Punjab

1 ਪਿਸਟਲ 315 ਬੋਰ ਸਮੇਤ 3 ਰੋਂਦ ਜਿੰਦਾ, 1 ਮੋਬਾਇਲ ਫੋਨ ਸਮੇਤ ਇਕ ਗ੍ਰਿਫਤਾਰ, ਦੋ ਖਿਲਾਫ ਮਾਮਲਾ ਦਰਜ

ਫ਼ਿਰੋਜ਼ਪੁਰ, 31 ਜਨਵਰੀ (ਬਾਲ ਕਿਸ਼ਨ)– ਬੀਸੀਐੱਸ ਬੀਪੀਓ ਬਹਾਦਰ ਕੇ ਵਿਖੇ ਇਕ ਸ਼ੱਕੀ ਵਿਅਕਤੀ ਨੂੰ 1 ਪਿਸਟਲ 315 ਬੋਰ ਸਮੇਤ 3 ਜਿੰਦਾ ਰੋਂਦ, 1 ਮੋਬਾਇਲ ਫੋਨ ਸਮੇਤ ਸਿੰਮ ਕਾਰਡ ਗ੍ਰਿਫਤਾਰ ਕਰਕੇ ਦੋ ਖਿਲਾਫ ਥਾਣਾ ਗੁਰੂਹਰਸਹਾਏ ਵਿਖੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਮੁੱਖ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਇਲਾਕੇ ਵਿਚ ਮੌਜ਼ੂਦ ਸੀ ਤਾਂ ਇਕ ਟੈਲੀਫੋਨ ਵੱਲੋਂ ਸ੍ਰੀ ਵੀਰ ਬਹਾਦੁਰ ਸਹਾਇਕ ਕਮਾਂਡੈਂਟ ਈ ਕੰਪਨੀ 160 ਬਟਾਲੀਅਨ ਬੀਐੱਸਐੱਫ ਬੀਪੀਓ ਬਹਾਦਰ ਕੇ ਮੌਸੂਲ ਹੋਇਆ ਕਿ ਉਨ੍ਹਾਂ ਵੱਲੋਂ ਚੋਂਕੀ ਬਹਾਦਰ ਕੇ ਦੇ ਏਰੀਆ ਵਿਚੋਂ ਇਕ ਵਿਅਕਤੀ ਦੋਸ਼ੀ ਸੱਜਣ ਸਿੰਘ ਪੁੱਤਰ ਬੱਗੂ ਸਿੰਘ ਵਾਸੀ ਛਾਂਗਾ ਰਾਏ ਹਿਠਾੜ ਨੂੰ ਸ਼ੱਕੀ ਹਲਾਤਾਂ ਵਿਚ ਸਮੇਤ ਹਥਿਆਰ 1 ਪਿਸਟਲ 315 ਬੋਰ ਸਮੇਤ 3 ਜ਼ਿੰਦਾ ਰੋਂਦ, 1 ਮੋਬਾਇਲ ਫੋਨ ਉਪੋ ਸਮੇਤ ਸਿੰਮ ਕਾਰਡ ਗ੍ਰਿਫਤਾਰ ਕੀਤਾ ਹੈ ਮੌਕੇ ’ਤੇ ਪੁੱਜ ਕੇ ਕਾਰਵਾਈ ਕਰੋ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਸੱਜਣ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਸਾਥੀ ਵੰਸ਼ ਵਾਸੀ ਗਜਨੀ ਵਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button