
ਪਟਿਆਲਾ, 25 ਅਗਸਤ : ਵਣ ਵਿਭਾਗ ਦੇ ਦਿਹਾੜੀਦਾਰ ਕਿਰਤੀ ਕਾਮਿਆਂ ਨੇ ਇਕ ਭਰਵਈ ਇਕੱਤਰਤਾ ਨਹਿਰੂ ਪਾਰਕ ’ਚ ਪਟਿਆਲਾ ਵਿਖੇ ਸੂਬਾ ਜਨਰਲ ਸਕੱਤਰ ਵੀਰਪਾਲ ਸਿੰਘ ਲੂੰਬਾ ਤੇ ਸੁਬਾ ਪ੍ਰਧਾਨ ਬਲਵੀਰ ਸਿੰਘ ਮੰਡੌਲੀ, ਮੇਜਰ ਸਿੰਘ ਬਹੇੜਾ ਤੇ ਹਰਪ੍ਰੀਤ ਸਿੰਘ ਤੇ ਕੁਲਵੰਤ ਸਿੰਘ ਥੂਹੀ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਦੌਰਾਨ ਪਹੁੰਚੇ ਸਾਥੀਆ ਨੇ ਦੱਸਿਆ ਕਿ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ’ਚ ਲੰਮੇ ਸਮੇਂ ਤੋਂ ਕੋਮ ਕਰਦੇ ਦਿਹਾੜੀਦਾਰ ਕਾਮਿਆਂ ਨੂੰ ਅਣਗੌਲਿਆ ਕਰ ਕਰਕੇ ਜਿਨਾਂ ਦੀ ਸਰਵਿਸ ਕੋਮ ’ਤੇ ਤੀਹ ਤੀਹ ਸਾਲ ਹੋ ਗਈ ਹੈ। ਪਰ ਜੋ ਵਿਭਾਗੀ ਕੰਮਾਂਕਾਰਾਂ ਤੇ ਦੂਰ ਰਹੇ ਹਨ ਕੰਮ ਤੇ ਸੀ ਹੀ ਨਹੀਂ। ਉਨ੍ਹਾਂ ਨੂੰ ਪੱਕੇ ਨਿਯੁਕਤੀ ਪੱਤਰ ਜਿਹੜੇ ਉਮਰਾਂ ਬੀਤਾ ਮਹਿਕਮੇ ਦਾ ਕੰਮ ਕਰਦਿਆਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ। ਪੁਰਾਣੇ ਕਿਰਤੀ ਕਾਮਿਆਂ ਦੀ ਸਰਵਿਸ ਨੂੰ ਲਗਾਤਾਰ ਸਰਵਿਸ ਮੰਨ ਕੇ ਰੈਗੂਲਰ ਪਾਲਿਸੀ 16 ਮਈ 2025 ਦੇ ਅਨੁਸਾਰ ਬਣਦੀਆਂ ਸਹੂਲਤਾਂ ਤੇ ਯੋਗ ਲਾਭ ਦਿੱਤੇ ਜਾਣ। ਜਿਹੜੇ ਕਾਮੇ 60 ਸਾਲ ਦੇ ਹੋ ਚੁੱਕੇ ਹਨ। ਊਨ੍ਹਾ ਦੇ ਭਵਿੱਖ ਨੂੰ ਮੁੱਖ ਰੱਖ ਕੇ ਕੋਈ ਗਰੇਚੂਟੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਜਨਵਰੀ 2025 ਤੋ ਰੁਕੀਆ ਤਨਖਾਹਾਂ ਜਾਰੀ ਕੀਤੀਆਂ ਜਾਣ। ਇਨ੍ਹਾਂ ਮੰਗਾਂ ਦੇ ਸਬੰਧ ’ਚ ਮੰਗਾ ਲਾਗੂ ਕਰਵਾਉ ਲਈ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਫ਼ੈਸਲਾ ਕੀਤਾ ਹੈ। 21 ਅਗਸਤ 2025 ਨੂੰ ਪਟਿਆਲਾ ਵਿਖੇ ਵਣ ਮੰਡਲ ਅਫ਼ਸਰ ਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰ ਕਰਕੇ ਮੰਗ ਪੱਤਰ ਸਰਕਾਰ ਨੂੰ ਭੇਜਿਆ ਜਾਵੇਗਾ। 30 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਸੰਗਰੂਰ ਵਿਖੇ ਇੱਕ ਵਿਸ਼ੇਸ਼ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ।



