
ਗੁਰਦਾਸਪੁਰ, 29 ਜੂਨ : ਥਾਣਾ ਦੀਨਾਨਗਰ ਦੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਏਐੱਸਆਈ ਰਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਗਸ਼ਤ ਕਰ ਰਹੇ ਸਨ। ਇਸ ਦੌਰਾਨ ਕੱਚਾ ਰਸਤਾ ਸਿੰਘੋਵਾਲ ਤੋਂ ਸਕੂਟਰੀ ਤੇ ਆ ਰਹੇ ਮੁਲਜ਼ਮ ਨਿਆਮਤ ਮਸੀਹ ਉਰਫ ਕੋਲਾ ਪੁੱਤਰ ਗੁਲਾਮ ਮਸੀਹ ਨੂੰ ਕਾਬੂ ਕੀਤਾ ਗਿਆ। ਉਸ ਤੋਂ ਬਰਾਮਦ ਹੋਏ ਲਿਫਾਫੇ ਦੀ ਜਾਂਚ ਕਰਨ ਤੇ ਉਸ ਵਿਚੋਂ 6.44 ਗ੍ਰਾਮ ਹੈਰੋਇਨ ਅਤੇ 1300 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।



