
ਹੁਸ਼ਿਆਰਪੁਰ, 5 ਜਨਵਰੀ- ਪਿੰਡ ਬੱਡੋਂ ਦੇ ਇਕ ਸਕੂਲ ਦੀ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਟੀਚਰ ਮਾਸੂਮ ਬੱਚੇ ਨੂੰ ਕੁੱਟ ਰਹੀ ਹੈ। ਦੱਸਿਆ ਜਾ ਰਿਹਾ ਕਿ ਇਹ ਵੀਡੀਓ ਛੁੱਟੀਆਂ ਤੋਂ ਪਹਿਲਾਂ ਦੀ ਹੈ। ਇਸ ਵਿਚ ਜਿਹੜੀ ਮੈਡਮ ਬੱਚੇ ਨੂੰ ਕੁੱਟਦੀ ਨਜ਼ਰ ਆ ਰਹੀ ਹੈ, ਉਸ ਦਾ ਆਪਣਾ ਹੀ ਪ੍ਰਾਈਵੇਟ ਸਕੂਲ ਹੈ ਤੇ ਪਿਛਲੇ 40 ਸਾਲਾਂ ਤੋਂ ਪਿੰਡ ਬੱਡੋਂ ‘ਚ ਉਹ ਆਪਣਾ ਸਕੂਲ ਚਲਾ ਰਹੀ ਹੈ।



