
ਬਠਿੰਡਾ, 2 ਅਕਤੂਬਰ : ਡੱਬਵਾਲੀ ਰਾਸਟਰੀ ਮਾਰਗ ’ਤੇ ਪੈਂਦੇ ਪਿੰਡ ਮਛਾਣਾ ਨਜ਼ਦੀਕ ਜੀਪ ਨੂੰ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਟੱਕਰ ਮਾਰ ਦਿੱਤੀ ਗਈ। ਹਾਦਸੇ ਦੌਰਾਨ ਚਾਚਾ ਭਤੀਜੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਰਾਮ ਲਾਲ ਵਾਸੀ ਡੱਬਵਾਲੀ ਏਮਜ਼ ਹਸਪਤਾਲ ’ਚ ਦਾਖਲ ਸੀ, ਜਿਸ ਦੇ ਸਟੰਟ ਪਿਆ ਹੈ। ਉਸ ਦਾ ਪੁੱਤਰ ਤੇ ਪੋਤੀ ਜੀਪ ’ਤੇ ਉਸ ਨੂੰ ਏਮਜ਼ ਹਸਪਤਾਲ ’ਚੋਂ ਲੈਣ ਲਈ ਜਾ ਰਹੇ ਸਨ। ਜਦੋਂ ਉਹ ਉਕਤ ਪਿੰਡ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੀ ਜੀਪ ਨੂੰ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ’ਚ ਜੀਪ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਦੌਰਾਨ ਜੀਪ ਸਵਾਰ ਚਾਚਾ–ਭਤੀਜੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦਾ ਪਤਾ ਲੱਗਦਿਆਂ ਹੀ ਸੰਗਤ ਸਹਾਰਾ ਸੇਵਾ ਸੰਸਥਾਂ ਦੇ ਵਲੰਟੀਅਰ ਸਿਕੰਦਰ ਮਛਾਣਾ ਮੌਕੇ ’ਤੇ ਐਂਬੂਲੈਂਸ ਲੈ ਕੇ ਪਹੁੰਚੇ, ਜਿਸ ਨੇ ਜੀਪ ਸਵਾਰ ਦੋਵੇ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਏਮਜ ਹਸਪਤਾਲ ਦਾਖ਼ਲ ਕਰਵਾਇਆ। ਸੰਗਤ ਸਹਾਰਾ ਵਰਕਰ ਸਿਕੰਦਰ ਮਛਾਣਾ ਨੇ ਦੱਸਿਆ ਕਿ ਉਸ ਦੇ ਪਹੁੰਚਣ ਤੋਂ ਪਹਿਲਾ ਹੀ ਜੀਪ ਨੂੰ ਟੱਕਰ ਮਾਰ ਕੇ ਅਣਪਛਾਤਾ ਵਾਹਨ ਚਾਲਕ ਫਰਾਰ ਹੋ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਵੇਖਣ ’ਚ ਲੱਗ ਰਿਹਾ ਹੈ ਕਿ ਜੀਪ ਨੂੰ ਕਿਸੇ ਵੱਡੇ ਵਾਹਨ ਚਾਲਕ ਨੇ ਹੀ ਟੱਕਰ ਮਾਰੀ ਹੈ ਕਿਉਂਕਿ ਜੀਪ ਦਾ ਅਗਲਾ ਹਿੱਸਾ ਬਿਲਕੁੱਲ ਖ਼ਤਮ ਹੋ ਚੁੱਕਿਆ ਹੈ। ਹਾਦਸੇ ’ਚ ਜ਼ਖਮੀ ਚਾਚਾ–ਭਤੀਜੀ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ।



