National

ਪਾਕਿ ’ਚ ਹਿੰਦੂ-ਇਸਾਈ ਘੱਟਗਿਣਤੀਆਂ ਲਈ ਨਰਕ ਤੋਂ ਵੀ ਮਾੜੇ ਹਾਲਾਤ

ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ 'ਚ ਆਇਆ ਸਾਹਮਣੇ

ਇਸਲਾਮਾਬਾਦ, 10 ਅਗਸਤ : ਅੰਤਰਰਾਸ਼ਟਰੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਦੀ ਤਾਜ਼ਾ ਰਿਪੋਰਟ ’ਚ ਪਾਕਿਸਤਾਨ ’ਚ ਸਫਾਈ ਦੇ ਕੰਮਾਂ ’ਚ ਜਾਤੀ ਤੇ ਧਰਮ ਆਧਾਰਿਤ ਭੇਦਭਾਵ ਦੇ ਵਧਦੇ ਮਾਮਲਿਆਂ ’ਤੇ ਚਿੰਤਾ ਪ੍ਰਗਟਾਈ ਗਈ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਦੇਸ਼ ’ਚ ਹਾਸ਼ੀਏ ’ਤੇ ਰਹਿਣ ਵਾਲੇ ਫਿਰਕਿਆਂ ਦਾ ਸ਼ੋਸ਼ਣ ਕਰਨ ਲਈ ਇਕ ਪ੍ਰਣਾਲੀ ਡਿਜ਼ਾਈਨ ਕੀਤੀ ਗਈ ਹੈ। ਇਨ੍ਹਾਂ ਫਿਰਕਿਆਂ ਨੂੰ ਬੁਨਿਆਦੀ ਲੇਬਰ ਅਧਿਕਾਰ ਤੇ ਮਨੁੱਖੀ ਸਮਾਨਤਾ ਵੀ ਹਾਸਲ ਨਹੀਂ ਹੈ। ਐਮਨੈਸਟੀ ਨੇ ਘੱਟਗਿਣਤੀਆਂ ਦੇ ਇਸ ਮਾੜੇ ਚੱਕਰ ’ਚ ਫਸੇ ਰਹਿਣ ਨੂੰ ਲੈ ਕੇ ਚੌਕਸ ਵੀ ਕੀਤਾ ਹੈ। ਐਮਨੈਸਟੀ ਦੀ ਰਿਪੋਰਟ ’ਚ ਸਫਾਈ ਦੇ ਕੰਮਾਂ ’ਚ ਲੱਗੇ ਇਸਾਈਆਂ ਤੇ ਹਿੰਦੂਆਂ ਨੂੰ ਹੇਠਲੀ ਜਾਤੀ ’ਚ ਰੱਖਿਆ ਜਾਂਦਾ ਹੈ ਤੇ ਉਨ੍ਹਾਂ ਤੋਂ ਖ਼ਤਰਨਾਕ, ਹੇਠਲੀ ਤਨਖ਼ਾਹ ਵਾਲੇ ਕੰਮ ਕਰਵਾਏ ਜਾਂਦੇ ਹਨ। ਇਹ ਰਿਪੋਰਟ ਪਾਕਿਸਤਾਨ ਦੇ ਅਧਿਕਾਰ ਸਮੂਹ ਸੈਂਟਰ ਫਾਰ ਲਾਅ ਐਂਡ ਜਸਟਿਸ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ, ਜਿਸ ਵਿਚ ਲਾਹੌਰ, ਬਹਾਵਲਪੁਰ, ਕਰਾਚੀ, ਉਮੇਰਕੋਟ, ਇਸਲਾਮਾਬਾਦ ਤੇ ਪਿਸ਼ਾਵਰ ’ਚ ਕੰਮ ਕਰਨ ਵਾਲੇ 230 ਮੁਲਾਜ਼ਮਾਂ ਨਾਲ ਗੱਲਬਾਤ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ। ਐਮਨੈਸਟੀ ਇੰਟਰਨੈਸ਼ਨਲ ਅਨੁਸਾਰ, 55 ਫ਼ੀਸਦੀ ਲੋਕਾਂ ਨੇ ਦੱਸਿਆ ਕਿ ਕੰਮ ’ਤੇ ਰੱਖਣ ’ਚ ਜਾਤੀ ਤੇ ਧਰਮ ਹਾਵੀ ਰਹਿੰਦਾ ਹੈ। 44 ਫ਼ੀਸਦੀ ਸਫਾਈ ਮੁਲਾਜ਼ਮ ਹੀ ਸਥਾਈ ਹਨ, ਜਦਕਿ 45 ਫ਼ੀਸਦੀ ਕੋਲ ਕੋਈ ਕਾਗ਼ਜ਼ਾਤ ਨਹੀਂ ਹਨ। ਇਸਦੇ ਕਾਰਨ ਨਗਰਪਾਲਿਕਾ ਦੇ ਅਧਿਕਾਰੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਲਾਭ ਨਹੀਂ ਦਿੰਦੇ। 55 ਫ਼ੀਸਦੀ ਮੁਲਾਜ਼ਮਾਂ ਨੂੰ ਚਮੜੀ ਦੀਆਂ ਬਿਮਾਰੀਆਂ ਤੋਂ ਲੈ ਕੇ ਸਾਹ ਦੀਆਂ ਬਿਮਾਰੀਆਂ ਤੱਕ ਲੱਗ ਚੁੱਕੀਆਂ ਹਨ। ਉਥੇ ਹੀ, 70 ਫ਼ੀਸਦੀ ਦਾ ਕਹਿਣਾ ਹੈ ਕਿ ਉਹ ਗ਼ੈਰ-ਮਨੁੱਖੀ ਹਾਲਾਤ ’ਚ ਕੰਮ ਕਰਨ ਤੋਂ ਮਨ੍ਹਾ ਵੀ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੂੰ ਤੁਰੰਤ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਘੱਟਗਿਣਤੀਆਂ ਨਾਲ ਭੇਦਭਾਵ ’ਤੇ ਰੋਕ ਲਈ ਪਾਕਿਸਤਾਨ ਦੇ ਸੰਵਿਧਾਨ ’ਚ ਕੋਈ ਪ੍ਰਬੰਧ ਵੀ ਨਹੀਂ ਹੈ।

ਘੱਟ ਗਿਣਤੀਆਂ ਲਈ ਅਜਿਹੇ ਹਨ ਗ਼ੈਰ-ਮਨੁੱਖੀ ਹਾਲਾਤ

ਬਹਾਵਲਪੁਰ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਸਨੇ ਇਲੈਕਟ੍ਰੀਸ਼ੀਅਨ ਦੇ ਕੰਮ ਲਈ ਅਰਜ਼ੀ ਦਿੱਤੀ ਸੀ ਪਰ ਉਸ ਨੂੰ ਸਫਾਈ ਦੇ ਕੰਮ ਲਈ ਚੁਣਿਆ ਗਿਆ ਕਿਉਂਕਿ ਭਰਤੀ ਕਰਨ ਵਾਲਿਆਂ ਨੂੰ ਪਤਾ ਲੱਗਾ ਕਿ ਉਹ ਇਸਾਈ ਹੈ। ਉਸਨੇ ਦੱਸਿਆ ਕਿ ਜੇ ਤੁਸੀਂ ਇਸਾਈ ਹੋ ਤਾਂ ਤੁਹਾਡੇ ਲਈ ਸਿਰਫ ਸਫਾਈ ਦਾ ਹੀ ਕੰਮ ਹੈ। ਅਜਿਹੇ ਲੋਕਾਂ ਲਈ ਸਨਮਾਨਜਨਕ ਨਾਂ ਵੀ ਨਹੀਂ ਹਨ। ਮਹਿਲਾਵਾਂ ਨੂੰ ਵੀ ਲਿੰਗ ਦੇ ਆਧਾਰ ’ਤੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਜਨਤਕ ਥਾਵਾਂ ’ਤੇ ਵੀ ਉਨ੍ਹਾਂ ਨਾਲ ਭੇਦਭਾਵ ਹੁੰਦਾ ਹੈ ਤੇ ਉਨ੍ਹਾਂ ਦੀ ਵਰਤੋਂ ਲਈ ਵੱਖਰੇ ਭਾਂਡੇ ਰੱਖੇ ਜਾਂਦ ਹਨ।

Related Articles

Leave a Reply

Your email address will not be published. Required fields are marked *

Back to top button