Punjab

ਪੈਟਰੋਲ ਛਿੜਕ ਕੇ ਕਾਰ ਨੂੰ ਲਗਾਈ ਅੱਗ, ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ

ਲੁਧਿਆਣਾ, 27 ਜਨਵਰੀਲੁਧਿਆਣਾ ਦੇ ਐਮਆਈਜੀ ਫਲੈਟ ਜਮਾਲਪੁਰ ਦੇ ਇੱਕ ਘਰ ਦੇ ਬਾਹਰ ਖੜੀ ਸਵਿਫਟ ਕਾਰ ਅੰਦਰ ਤੇਲ ਛਿੜਕ ਕੇ ਉਸਨੂੰ ਅੱਗ ਲਗਾ ਦੇਣ ਦੀ ਘਟਨਾ ਸਾਹਮਣੇ ਆਈ ਹੈ। ਕਾਰ ਮਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਉਸ ਸਵਿਫਟ ਕਾਰ ਅੰਦਰੋਂ ਪੂਰੀ ਤਰਹਾਂ ਸੜ ਗਈ । ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਐਮਆਈਜੀ ਫਲੈਟ ਜਮਾਲਪੁਰ ਦੇ ਵਾਸੀ ਸੁਖਵਿੰਦਰ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪ੍ਰਾਈਵੇਟ ਨੌਕਰੀ ਕਰਦਾ ਹੈ। ਕੁਝ ਸਮਾਂ ਪਹਿਲੋਂ ਉਸਨੇ ਆਪਣੀ ਸਵਿਫਟ ਕਾਰ ਖਰੀਦਦੀ ਸੀ । ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਹਫਤੇ ਪਹਿਲੋਂ ਉਸਦੇ ਖਾਤੇ ਚੋਂ 20ਹਜਾਰ ਰੁਪਏ ਦੀ ਨਕਦੀ ਨਿਕਲ ਗਈ । ਕੁਝ ਦੇਰ ਬਾਅਦ ਉਸ ਦੇ ਖਾਤੇ ਚੋਂ ਫਿਰ ਤੋਂ ਰਕਮ ਟ੍ਰਾਂਸਫਰ ਹੋ ਗਈ। ਜਾਂਚ ਕਰਨ ਤੇ ਉਸ ਨੂੰ ਇੱਕ ਨੌਜਵਾਨ ਸਬੰਧੀ ਪਤਾ ਲੱਗਿਆਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਜਦ ਲੜਕੇ ਦੇ ਪਰਿਵਾਰਿਕ ਮੈਂਬਰਾਂ ਨੂੰ ਸ਼ਿਕਾਇਤ ਕੀਤੀ ਤਾਂ ਲੜਕਾ ਬੁਰੀ ਤਰ੍ਹਾਂ ਭੜਕ ਗਿਆ । ਇਸ ਘਟਨਾ ਦੇ ਕੁਝ ਦਿਨਾਂ ਬਾਅਦ ਹੀ ਰਾਤ ਵੇਲੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਦੇ ਬਾਹਰ ਖੜੀ ਸਵਿਫਟ ਕਾਰ ਦੇ ਅੰਦਰ ਤੇਲ ਪਾ ਕੇ ਉਸਨੂੰ ਅੱਗ ਲਗਾ ਦਿੱਤੀਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸਾਹਿਬ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੇ ਸਾਹਮਣੇ ਆਇਆ ਕਿ ਕੁਝ ਨੌਜਵਾਨ ਉਸ ਰਾਤ ਨੂੰ ਮੋਟਰਸਾਈਕਲਾਂ ਤੇ ਸਵਾਰ ਹੋ ਕੇ ‌ ਸ਼ਿਕਾਇਤ ਕਰਤਾ ਦੇ ਘਰ ਦੇ ਬਾਹਰ ਆਏ ਸਨ ਅਤੇ ਉਨ੍ਹਾਂ ਨੇ ਕਾਰ ਨੂੰ ਅੱਗ ਲਗਾ ਦਿੱਤੀਥਾਣਾ ਮੋਤੀ ਨਗਰ ਦੀ ਪੁਲਿਸ ਇਸ ਮਾਮਲੇ ਵਿੱਚ ਡੁੰਗਾਈ ਨਾਲ ਪੜਤਾਲ ਕਰਨ ਵਿੱਚ ਜੁਟ ਗਈ ਹੈ।

Related Articles

Leave a Reply

Your email address will not be published. Required fields are marked *

Back to top button