
ਕਿਸ਼ਨਗੜ੍ਹ, 2 ਜਨਵਰੀ– ਡੇਰਾ ਸੱਚਖੰਡ ਬੱਲਾ ਵਿਖੇ ਨਵੇਂ ਸਾਲ ਦਾ ਦਿਹਾੜਾ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਸੀਰ ਗਵਰਧਨਪੁਰ ਬਨਾਰਸ ਕਾਸ਼ੀ ਵਾਲਿਆਂ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਮੌਕੇ ਦੇ ਅੰਮ੍ਰਿਤ ਬਾਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕੀਤੇ ਗਏ। ਇਸ ਉਪਰੰਤ ਸੰਤ ਨਿਰੰਜਨ ਦਾਸ ਜੀ ਨੇ ਸਮੁੱਚੀ ਮਾਨਵਤਾ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਲੜ ਲੱਗਣ ਲਈ ਪ੍ਰੇਰਤ ਵੀ ਕੀਤਾ ਗਿਆ। ਇਸ ਉਪਰੰਤ ਸੰਤ ਲੇਖਰਾਜ ਨੂਰਪੁਰ, ਗਿਆਨੀ ਕੁਲਵੰਤ ਸਿੰਘ ਕਜਲਾ, ਗਿਆਨੀ ਹਰਦੀਪ ਸਿੰਘ, ਭਾਈ ਸਤੀਸ਼ , ਭਾਈ ਜੋਗਿੰਦਰ ਦੁਖੀਆ ਆ ਤੋਂ ਇਲਾਵਾ ਕੀਰਤਨੀ ਜਥਿਆਂ ਅਤੇ ਮਿਸ਼ਨਰੀ ਗਾਇਕਾਂ ਵੱਲੋਂ ਗੁਰਬਾਣੀ ਕੀਰਤਨ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੇਵਾਦਾਰ ਹਰਦੇਵ ਦਾਸ, ਬਰਿੰਦਰ ਦਾਸ ਬੱਬੂ, ਰਮੇਸ਼ ਕੁਮਾਰ, ਬੀਕੇ ਮੈਹਿਮੀ, ਸ਼ਾਮ ਲਾਲ , ਦਵਿੰਦਰ ਕੁਮਾਰ ਰਾਏਪੁਰ ਆਦਿ ਤੋਂ ਇਲਾਵਾ ਸਾਬਕਾ ਸਰਪੰਚ ਸੁਖਦੇਵ ਸੁਖੀ, ਨੰਬਰਦਾਰ ਸੰਦੀਪ ਵਿਰਦੀ, ਜਸਵਿੰਦਰ ਬੱਲ,ਏ ਐਸ ਆਈ ਰਾਮ ਪ੍ਰਕਾਸ਼, ਏ ਐਸ ਆਈ ਬਲਵਿੰਦਰ ਕੁਮਾਰ, ਏ ਐਸ ਆਈ ਰਜੇਸ਼ ਕੁਮਾਰ ਵਿਰਦੀ, ਮਦਨ ਲਾਲ ਸੈਕਟਰੀ ਆਮ ਆਦਮੀ ਪਾਰਟੀ ਬੱਲਾਂ, ਤੇਜਾ ਸਿੰਘ, ਅਮਰੀਕ ਵਿਰਦੀ, ਹਰਬੰਸ ਮੇਹਟ, ਮੋਹਰ ਚੰਦ ਬਿਰਦੀ, ਨੰਬਰਦਾਰ ਮਨਜੀਤ ਸਿੰਘ ਰਾਏਪੁਰ, ਅਮਰੀਕ ਸਿੰਘ ਰਾਏਪੁਰ ਆਦਿ ਅਤੇ ਇਲਾਕੇ ਦੀਆਂ ਸੰਗਤਾਂ ਸਮੇਤ ਦੂਰ ਦੁਰਾਡੇ ਦੀਆਂ ਸੰਗਤਾਂ ਵੀ ਹਾਜ਼ਰ ਸਨ।



