Punjab

ਗਊ ਮਾਸ ਦੀ ਫੈਕਟਰੀ ਚਲਾਉਣ ਵਾਲੇ ਨੂੰ ਦਿੱਤੀ ਜਾਵੇ ਸਖ਼ਤ ਸਜ਼ਾ : ਗੁਰਪ੍ਰੀਤ ਸਿੰਘ ਚੱਬਾ

ਅੰਮ੍ਰਿਤਸਰ, 13 ਜੁਲਾਈ : ਅੰਮ੍ਰਿਤਸਰ ਦੇ ਤਰਨਤਾਰਨ ਰੋਡ ਨਜ਼ਦੀਕ ਇਕ ਫੈਕਟਰੀ ਵਿਚੋ ਵੱਡੀ ਮਾਤਰਾ ਵਿਚ ਗਊ ਮਾਸ ਬਰਾਮਦ ਹੋਣ ਦੀ ਸ਼ਿਵ ਸੈਨਾ ਅਗਨੀਪਥ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਚੱਬਾ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਗੁਰੂ ਨਗਰੀ ਵਿਚ ਅਜਿਹਾ ਧੰਦਾ ਕਰਨ ਵਾਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵਲੋ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਹੇ ਹੈ ਤੇ ਦੂਜੇ ਪਾਸੇ ਪੁਲਿਸ ਥਾਣਾ ਦੇ ਨਜਦੀਕ ਹੀ ਗਊ ਮਾਸ ਦੀ ਫੈਕਟਰੀ ਚਲ ਰਹੀ। ਜੋ ਕਿ ਖੁਫੀਆ ਤੰਤਰ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਇਕ ਪਾਸੇ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਹੈ ਤੇ ਦੂਜੇ ਪਾਸੇ ਧੜਲੇ ਨਾਲ ਗਊਆਂ ਦੀ ਤਸਕਰੀ ਹੋ ਰਹੀ ਹੈ, ਜੌ ਹੁਣ ਸਹਿਣ ਨਹੀਂ ਕੀਤਾ ਜਾਵੇਗਾ। ਚੱਬਾ ਨੇ ਕਿਹਾ ਕਿ ਫੈਕਟਰੀ ਦੇ ਮਾਲਕ ਅਤੇ ਇਸਦੇ ਨਾਲ ਮਿਲੇ ਹੋਏ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹਿੰਦੂਤਵ ਪ੍ਰਚਾਰਕ ਸੰਤ ਸਾਈ ਨਾਥ, ਪੰਜਾਬ ਚੇਅਰਮੈਨ ਮਨਪ੍ਰੀਤ ਸਿੰਘ ਖਾਲਸਾ, ਪ੍ਰਿੰਸ ਜੰਡਿਆਲਾ ਜਿਲ੍ਹਾ ਪ੍ਰਧਾਨ ਦਿਹਾਤੀ, ਵਿਕੀ ਮਹਿਰਾ ਜਿਲ੍ਹਾ ਯੂਥ ਪ੍ਰਧਾਨ ਆਦਿ ਹਾਜ਼ਰ ਸਨ। ਕੈਪਸ਼ਨ – ਗੱਲਬਾਤ ਦੌਰਾਨ ਗੁਰਪ੍ਰੀਤ ਸਿੰਘ ਚੱਬਾ ਤੇ ਹੋਰ।

Related Articles

Leave a Reply

Your email address will not be published. Required fields are marked *

Back to top button