Punjab

ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਪਰਿਵਾਰ ਨੇ ਥਾਣੇ ਦੇ ਬਾਹਰ ਲਾਇਆ ਧਰਨਾ

ਦੀਨਾਨਗਰ, 21 ਸਤੰਬਰ : ਪੁਲਿਸ ਥਾਣਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਆਲੇਚੱਕ ਨਾਨੋਨੰਗਲ ਵਿਖੇ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਜਾਣ ਮਗਰੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਲੈਣ ਲਈ ਦੀਨਾਨਗਰ ਥਾਣੇ ਦੇ ਬਾਹਰ ਧਰਨਾ ਲਾ ਦਿੱਤਾ ਅਤੇ ਕਰੀਬ ਇਕ ਘੰਟੇ ਤੱਕ ਚੱਲਿਆ ਧਰਨਾ ਪ੍ਰਦਰਸ਼ਨ ਅਖੀਰ ਪੁਲਿਸ ਵੱਲੋਂ ਕਾਰਵਾਈ ਦੇ ਭਰੋਸੇ ਮਗਰੋਂ ਸਮਾਪਤ ਹੋਇਆ। ਮ੍ਰਿਤਕ ਨੌਜਵਾਨ ਅਰਜੁਨ ਕੁਮਾਰ (27) ਦੇ ਪਿਤਾ ਮਹਿੰਦਰਪਾਲ ਪੁੱਤਰ ਗਰੀਬ ਦਾਸ ਵਾਸੀ ਆਲੇਚੱਕ ਅਤੇ ਹੋਰਨਾਂ ਪਰਿਵਾਰਕ ਨੇ ਦੱਸਿਆ ਕਿ ਅਰਜੁਨ ਕੁਮਾਰ, ਕਿ ਰੇਲਵੇ ਦਾ ਕਰਮਚਾਰੀ ਸੀ, ਦੀ ਅਪਣੇ ਹੀ ਪਿੰਡ ਦੀ ਇਕ ਔਰਤ ਦੇ ਨਾਲ ਨੇੜਤਾ ਸੀ ਅਤੇ ਉਕਤ ਔਰਤ ਅਰਜੁਨ ਕੁਮਾਰ ਨੂੰ ਕੋਈ ਨਸ਼ਾ ਵਗੈਰਾ ਖਵਾਉਂਦੀ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਕਤ ਔਰਤ ਰਾਤ ਦੇ ਸਮੇਂ ਅਰਜੁਨ ਕੁਮਾਰ ਨੂੰ ਬੇਹੋਸ਼ੀ ਦੀ ਹਾਲਤ ਦੇ ਘਰ ਦੇ ਬਾਹਰ ਗਲੀ ਵਿੱਚ ਸੁੱਟ ਗਈ। ਜਿਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਅਰਜੁਨ ਕੁਮਾਰ ਨੂੰ ਪਹਿਲਾਂ ਗੁਰਦਾਸਪੁਰ ਦੇ ਇਕ ਹਸਪਤਾਲ ਅੰਦਰ ਅਤੇ ਫਿਰ ਕਰੀਬ ਇਕ ਹਫਤਾ ਪਠਾਨਕੋਟ ਦੇ ਇਕ ਹਸਪਤਾਲ ਅੰਦਰ ਲਿਜਾ ਕੇ ਇਲਾਜ ਕਰਵਾਇਆ ਪਰ ਅਰਜੁਨ ਕੁਮਾਰ ਬਚ ਨਾ ਸਕਿਆ ਅਤੇ ਬੀਤੇ ਕੱਲ੍ਹ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਕਤ ਔਰਤ, ਜਿਸਦੇ ਘਰ ਅਰਜੁਨ ਕੁਮਾਰ ਦਾ ਆਉਣ ਜਾਣ ਸੀ, ਨੇ ਹੀ ਜ਼ਿਆਦਾ ਮਾਤਰਾ ਵਿੱਚ ਕੋਈ ਨਸ਼ੀਲੀ ਵਸਤੂ ਅਰਜੁਨ ਕੁਮਾਰ ਨੂੰ ਖੁਆਈ ਹੈ, ਜਿਸ ਨਾਲ ਅਰਜੁਨ ਕੁਮਾਰ ਦੀ ਮੌਤ ਹੋ ਗਈ ਹੈ। ਪੁਲਿਸ ਕੋਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਕਰੀਬ ਇਕ ਘੰਟੇ ਤੱਕ ਚੱਲੇ ਧਰਨੇ ਦੇ ਮੌਕੇ ਉੱਤੇ ਐੱਸਐੱਚਓ ਦੀਨਾਨਗਰ ਸਾਹਿਲ ਪਠਾਣੀਆ ਪੁੱਜੇ ਅਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਮਗਰੋਂ ਧਰਨਾ ਸਮਾਪਤ ਹੋਇਆ। ਦੂਜੇ ਪਾਸੇ ਡੀਐੱਸਪੀ ਰਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਪੁਲਿਸ ਕੋਲ ਜੋ ਵੀ ਤੱਥ ਸਾਹਮਣੇ ਆਉਣਗੇ ਪੁਲਿਸ ਉਸ ਅਨੁਸਾਰ ਕਾਰਵਾਈ ਕਰੇਗੀ।

Related Articles

Leave a Reply

Your email address will not be published. Required fields are marked *

Back to top button