Punjab

ਜਥੇਦਾਰ ਢਿੱਲਵਾਂ ਦੇ ਕਤਲ ਦਾ ਇਨਸਾਫ ਲੈਣ ਲਈ ਅਕਾਲੀ ਦਲ ਵੱਲੋਂ ਲੰਗਾਹ ਦੀ ਅਗਵਾਈ ’ਚ ਡੇਰਾ ਬਾਬਾ ਨਾਨਕ ਵਿਖੇ ਦਿੱਤਾ ਧਰਨਾ

ਡੇਰਾ ਬਾਬਾ ਨਾਨਕ, 7 ਅਗਸਤ : ਜਥੇਦਾਰ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਦਾ ਇਨਸਾਫ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਦੇ ਮਹਾਰਾਜਾ ਰਣਜੀਤ ਸਿੰਘ ਚੌਂਕ (ਪੁਰਾਣਾ ਬੱਸ ਸਟੈਂਡ) ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਪੁੱਜ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਹੋਇਆਂ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ 2019 ਵਿੱਚ ਕੁਝ ਲੋਕਾਂ ਵੱਲੋਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਜਥੇਦਾਰ ਦਲਬੀਰ ਸਿੰਘ ਢਿਲਵਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਉਸ ਮੌਕੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਕੋਲੋਂ ਮੰਗ ਕੀਤੀ ਗਈ ਸੀ ਕਿ ਦਲਬੀਰ ਸਿੰਘ ਢਿੱਲਵਾਂ ਦੇ ਅਸਲ ਕਾਤਲਾਂ ਖਿਲਾਫ਼ ਪਰਚਾ ਦਰਜ ਕੀਤਾ ਜਾਵੇ। ਉਹਨਾਂ ਦੱਸਿਆ ਕਿ ਬੀਤੇ ਦਿਨੀ ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਭਰਾ ਵੱਲੋਂ ਵਿਦੇਸ਼ ਤੋਂ ਮੀਡੀਆ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਇਹ ਸਭ ਕੁਝ ਕਲੀਅਰ ਕਰ ਦਿੱਤਾ ਗਿਆ ਹੈ, ਜਿਸ ’ਚ ਉਨ੍ਹਾਂ ਦੱਸਿਆ ਕਿ ਉਸ ਮੌਕੇ ਜਥੇਦਾਰ ਦਲਬੀਰ ਸਿੰਘ ਢਿੱਲਵਾਂ ਦਾ ਕਤਲ ਹਲਕੇ ਦੇ ਕਾਂਗਰਸੀ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜੱਗੂ ਦੇ ਬੰਦਿਆਂ ਕੋਲੋਂ ਹੀ ਕਰਵਾਇਆ ਗਿਆ ਸੀ। ਉਹਨਾਂ ਪੰਜਾਬ ਸਰਕਾਰ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਤੇ ਜਥੇਦਾਰ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਦਾ ਮੁਕੱਦਮਾ ਸੁਖਜਿੰਦਰ ਸਿੰਘ ਰੰਧਾਵਾ ’ਤੇ ਤੁਰੰਤ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਦਾ ਮੁਕੱਦਮਾ ਦਰਜ ਨਾ ਕੀਤਾ ਤਾਂ ਪਾਰਟੀ ਹਾਈਕਮਾਂਡ ਨਾਲ ਮਿਲ ਕੇ ਇਸ ਸੰਘਰਸ਼ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਮੌਕੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਐੱਸਜੀਪੀਸੀ, ਮਲਕੀਤ ਸਿੰਘ ਮਧਰਾ, ਪਲਵਿੰਦਰ ਸਿੰਘ ਲੰਬੜਦਾਰ, ਬਾਬਾ ਸੁਖਵਿੰਦਰ ਸਿੰਘ, ਬਾਬਾ ਸਰਵਣ ਸਿੰਘ ਮਲਕਪੁਰ ਵਾਲੇ, ਚੇਅਰਮੈਨ ਤਰਲੋਕ ਸਿੰਘ ਬਾਠ, ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਚੇਅਰਮੈਨ ਅਮਰੀਕ ਸਿੰਘ ਵਡਾਲਾ ਬਾਂਗਰ, ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਚੇਅਰਮੈਨ ਸਰਬਜੀਤ ਸਿੰਘ ਫੱਤੂਪੁਰ, ਪਰਮਵੀਰ ਸਿੰਘ ਲਾਡੀ, ਹਰਦੇਵ ਸਿੰਘ ਬਾਜੇ ਚੱਕ, ਨਰਿੰਦਰਜੀਤ ਸਿੰਘ ਪਾਹੜਾ, ਕੁਲਬੀਰ ਸਿੰਘ ਰਿਆੜ, ਬਲਵਿੰਦਰ ਸਿੰਘ ਢਿਲਵਾਂ ਸਰਕਲ ਪ੍ਰਧਾਨ ਕੋਟਲੀ ਸੂਰਤ ਮੱਲੀ, ਰਜਿੰਦਰ ਸਿੰਘ ਵੈਰੋਕੇ ਹਰਸਿਮਰਤ ਸਿੰਘ ਬਾਜਵਾ ਵੈਰੋਕੇ, ਰਣਜੀਤ ਸਿੰਘ ਸਰਕਲ ਪ੍ਰਧਾਨ ਕਲਾਨੌਰ, ਜਗਰੂਪ ਸਿੰਘ ਸਾਹਪੁਰ, ਸਤਬੀਰ ਸਿੰਘ ਬਿੱਟੂ,ਭਾਈ ਵਰਿਆਮ ਸਿੰਘ ਅਗਵਾਨ, ਗੁਰਮੇਜ ਸਿੰਘ ਨਿੱਕੋ ਸਰਾਂ, ਸਤਨਾਮ ਸਿੰਘ ਪਟਵਾਰੀ, ਜਸਪਿੰਦਰ ਸਿੰਘ ਝੰਗੀ, ਬਲਦੇਵ ਸਿੰਘ ਤਪਾਲਾ, ਬਲਜੀਤ ਸਿੰਘ ਖੰਨਾ ਚਮਾਰਾ, ਅਮਰਜੀਤ ਸਿੰਘ ਝੰਗੀ, ਬੱਬੂ ਸਾਹਪੁਰ ,ਅਮਰਜੀਤ ਸਿੰਘ, ਵਰਿੰਦਰ ਸਿੰਘ ਬਿੱਟੂ ਸ਼ਾਮਪੁਰਾ, ਅਮਰਜੀਤ ਸ਼ਰਮਾ ਸਾਧਾਵਾਲੀ, ਬਲਵਿੰਦਰ ਸਿੰਘ ਰਾਮਦਵਾਲੀ ਅਮਰਜੀਤ ਸਿੰਘ ਪਾਲੀ ਸਿੰਘਪੁਰਾ, ਹਰਜੀਤ ਸਿੰਘ ਧਰਮਾਂਵਾਦ, ਜਸਪਾਲ ਸਿੰਘ ਮੇਤਲਾ, ਸੁਰਜੀਤ ਸਿੰਘ ਕਾਦੀਆਂ, ਜੋਗਾ ਸਿੰਘ ਮਾਨ, ਸੁਖਚੈਨ ਸਿੰਘ ਵੈਰੋਕੇ, ਜਗਦੀਪ ਸਿੰਘ ਜੱਗਾ, ਬਲਜੀਤ ਸਿੰਘ ਠੇਠਰ ਕੇ, ਗੁਰਪ੍ਰੀਤ ਸਿੰਘ ਗੋਰਾ, ਸਿਮਰ ਸਰਹਾਲੀ, ਸੰਦੀਪ ਸਿੰਘ ਢਿਲਵਾਂ, ਅਮਰੀਕ ਸਿੰਘ ਵੈਰੋਕੇ, ਜਸਪਾਲ ਸਿੰਘ ਵੈਰੋਕੇ ,ਸੁਖਦੇਵ ਸਿੰਘ ਪੱਲੇ ਨੰਗਲ, ਜਗਮੋਹਨ ਸਿੰਘ ਮੇਘਾ, ਜਗਮੋਹਨ ਸਿੰਘ ਹਰੂਵਾਲ, ਸੁੱਚਾ ਸਿੰਘ ਮਾਨ, ਪ੍ਰਗਟ ਸਿੰਘ ਕੋਠਾ, ਰਣਬੀਰ ਸਿੰਘ ਅਵਦਾਲ ਆਦਿ ਹਾਜ਼ਰ ਹਨ।

Related Articles

Leave a Reply

Your email address will not be published. Required fields are marked *

Back to top button