Punjab

ਸੁਤੰਤਰਤਾ ਸੰਗਰਾਮੀ ਸੌਦਾਗਰ ਸਿੰਘ ਦੀਆਂ ਚਾਰ ਪੀੜ੍ਹੀਆਂ ਕਰ ਰਹੀਆਂ ਨੇ ਦੇਸ਼ ਦੀ ਸੇਵਾ

ਮਰਹੂਮ PM ਇੰਦਰਾ ਗਾਂਧੀ ਨੇ ਕੀਤਾ ਸੀ ਸਨਮਾਨਤ

ਕਲਾਨੌਰ, 11 ਅਗਸਤ :  ਦੇਸ਼ ਭਰ ਵਿੱਚ 78ਵਾਂ ਸੁਤੰਤਰਤਾ ਦਿਵਸ ਮਨਾਉਣ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ, ਉੱਥੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਵੱਲੋਂ ਸਥਾਪਤ ਕੀਤੀ ਗਈ ਆਜ਼ਾਦ ਹਿੰਦ ਫ਼ੌਜ ਵਿੱਚ ਬਰਹਮਾ ਫਰੰਟ ਦੇ ਸਿਪਾਹੀ ਰਹੇ ਸੁਤੰਤਰਤਾ ਸੰਗਰਾਮੀ ਸੌਦਾਗਰ ਸਿੰਘ ਜਿਨ੍ਹਾਂ ਵੱਲੋਂ ਹਾਂਗਕਾਂਗ ਦੀ ਲੰਮਾ ਸਮਾਂ ਜੇਲ੍ਹ ਕੱਟੀ ਸੀ, ਦੀਆਂ ਚਾਰ ਪੀੜ੍ਹੀਆਂ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਸੇਵਾ ਕਰ ਰਹੀਆਂ ਹਨ। ਸੁਤੰਤਰਤਾ ਸੰਗਰਾਮੀ ਸੌਦਾਗਰ ਸਿੰਘ ਦਾ ਜਨਮ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਨਾਲ ਲੱਗਦੇ ਪਿੰਡ ਦੇਹੜ ਫੱਤੂਪੁਰ ਵਿਖੇ ਸੰਨ 1919 ’ਚ ਪਿਤਾ ਰਾਮ ਸਿੰਘ ਦੇ ਘਰ ਹੋਇਆ ਸੀ। ਉਹਨਾਂ ਸਕੂਲ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਉਸ ਸਮੇਂ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਛੁਡਵਾਉਣ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ ਵੱਲੋਂ ਸਥਾਪਤ ਕੀਤੀ ਗਈ ਆਜ਼ਾਦ ਹਿੰਦ ਫ਼ੌਜ ਵਿੱਚ ਸੌਦਾਗਰ ਸਿੰਘ ਬਰਹਮਾ ਫਰੰਟ ਦੇ ਸਿਪਾਹੀ ਭਰਤੀ ਹੋਏ। ਇਸ ਦੌਰਾਨ ਅੰਗਰੇਜ਼ ਸਰਕਾਰ ਵੱਲੋਂ ਉਨ੍ਹਾਂ ਨੂੰ ਫੜ ਕੇ 1936 ਤੋਂ ਲੈ ਕੇ 1944 ਤੱਕ ਅੱਠ ਸਾਲ ਹਾਂਗਕਾਂਗ ਦੀ ਜੇਲ੍ਹ ਵਿੱਚ ਕੈਦੀ ਬਣਾ ਕੇ ਰੱਖਿਆ ਅਤੇ 1944 ਨੂੰ ਕੈਦ ਕੱਟ ਕੇ ਵਾਪਸ ਆਉਣ ਤੋਂ ਬਾਅਦ 1947 ’ਚ ਅੰਗਰੇਜ਼ਾਂ ਤੋਂ ਭਾਰਤ ਆਜ਼ਾਦ ਕਰਵਾਉਣ ਉਪਰੰਤ ਹੀ ਭਾਰਤ-ਪਾਕਿ ਦੀ ਵੰਡ ਹੋ ਗਈ। ਵੰਡ ਹੁੰਦਿਆਂ ਹੀ ਦੇਸ਼ ਦੀ ਸੇਵਾ ਕਰਨ ਦੇ ਮਨੋਰਥ ਨਾਲ ਸੌਦਾਗਰ ਸਿੰਘ 1948 ਵਿੱਚ ਦੁਬਾਰਾ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਏ ਅਤੇ ਉਹ 1954 ਵਿੱਚ ਸੇਵਾਮੁਕਤ ਹੋਏ। ਉਸ ਤੋਂ ਬਾਅਦ 15 ਅਗਸਤ 1972 ਵਿੱਚ ਵੇਲੇ ਦੇ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨੇ ਸੁਤੰਤਰਤਾ ਦਿਵਸ ਮੌਕੇ ਸੌਦਾਗਰ ਸਿੰਘ ਨੂੰ ਸਨਮਾਨਤ ਕੀਤਾ ਸੀ। ਇਸ ਤੋਂ ਬਾਅਦ 14 ਸਤੰਬਰ 1989 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਇਸ ਤੋਂ ਇਲਾਵਾ ਉ੍ਵ੍ਹਾਂ ਨੇ ਦੇਸ਼ ਵਿੱਚ ਲੱਗੀ ਐਮਰਜੈਂਸੀ ਮੌਕੇ ਆਪਣੀ ਪੈਨਸ਼ਨ ਵੀ ਦਾਨ ਕੀਤੀ ਸੀ। ਉਨ੍ਹਾਂ ’ਚ ਦੇਸ਼ ਭਗਤੀ ਦਾ ਜਜ਼ਬਾ ਹੋਣ ਕਰਨ ਉਹਨਾਂ ਇਕਲੌਤੇ ਪੁੱਤਰ ਮਹਿੰਦਰ ਸਿੰਘ ਬਾਜਵਾ ਨੂੰ ਵੀ ਫੌਜ ਵਿੱਚ ਭਰਤੀ ਕਰਵਾਇਆ ਜੋ ਏਡੀ ਰੈਜੀਮੈਂਟ ਦੇ ਜਵਾਨ ਸਨ ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਦਰਮਿਆਨ ਹੋਈਆਂ 1965 ਅਤੇ 1971 ਦੀਆਂ ਜੰਗਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਉਸ ਵੇਲੇ ਉਹ ਆਰਟਿਲਰੀ ਵਿਭਾਗ ਵਿੱਚ ਸਨ। ਸੇਵਾਮੁਕਤੀ ਤੋਂ ਬਾਅਦ ਸੁਤੰਤਰਤਾ ਸੰਗਰਾਮੀ ਦੇ ਪੁੱਤਰ ਮਹਿੰਦਰ ਸਿੰਘ 14 ਫਰਵਰੀ 2015 ਨੂੰ ਅਕਾਲ ਚਲਾਣਾ ਕਰ ਗਏ।

Related Articles

Leave a Reply

Your email address will not be published. Required fields are marked *

Back to top button