਨਹੀਂ ਕੀਤਾ ਗਿਆ। ਕੋਟਸ ‘ਇਸ ਬਾਰੇ ਸਬੰਧਤ ਪੁਲਿਸ ਮੁਲਾਜ਼ਮ ਨਾਲ ਗੱਲ ਕਰ ਕੇ ਮ੍ਰਿਤਕ ਦੇ ਪਤੇ ’ਤੇ ਜਾਂਚ ਕੀਤੀ ਜਾਵੇਗੀ। ਸ਼ੁੱਕਰਵਾਰ ਸਵੇਰੇ ਹੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button