Punjab

ਫ਼ਸਲ ਨੂੰ ਸਪਰੇਅ ਕਰਦੇ ਸਮੇਂ ਕਰੰਟ ਲੱਗਣ ਨਾਲ ਦੋ ਦੀ ਮੌਤ

ਕਾਹਨੂੰਵਾਨ, 21 ਸਤੰਬਰ : ਸ਼ਨਿਚਰਵਾਰ ਦੁਪਹਿਰ ਪਿੰਡ ਨੰਗਲ ਝੋਰ ’ਚ ਝੋਨੇ ਦੀ ਫ਼ਸਲ ਨੂੰ ਸਪਰੇਅ ਕਰਦੇ ਸਮੇਂ ਕਰੰਟ ਲੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਜੋਗਾ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਤੇ ਰਿੰਕੂ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਗਿੱਲ ਮੰਝ ਨੇ ਦੱਸਿਆ ਕਿ ਉਹ ਚਾਰ ਵਿਅਕਤੀ ਪਿੰਡ ਨੰਗਲ ਝੋਰ ਦੇ ਕਿਸਾਨ ਇੰਦਰਜੀਤ ਸਿੰਘ ਦੇ ਖੇਤਾਂ ’ਚ ਝੋਨੇ ਦੀ ਫਸਲ ਨੂੰ ਸਪਰੇਅ ਕਰ ਰਹੇ ਸਨ। ਖੇਤ ਮਾਲਕ ਨੇ ਉਨ੍ਹਾਂ ਨੂੰ ਖੇਤਾਂ ’ਚ ਡਿੱਗੇ ਬਿਜਲੀ ਦੇ ਖੰਭੇ ਬਾਰੇ ਸੂਚਿਤ ਨਹੀਂ ਕੀਤਾ। ਉਹ ਉਨ੍ਹਾਂ ਨੂੰ ਸਪਰੇਅ ਕਰਨ ਲਈ ਛੱਡ ਕੇ ਘਰ ਚਲਾ ਗਿਆ। ਜਦੋਂ ਉਹ ਸਪਰੇਅ ਕਰ ਰਹੇ ਸਨ ਤਾਂ ਉਨ੍ਹਾਂ ਦੇ ਦੋ ਸਾਥੀ ਜਗਤਾਰ ਮਸੀਹ (35) ਤੇ ਰਾਜਨ (28) ਵਾਸੀ ਪਿੰਡ ਗਿੱਲ ਮੰਝ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਸਬੰਧੀ ਸੰਪਰਕ ਕਰਨ ਤੇ ਹਰਚੋਵਾਲ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਸਰਵਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਾਥੀਆਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button