Punjab

ਬਿਰਧ ਆਸ਼ਰਮ ਪ੍ਰਬੰਧਕਾਂ ਦੀ ਕੁੱਟਮਾਰ ਕਰ ਕੇ ਬਜ਼ੁਰਗਾਂ ਨੂੰ ਚੁੱਕਿਆ

ਧਨੌਲਾ, 24 ਅਗਸਤ : ਮਾਨਾ ਪਿੰਡੀ ਧਨੌਲਾ ਬਰਨਾਲਾ ਰੋਡ ’ਤੇ ਗੁਰਸਿੱਖ ਨੌਜਵਾਨ ਵੱਲੋਂ ਚਲਾਏ ਜਾ ਰਹੇ ਬੀਬੀ ਭਾਨੀ ਬਿਰਧ ਆਸ਼ਰਮ ’ਚ ਪਿਛਲੇ ਅੱਠ ਮਹੀਨਿਆਂ ਤੋਂ ਰਹਿ ਰਹੇ ਇਕ ਬਜ਼ੁਰਗ ਨੂੰ ਜ਼ਮੀਨੀ ਵਿਵਾਦ ਕਾਰਨ ਉਸ ਦੇ ਪਰਿਵਾਰ ਨੇ ਆਸ਼ਰਮ ਦੇ ਪ੍ਰਬੰਧਕਾਂ ਦੀ ਕੁੱਟਮਾਰ ਕਰ ਕੇ ਉਥੋਂ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ’ਚ ਜ਼ੇਰੇ ਇਲਾਜ ਗੁਰਪ੍ਰੀਤ ਸਿੰਘ ਗੋਲਡੀ ਨੇ ਦੱਸਿਆ ਕਿ ਬਜ਼ੁਰਗ ਜਿਹੜਾ ਆਪਣੀ ਨੂੰਹ ਵੱਲੋਂ ਦੁੱਖੀ ਕੀਤਾ ਜਾਂਦਾ ਸੀ, ਉਸ ਨੇ ਆਪਣੇ ਸਰੀਰ ਤੇ ਕੋਹੜ ਚੱਲਿਆ ਤੇ ਸੜਕਾਂ ’ਤੇ ਲਾਵਾਰਿਸ ਘੁੰਮ ਰਿਹਾ ਸੀ। ਉਸ ਨੂੰ ਉਨ੍ਹਾਂ ਨੇ ਆਪਣੇ ਆਸ਼ਰਮ ’ਚ ਲਿਆਂਦਾ ਤੇ ਉਸ ਦਾ ਇਲਾਜ ਕੀਤਾ। ਬਾਅਦ ਦੁਪਹਿਰ ਜਦੋਂ ਅਸੀਂ ਬਜ਼ੁਰਗਾਂ ਨੂੰ ਖਾਣਾ ਦੇ ਰਹੇ ਸੀ, ਉਸ ਸਮੇਂ ਚਾਰ-ਪੰਜ ਗੱਡੀਆਂ ’ਚ ਸਵਾਰ 40 ਦੇ ਕਰੀਬ ਵਿਅਕਤੀ ਆਏ ਜਿਨ੍ਹਾਂ ਨੇ ਮੇਰੇ ’ਤੇ ਅਸਲਾ ਤਾਣ ਕੇ ਬੋਲੇ ਕਿ ਇੱਥੇ ਬੈਠੇ ਰਹੋ। ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਉਹ ਸਾਨੂੰ ਕੁੱਟਮਾਰ ਕਰ ਕੇ ਆਸ਼ਰਮ ਦੇ ਬਜ਼ੁਰਗਾਂ ਨਾਲ ਧੱਕਾ-ਮੁੱਕੀ ਕਰਕੇ ਬਜ਼ੁਰਗ ਨੂੰ ਘੜੀਸਦੇ ਹੋਏ ਆਪਣੇ ਨਾਲ ਲੇਂ ਗਏ। ਜਾਂਦੇ ਸਮੇਂ ਬਜ਼ੁਰਗ ਔਰਤ ਤੇਜ਼ ਕੌਰ, ਜਗਤਾਰ ਸਿੰਘ, ਨੰਦ ਸਿੰਘ ਤੇ ਲਾਲ ਸਿੰਘ ਨੂੰ ਜ਼ਖ਼ਮੀ ਕਰ ਗਏ। ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ। ਇਨ੍ਹਾਂ ਵਿਅਕਤੀਆਂ ’ਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਧਨੌਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button