Punjab

ਨਰਸਰੀਆਂ , ਉਸਾਰੀ ਅਧੀਨ ਇਮਾਰਤਾ ਤੇ ਰੇਲਵੇ ਸਟੇਸ਼ਨ ‘ਤੇ ਡਰਾਈ ਡੇ ਮਨਾਇਆ

ਬਾਲ ਕਿਸ਼ਨ

ਫਿਰੋਜਪੁਰ, 20 ਜੂਨ : ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਜੀ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡਾਕਟਰ ਸ਼ਮਿੰਦਰ ਪਾਲ ਦੇ ਹੁਕਮਾਂ ਸਦਕਾ ਸ਼ੇਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਫਿਰੋਜਪੁਰ ਸ਼ਹਿਰ ਦੀਆ ਵੱਖ-ਵੱਖ ਨਰਸਰੀਆਂ , ਉਸਾਰੀ ਅਧੀਨ ਇਮਾਰਤਾ ਤੇ ਰੇਲਵੇ ਸਟੇਸ਼ਨ ‘ਤੇ ਡਰਾਈ ਡੇ ਮਨਾਇਆ ਗਿਆ, ਜਿਸ ਵਿੱਚ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਫਿਰੋਜਪੁਰ ਸ਼ਹਿਰ ਦੀਆ ਨਰਸਰੀਆ ,ਉਸਾਰੀ ਅਧੀਨ ਇਮਾਰਤਾ ਤੇ ਰੇਲਵੇ ਸਟੇਸ਼ਨ ਵਿੱਚ ਡੇਂਗੂ ਲਾਰਵੇ ਦੀ ਭਾਲ ਕੀਤੀ ਗਈ, ਜਿਸ ਵਿੱਚ ਰੇਖਾ ,ਕਮਲ,ਸੰਤੋਸ਼ ,ਹੇਮਾ ,ਆਕਾਸ਼ ਨਰਸਰੀਆਂ ਤੇ ਡੇਂਗੂ ਲਾਰਵੇ ਬਾਰੇ ਜਾਣਕਾਰੀ ਦਿੱਤੀ ਗਈ । ਗੁਰਦੇਵ ਸਿੰਘ ਨੇ ਦੱਸਿਆ ਕਿ ਡੇਂਗੂ ਬਹੁਤ ਹੀ ਭਿਆਨਕ ਬਿਮਾਰੀ ਹੈ, ਇਹ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ।  ਇਹ ਮੱਛਰ ਆਮ ਤੌਰ ‘ਤੇ ਸਾਫ ਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ।  ਇਹ ਮੱਛਰ ਆਮ ਤੌਰ ‘ਤੇ ਦਿਨ ਸਮੇਂ ਕੱਟਦਾ ਹੈ ਇਸ ਵਿੱਚ ਤੇਜ਼ ਬੁਖਾਰ ਚੜਨਾ, ਤੇਜ਼ ਸਿਰ ਦਰਦ, ਮੂੰਹ ਤੇ ਮਸੂੜਿਆ ਰਾਹੀਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਡੇਂਗੂ ਦੇ ਬੁਖਾਰ ਨਾਲ ਕਈ ਵਾਰ ਮਰੀਜ਼ ਦੇ ਸੈਲ ਬਹੁਤ ਜਿਆਦਾ ਘੱਟ ਜਾਂਦੇ ਹਨ, ਜਿਸ ਨਾਲ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ।  ਸਾਨੂੰ ਡੇਂਗੂ ਬੁਖਾਰ ਤੋਂ ਬਚਣ ਲਈ ਡੇਂਗੂ ਲਾਰਵੇ ਦੀ ਪੈਦਾਵਾਰ ਨੂੰ ਰੋਕਣਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਡੇਂਗੂ ਲਾਰਵਾ ਆਸੇ-ਪਾਸੇ ਪਏ ਡਿਸਪੋਜ਼ਲ ,ਘਰਾਂ ਵਿੱਚ ਫਰਿਜਾਂ ਦੀ ਟ੍ਰੇਆਂ,ਕੂਲਰਾਂ ,ਛੱਤ ਤੇ ਪਏ ਕੁਬਾੜ ਪੁਰਾਣੇ ਟਾਇਰ ਵਿੱਚ ਬਾਰਿਸ਼ ਦਾ ਪਾਣੀ ਇਕੱਠਾ ਹੋਣ ਨਾਲ ਡੇਂਗੂ ਲਾਰਵਾ ਪੈਦਾ ਹੋ ਜਾਂਦਾ ਹੈ, ਜਿਸ ਨਾਲ ਡੇਂਗੂ ਮੱਛਰ ਬਣ ਕੇ ਡੇਂਗੂ ਵਰਗੀ ਭਿਆਨਕ ਬਿਮਾਰੀ ਫੈਲ ਜਾਂਦੀ ਹੈ।  ਅਖੀਰ ਵਿੱਚ ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਨੂੰ ਡੇਂਗੂ ਬੁਖਾਰ ਹੁੰਦਾ ਹੈ ਤਾਂ ਉਹ ਆਪਣਾ ਟੈਸਟ ਤੇ ਇਲਾਜ ਸਿਵਲ ਹੋਸਪੀਟਲ ਫਿਰੋਜ਼ਪੁਰ ਅਤੇ ਨੇੜੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਕਰਵਾ ਸਕਦਾ ਹੈ, ਜੋ ਕੀ ਬਿਲਕੁਲ ਮੁਫ਼ਤ ਹੁੰਦਾ ਹੈ।  ਇਸ ਮੌਕੇ ਦੀਪਇੰਦਰ ਸਿੰਘ ਦਵਿੰਦਰ ਸਿੰਘ ਅਭਿਸ਼ੇਕ ਕੁਮਾਰ ਆਦਿ ਮੌਜੂਦ ਸੀ।

Related Articles

Leave a Reply

Your email address will not be published. Required fields are marked *

Back to top button