Punjab
ਇਕ ਹੋਰ ਆਤੰਕੀ ਹਮਲੇ ਦੀ ਸਾਜ਼ਿਸ਼ ਨਾਕਾਮ
4 ਹੈਂਡ ਗ੍ਰੇਨੇਡ ਤੇ ਦੋ ਕਿੱਲੋ RDX ਸਮੇਤ ਇਕ ਮੁਲਜ਼ਮ ਕੀਤਾ ਕਾਬੂ, ਇਕ ਫਰਾਰ

ਬਟਾਲਾ, 25 ਅਗਸਤ : ਪੁਲਿਸ ਨੇ ਬਟਾਲਾ ਦੇ ਪਿੰਡ ਬਲਪੁਰੀਆਂ ਤੋਂ 4 ਹੈਂਡ ਗ੍ਰਨੇਡ (SPL HGR-84), 1 RDX-ਅਧਾਰਤ IED (2 ਕਿਲੋਗ੍ਰਾਮ) ਅਤੇ ਸੰਚਾਰ ਉਪਕਰਣ ਬਰਾਮਦ ਕਰ ਕੇ ਇੱਕ ਅੱਤਵਾਦੀ ਮਡਿਊਲ ਨੂੰ ਨਾਕਾਮ ਕਰ ਦਿੱਤਾ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੇਪ ਯੂਕੇ-ਅਧਾਰਤ ਗੈਂਗਸਟਰ-ਅੱਤਵਾਦੀ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋੜਿਆਂ ਦੇ ਨਿਰਦੇਸ਼ਾਂ ‘ਤੇ ਰੱਖੀ ਗਈ ਸੀ, ਜੋ ਕਿ ਪਾਕਿਸਤਾਨ ਦੀ ਆਈਐਸਆਈ ਦੀ ਹਮਾਇਤ ਪ੍ਰਾਪਤ ਪਾਕਿਸਤਾਨ-ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਿਹਾ ਸੀ। ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਅਨੁਸਾਰ ਬਟਾਲਾ ਪੁਲਿਸ ਨੇ ਉਕਤ ਮਾਮਲੇ ਦੇ ਸਬੰਧ ਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਇੱਕ ਹੋਰ ਫਰਾਰ ਹੈ; ਉਸਨੂੰ ਫੜਨ ਲਈ ਯਤਨ ਜਾਰੀ ਹਨ। ਫੜੇ ਗਏ ਮੁਲਜ਼ਮ ਰਵਿੰਦਰਜੀਤ ਸਿੰਘ ਪੁਰੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।ਸਰਹੱਦ ਪਾਰ ਦੀ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।



