Punjab

ਮਾਂਗਟ ਦੀ ਅਗਵਾਈ ਹੇਠ 18 ਨੂੰ ਲਾਹੌਰ ਜਾਣਗੇ ਲੇਖਕ, 127 ਲੇਖਕਾਂ ਨੂੰ ਵਿਸ਼ਵ ਪੰਜਾਬੀ ਕਾਨਫਰੰਸ ‘ਚ ਸ਼ਾਮਲ ਹੋਣ ਦੀ ਮਿਲੀ ਮਨਜ਼ੂਰੀ

ਲੁਧਿਆਣਾ, 13 ਜਨਵਰੀਚੜ੍ਹਦੇ ਪੰਜਾਬ ਤੋਂ 127 ਲੇਖਕਾਂ ਬੁੱਧੀਜੀਵੀਆਂ ਦਾ ਵਫਦ 19 ਜਨਵਰੀ ਤੋਂ 23 ਜਨਵਰੀ ਤੱਕ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਿਰਕਤ ਕਰੇਗਾ। ਇਸ ਸਬੰਧੀ ਪਾਕਿਸਤਾਨ ਸਰਕਾਰ ਨੇ ਲੋੜੀਂਦੀ ਮਨਜ਼ੂਰੀ ਦੇ ਦਿੱਤੀ ਹੈ। ਸਹਿਜਪ੍ਰੀਤ ਸਿੰਘ ਮਾਂਗਟ ਦੀ ਅਗਵਾਈ ਵਿੱਚ ਇਹ ਲੇਖਕ 18 ਜਨਵਰੀ ਨੂੰ ਵਾਹਗਾ ਬਾਰਡਰ ਰਾਹੀਂ ਲਾਹੌਰ ਜਾਣਗੇ ਅਤੇ 24 ਜਨਵਰੀ ਨੂੰ ਵਾਹਗਾ ਰਾਹੀਂ ਹੀ ਵਾਪਸੀ ਹੋਵੇਗੀਮਾਂਗਟ ਨੇ ਦੱਸਿਆ ਕਿ ਬੇਨਜ਼ੀਰ ਭੁੱਟੋ ਦੇ ਸ਼ਾਸਨ ਕਾਲ ਦੌਰਾਨ ਕੇਂਦਰੀ ਵਜ਼ੀਰ ਰਹੇ ਫਖਰ ਜਮਾਨ ਵੱਲੋਂ 34ਵੀਂ ਵਿਸ਼ਵ ਪੰਜਾਬੀ ਕਾਂਨਫਰੰਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਕਾਨਫਰੰਸ ਬਾਬਾ ਫਰੀਦ ਤੋਂ ਲੈ ਕੇ ਗੁਲਾਮ ਫਰੀਦ ਤੱਕ ਰਚੇ ਗਏ ਸੂਫੀ ਸਾਹਿਤ ਤੇ ਹੋਵੇਗੀ ਤਿੰਨ ਦਿਨ ਚੱਲਣ ਵਾਲੀ ਇਸ ਕਾਨਫਰੰਸ ਵਿੱਚ ਸੂਫੀ ਸਾਹਿਤ ਤੇ ਰੱਜ ਕੇ ਵਿਚਾਰ ਚਰਚਾ ਹੋਵੇਗੀਭਾਰਤ ਤੋਂ ਬਿਨਾਂ ਕੈਨੇਡਾ, ਅਮਰੀਕਾ, ਇੰਗਲੈਂਡ, ਡੈਨਮਾਰਕ ਅਤੇ ਹੋਰ ਕਈ ਦੇਸ਼ਾਂ ਤੋਂ ਲੇਖਕ ਇਸ ਕਾਨਫਰੰਸ ਵਿੱਚ ਸ਼ਾਮਲ ਹੋਣਗੇਕਾਨਫਰੰਸ ਵਿੱਚ ਪੈਨਲ ਡਿਸਕਸ਼ਨਜ ਅਤੇ ਹੋਰ ਵਿਚਾਰ ਵਟਾਂਦਰੇ ਤੋਂ ਬਿਨਾ ਸੱਭਿਆਚਾਰਕ ਪ੍ਰੋਗਰਾਮ ਵੀ ਉਲੀਕੇ ਗਏ ਹਨ। 19 ਜਨਵਰੀ ਨੂੰ ਬਾਅਦ ਦੁਪਹਿਰ ਪੰਜਾਬ ਇੰਨਸਟੀਚਿਊਟ ਆਫ ਲੈਂਗੂਏਜਿਜ ਐਂਡ ਕਲਚਰ ਵਿਖੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ । 22 ਜਨਵਰੀ ਨੂੰ ਬਾਅਦ ਦੁਪਹਿਰ ਅਲਹਮਰਾ, ਮਾਲ ਰੋਡ ਵਿਖੇ ਸ਼ਾਮਲ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਪਾਕਿਸਤਾਨ ਤੇ ਭਾਰਤ ਦੇ ਵੱਡੇ ਕਲਾਕਾਰ ਜਿਨਾਂ ਵਿੱਚ ਆਰਿਫ ਲੁਹਾਰ, ਪੰਮੀ ਬਾਈ, ਸੁੱਖੀ ਬਰਾਰ, ਅਕਰਮ ਰਾਹੀ, ਡੌਲੀ ਗੁਲੇਰੀਆ ਆਦਿ ਮੁੱਖ ਹਨ। ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਿਵਾਜ਼ ਸ਼ਰੀਫ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਇਸ ਤੋਂ ਬਿਨਾ ਗਵਰਨਰ ਹਾਊਸ ਵੀ ਇੱਕ ਮੁਸ਼ਹਿਰਾ ਹੋਵੇਗਾ ਜਿੱਥੇ ਭਾਰਤੀ ਡੈਲੀਗੇਟਾਂ ਦੇ ਸਨਮਾਨ ਵਿੱਚ ਰਾਤਰੀ ਭੋਜਨ ਰੱਖਿਆ ਗਿਆ ਹੈ। 22 ਜਨਵਰੀ ਨੂੰ ਇਹ ਵਫਦ ਗੁਰੁਦੁਆਰਾ ਨਨਕਾਣਾ ਸਾਹਿਬ, ਗੁਰੁਦੁਆਰਾ ਡੇਹਰਾ ਸਾਹਿਬ, ਗੁਰੁਦੁਆਰਾ ਸੱਚਾ ਸਾਹਿਬ ਜਾਵੇਗਾ ਅਤੇ 23 ਜਨਵਰੀ ਨੂੰ ਪਾਕਿਸਤਾਨ ਵਾਲੇ ਪਾਸਿਓਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾਣਗੇਇਨਾਂ ਲੇਖਕਾਂ ਦੇ ਠਹਿਰਨ ਦਾ ਪ੍ਰਬੰਧ ਹੋਟਲ ਪਾਕਿ ਹੈਰੀਟੇਜ ਡੇਵਿਸ ਰੋਡ ਲਾਹੌਰ ਵਿਖੇ ਕੀਤਾ ਗਿਆ ਹੈ। ਜਾ ਰਹੇ ਲੇਖਕਾਂ ਵਿੱਚ ਹੋਰਨਾਂ ਤੋਂ ਇਲਾਵਾ ਡਾ. ਦੀਪਕ ਮਨਮੋਹਨ ਸਿੰਘ, ਪ੍ਰੋ.ਗੁਰਭਜਨ ਸਿੰਘ ਗਿੱਲ, ਡਾ.ਗੁਰਚਰਨ ਕੌਰ ਕੋਚਰ, ਦਰਸ਼ਨ ਸਿੰਘ ਬੁੱਟਰ, ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ ਸੁਖਬੀਰ ਕੌਰ ਮਾਹਲ, ਜੰਗ ਬਹਾਦਰ ਗੋਇਲ, ਖਾਲਿਦ ਹੁਸੈਨ ਜੰਮੂ, ਸਰਘੀ, ਪ੍ਰੋ ਮੁਹੰਮਦ ਖਾਲਿਦ, ਪੰਮੀ ਬਾਈ, ਡੌਲੀ ਗੁਲੇਰੀਆ, ਸੁੱਖੀ ਬਰਾੜ, ਸਤਨਾਮ ਪੰਜਾਬੀ, ਫਿਲਮ ਐਕਟਰਿਸ ਸੁਨੀਤਾ ਧੀਰ, ਰਾਜ ਧਾਲੀਵਾਲ ਅਤੇ ਅਨੀਤਾ ਸ਼ਬਦੀਸ਼ ਪ੍ਰਮੁੱਖ ਹਨ।

Related Articles

Leave a Reply

Your email address will not be published. Required fields are marked *

Back to top button