Punjab

ਸ਼ਰਾਬ ਠੇਕੇਦਾਰ ਦੇ ਕਰਿੰਦੇ ਕੋਲੋਂ ਲੁਟੇਰਿਆਂ ਨੇ ਬੈਗ ਖੋਹ ਕੇ ਗੱਡੀ ਦੇ ਤੋੜੇ ਸ਼ੀਸ਼ੇ, ਮਾਮਲਾ ਦਰਜ

ਫ਼ਿਰੋਜ਼ਪੁਰ, 29 ਜਨਵਰੀ (ਬਾਲ ਕਿਸ਼ਨ)– ਬਾਈਪਾਸ ਮੁੱਦਕੀ ਦੇ ਕੋਲ ਸ਼ਰਾਬ ਦੇ ਠੇਕੇਦਾਰ ਦੇ ਕਰਿੰਦੇ ਕੋਲੋਂ ਪੈਸਿਆਂ ਵਾਲਾ ਬੈਗ ਖੋਹਣ ਅਤੇ ਗੱਡੀ ਦੇ ਸ਼ੀਸ਼ੇ ਤੋੜਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਘੱਲਖੁਰਦ ਪੁਲਿਸ ਨੇ 3 ਅਣਪਛਾਤੇ ਵਿਅਕਤੀਆਂ ਖਿਲਾਫ 309 (9), 324 (6) ਬੀਐੱਨਐੱਸ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪ੍ਰਸ਼ੋਤਮ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਮਕਾਨ ਨੰਬਰ 194 ਵਾਰਡ ਨੰਬਰ 11 ਨੇੜੇ ਗਿਆਨੀ ਮਾਰਕੀਟ ਭੁੱਚੋ ਮੰਡੀ ਬਠਿੰਡਾ ਨੇ ਦੱਸਿਆ ਕਿ ਉਹ ਲੀਕਰ ਕੰਪਨੀ ਵਿਚ ਬਤੌਰ ਇੰਚਾਰਜ਼ ਮੁੱਦਕੀ, ਫਿਰੋਜ਼ਸ਼ਾਹ ਸ਼ਰਾਬ ਦੇ ਠੇਕੇਦਾਰਾਂ ਨਾਲ ਕੰਮ ’ਤੇ ਲੱਗਾ ਹੈ ਹੋਇਆ ਹੈ। ਮਿਤੀ 28 ਜਨਵਰੀ 2025 ਨੂੰ ਉਹ ਮੁੱਦਕੀ ਸਰਕਲ ਤੇ ਫਿਰੋਜ਼ਸ਼ਾਹ ਸਰਕਲ ਤੋਂ ਇਕੱਠਾ ਕੀਤਾ ਕੈਸ 3 ਲੱਖ 29030 ਰੁਪਏ ਸਮੇਤ ਪਰਚੇ ਤੇ ਹੋਰ ਕਾਗਜ਼ਾਤ ਜਮ੍ਹਾ ਕਰਾਉਣ ਲਈ ਬੈਲੇਰੋ ਗੱਡੀ ’ਤੇ ਜਾ ਰਹੇ ਸੀ, ਤੇ ਬੈਲੇਰੋ ਗੱਡੀ ਡਰਾਈਵਰ ਜਰਨੈਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਵਈਆ ਵਾਲਾ ਥਾਣਾ ਅਜਨਾਲਾ ਚਲਾ ਰਿਹਾ ਸੀ, ਜਦ ਉਹ ਬਾਈਪਾਸ ਮੁੱਦਕੀ ਤੋਂ ਤਲਵੰਡੀ ਭਾਈ ਨੂੰ ਹਾਈਵੇ ਚੜ੍ਹਣ ਤੋਂ ਪਹਿਲਾਂ ਮੁੱਦਕੀ ਮੋੜ ’ਤੇ ਇਕ ਕਾਰ ਆਈ-20 ਆਈ, ਬਿਨ੍ਹਾ ਨੰਬਰੀ ਜਿਸ ਵਿਚ 3 ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ ਉਸ ਦੀ ਬੈਲੇਰੋ ਗੱਡੀ ਅੱਗੇ ਕਾਰ ਖੜੀ ਕਰ ਦਿੱਤੀ, ਜਿਸ ਵਿਚੋਂ ਤਿੰਨ ਮੋਨੇ ਨੌਜਵਾਨ ਨਿਕਲੇ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸੀ। ਪ੍ਰਸ਼ੋਤਮ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਵਿਚੋਂ 2 ਲੜਕਿਆਂ ਨੇ ਪਿਸਤੌਲ, ਰਿਵਾਲਵਰ ਤੇ ਇਕ ਲੜਕੇ ਨੇ ਕਿਰਪਾਨ ਫੜੀ ਹੋਈ ਸੀ। ਕਿਰਪਾਨ ਵਾਲੇ ਲੜਕੇ ਨੇ ਉਸ ਦੀ ਗੱਡੀ ਦੇ ਅੱਗੇ ਵਾਲੇ ਸ਼ੀਸ਼ੇ ’ਤੇ ਵਾਰ ਕੀਤਾ, ਜਿਸ ਨਾਲ ਬੈਲੇਰੋ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਤੇ ਇਕ ਲੜਕੇ ਨੇ ਰਿਵਾਲਵਰ ਨਾਲ ਗੱਡੀ ਦੇ ਟਾਇਰ ’ਤੇ ਫਾਇਰ ਕੀਤਾ ਤੇ ਗੱਡੀ ਵਿਚ ਪਿਆ ਬੈਗ ਜਿਸ ਵਿਚ ਉਕਤ ਕੈਸ਼ ਸਮੇਤ ਪਰਚੇ ਤੇ ਕਾਗਜ਼ਾਤ ਖੋਹ ਕੇ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਰਮਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button