Punjab

GNDU ਵੀਸੀ ਨੇ ਧਾਰੀ ਚੁੱਪ, ਲੋਕ ਸੰਪਰਕ ਵਿਭਾਗ ਨੇ ਦਿੱਤਾ ਸਪਸ਼ਟੀਕਰਨ

ਚੱਲ ਰਹੀਆਂ ਅਟਕਲਾਂ ਨੂੰ ਗਲਤ ਠਹਿਰਾਇਆ

ਅੰਮ੍ਰਿਤਸਰ, 3 ਅਗਸਤ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਵੱਲੋਂ ਇਕ ਅਧਿਕਾਰਕ ਸੂਚਨਾ ਜਾਰੀ ਕਰਕੇ ਕਿਹਾ ਗਿਆ ਹੈ ਕਿ ਕੋਚੀ ਵਿਖੇ ਹੋਈ ਉਪ-ਕੁਲਪਤੀਆਂ ਦੀ ਮੀਟਿੰਗ ਨੂੰ ਲੈ ਕੇ ਕੁਝ ਮੀਡੀਆ ਸੰਸਥਾਵਾਂ ਅਤੇ ਵਿਅਕਤੀਆਂ ਵੱਲੋਂ ਗਲਤ ਅਟਕਲਾਂ ਲਾਈਆਂ ਜਾ ਰਹੀਆਂ ਹਨ ਜੋ ਪੂਰੀ ਤਰ੍ਹਾਂ ਅਧਾਰਹੀ੍ਣ ਹਨ। ਸੂਚਨਾ ਅਨੁਸਾਰ, ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ ਕੋਚੀ ਵਿਚ ਹੋਈ ਉਪਰੋਕਤ ਉਪ-ਕੁਲਪਤੀਆਂ ਦੀ ਇਕੱਤਰਤਾ ਵਿਚ ਸ਼ਿਰਕਤ ਕਰਨ ਲਈ ਐਸੋਸੀਏਸ਼ਨ ਦੇ ਸੱਦੇ ’ਤੇ ਗਏ ਸਨ। ਇੱਥੇ ਉਨ੍ਹਾਂ ਨੇ ਆਪਣੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕੁਝ ਮਹੱਤਵਪੂਰਨ ਪ੍ਰੋਜੈਕਟਾਂ ਜਿਵੇਂ ਕਿ ਪੰਜਾਬੀ ਭਾਸ਼ਾ ਨੂੰ ਸਮੇਂ ਦੀ ਲੋੜ ਬਣਾਉਣ ਲਈ ਡਿਜੀਟਾਈਜ਼ੇਸ਼ਨ ਉਪਰਾਲਾ, ਵਾਤਾਵਰਣ ਸਬੰਧੀ ਅਭਿਆਨ ਅਤੇ ਸਿੱਖ ਚੇਤਨਾ ਦੀ ਪ੍ਰਚਾਰ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕੀਤੀ। ਸੂਚਨਾ ਵਿਚ ਸਾਫ਼ ਕੀਤਾ ਗਿਆ ਹੈ ਕਿ ਉਕਤ ਸਮਾਗਮ ਵਿਚ ਮੁੱਖ ਮਹਿਮਾਨਾਂ ਅਤੇ ਹੋਰ ਵਿਅਕਤੀਆਂ ਨੂੰ ਸੱਦੇ ਕੋਚੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਭੇਜੇ ਗਏ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਦੀ ਅਜਿਹੇ ਕਿਸੇ ਵੀ ਸੱਦੇ ਜਾਂ ਆਯੋਜਨ ਵਿੱਚ ਸਿੱਧੀ ਭੂਮਿਕਾ ਨਹੀਂ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜਿਹੀ ਅਧੂਰੀ ਜਾਂ ਗਲਤ ਜਾਣਕਾਰੀ ਅਧਾਰਤ ਅਟਕਲਾਂ ਜਾਂ ਬਿਆਨਬਾਜ਼ੀ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਵਿੱਦਿਅਕ ਮੰਚਾਂ ਤੇ ਯੂਨੀਵਰਸਿਟੀ ਦੀ ਇੱਜਤ ਅਤੇ ਗੰਭੀਰਤਾ ਨੂੰ ਕਾਇਮ ਰੱਖਣੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਜਿਕਰਯੋਗ ਹੈ ਕਿ ਵੀਸੀ ਪ੍ਰੋ. ਡਾ. ਕਰਮਜੀਤ ਸਿੰਘ ਦੇ ਵੱਲੋਂ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਨਾਲ ਕੀਤੀ ਗਈ ਮੁਲਾਕਾਤ ਤੋਂ ਬਾਅਦ ਪੈਦਾ ਹੋਏ ਵਿਸ਼ਵ ਪੱਧਰੀ ਜਨਤਕ ਬਿਆਨਬਾਜੀ ਅਤੇ ਵਿਰੋਧਤਾ ਤੋਂ ਬਾਅਦ ਸਿੱਧੇ ਰੂਪ ਵਿੱਚ ਕੋਈ ਸ਼ਪੱਸ਼ਟੀਕਰਨ ਨਹੀਂ ਦਿੱਤਾ ਗਿਆ। ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਇਆਂ ਜਾ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button