Punjab

ਰਾਹਗੀਰਾਂ ਕੋਲੋਂ ਲੁੱਟ ਖੋਹ ਕਰਨ ਵਾਲੇ ਹਥਿਆਰਾਂ ਸਮੇਤ ਗ੍ਰਿਫਤਾਰ

ਫਿਰੋਜ਼ਪੁਰ, 8 ਫਰਵਰੀ (ਬਾਲ ਕਿਸ਼ਨ)-  ਸੀਆਈਏ ਸਟਾਫ ਫਿਰੋਜ਼ਪੁਰ ਪੁਲਿਸ ਨੇ ਰਾਹਗੀਰਾਂ ਕੋਲੋਂ ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਸ਼ਤ ਅਤੇ ਚੈਕਿੰਗ ਦੌਰਾਨ 1 ਪਿਸਟਲ ਨਾਜਾਇਜ਼ 30 ਬੋਰ ਸਮੇਤ 1 ਰੋਂਦ ਜ਼ਿੰਦਾ ਅਤੇ 1 ਮੋਟਰਸਾਈਕਲ ਸਣੇ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਥਾਣਾ ਕੁੱਲਗੜ੍ਹੀ ਵਿਖੇ 304 (2), 317 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਫਿਰੋਜ਼ਪੁਰ-ਮੋਗਾ ਰੋਡ ’ਤੇ ਟੀ ਪੁਆਇੰਟ ਫਰੀਦਕੋਟ ਓਵਰਬ੍ਰਿਜ ਹੇਠਾਂ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀਅਨ ਡਿੰਪਲ ਉਰਫ ਮਿੰਟੂ ਪੁੱਤਰ ਲਾਲ ਚੰਦ ਵਾਸੀ ਪਿੰਡ ਪੀਰਾਂ ਵਾਲਾ, ਹੈਰੀ ਹੀਰਾ ਪੁੱਤਰ ਮਹਿੰਦਰ ਵਾਸੀ ਇੰਦਰਾ ਕਾਲੋਨੀ ਖਾਈ ਫੇਮੇ ਕੀ ਮਿਲ ਕੇ ਫਿਰੋਜ਼ਪੁਰ ਏਰੀਏ ਵਿਚ ਆਉਂਦੇ ਜਾਂਦੇ ਰਾਹਗੀਰਾਂ ਪਾਸੋਂ ਖੋਹਾਂ ਕਰਦੇ ਹਨ। ਇਨ੍ਹਾਂ ਪਾਸ ਨਾਜਾਇਜ਼ ਅਸਲਾ ਵੀ ਹੈ, ਇਸ ਵਕਤ ਇਹ ਦੋਵੇਂ ਜਣੇ ਪਹਿਲਾਂ ਤੋਂ ਖੋਹ ਕੀਤਾ ਹੋਇਆ ਇਕ ਮੋਟਰਸਾਈਕਲ ਬਜਾਜ ਪਲਸਰ ਵੇਚਣ ਲਈ ਫਰੀਦਕੋਟ-ਫਿਰੋਜ਼ਪੁਰ ਨੇੜੇ ਨਵਾਂ ਪੁਰਬਾ ਤੇ ਬਣੀ ਦਾਣਾ ਮੰਡੀ ਵਿਚ ਬਣੇ ਸ਼ੈੱਡ ਹੇਠਾਂ ਖੜੇ ਕਿਸੇ ਗਾਹਕ ਦੀ ਉਡੀਕ ਕਰ ਰਹੇ ਹਨ। ਜਾਂਚਕਰਤਾ ਸਾਹਿਬ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਜਗ੍ਹਾ ’ਤੇ ਛਾਪੇਮਾਰੀ ਕਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਪਿਸਟਲ ਨਾਜਾਇਜ਼ 30 ਬੋਰ ਸਮੇਤ 1 ਰੋਂਦ ਜ਼ਿੰਦਾ ਅਤੇ 1 ਮੋਟਰਸਾਈਕਲ ਬਜਾਜ ਪਲਸਰ ਬਰਾਮਦ ਕੀਤਾਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button