
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 31 ਅਗਸਤ : ਸਤਲੋਕ ਆਸ਼ਰਮ ਬਰਵਾਲਾ ਦੇ ਵਿਵਾਦਤ ਮੁਖੀ ਰਾਮਪਾਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸਾਲ 2014 ’ਚ ਆਸ਼ਰਮ ਦੇ ਅੰਦਰ ਮਹਿਲਾ ਪੈਰੋਕਾਰਾਂ ਦੀ ਮੌਤ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮਪਾਲ ਦੀ ਸਜ਼ਾ ’ਤੇ ਕੋਰਟ ਨੇ ਰੋਕ ਲਗਾ ਦਿੱਤੀ ਹੈ। ਰਾਮਪਾਲ ਪਿਛਲੇ 10 ਸਾਲਾਂ ਤੋਂ ਜੇਲ੍ਹ ’ਚ ਬੰਦ ਹੈ। ਹਾਈ ਕੋਰਟ ਦੇ ਆਦੇਸ਼ ਨਾਲ ਰਾਮਪਾਲ ਦੇ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ।



