
ਟਾਂਡਾ ਉੜਮੁੜ, 25 ਨਵੰਬਰ : ਮੰਗਲਵਾਰ ਸਵੇਰ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਟਰੱਕ ਯੂਨੀਅਨ ਨੇੜੇ ਇੱਕ ਆਦਮੀ ਦੇ ਟਰੱਕ ਤੇ ਇੱਕ ਕਾਰ ਵਿਚਕਾਰ ਟੱਕਰ ਹੋਣ ਤੋਂ ਬਾਅਦ ਆਰਮੀ ਟਰੱਕ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟੇ ਗਿਆ ਜਦੋਂਕਿ ਕਾਰ ਡਿਵਾਈਡਰ ‘ਤੇ ਜਾ ਪਲਟੀ। ਇਸ ਹਾਦਸੇ ਵਿੱਚ ਇੱਕ ਕਾਰ ਸਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਆਰਮੀ ਜਵਾਨ ਬਿਲਕੁਲ ਸੁਰੱਖਿਅਤ ਰਹੇ। ਮੌਕੇ ‘ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਹਾਈਡਰੇ ਦੀ ਮਦਦ ਨਾਲ ਆਰਮੀ ਟਰੱਕ ਨੂੰ ਸੜਕ ਵਿਚਕਾਰ ਤੋਂ ਹਟਾ ਕੇ ਰਾਸਤਾ ਬਹਾਲ ਕੀਤਾ। ਮਿਲੀ ਜਾਣਕਾਰੀ ਅਨੁਸਾਰ, ਆਰਮੀ ਟਰੱਕ ਕੁਝ ਆਰਮੀ ਜਵਾਨਾਂ ਨਾਲ ਪਠਾਨਕੋਟ ਤੋਂ ਇਲਾਹਾਬਾਦ ਜਾ ਰਿਹਾ ਸੀ ਜਦਕਿ ਕਾਰ ਸਵਾਰ ਦਸੂਹਾ ਵਲੋਂ ਕਿਸੇ ਘਰੇਲੂ ਕੰਮ ਲਈ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਟਾਂਡਾ ਪੁਲਿਸ ਨੇ ਮੌਕੇ ‘ਤੇ ਪਹੁੰਚ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।



