Punjab

ਪੰਜਾਬ ਜੇਲ੍ਹ ਪੈਨਸਨਰਜ਼ ਐਸੋਸੀਏਸਨ ਦੀ ਮਹੀਨਾਵਾਰ ਮੀਟਿੰਗ

ਫ਼ਿਰੋਜ਼ਪੁਰ, 23 ਮਾਰਚ (ਬਾਲ ਕਿਸ਼ਨ)– ਪੰਜਾਬ ਜੇਲ੍ਹ ਪੈਨਸਨਰਜ਼ ਐਸੋਸੀਏਸਨ ਦੀ ਮਹੀਨਾਵਾਰ ਮੀਟਿੰਗ ਕਸ਼ਮੀਰ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦਾ ਮੁਖ ਏਜੰਡਾ ਮਿਤੀ 24 ਮਾਰਚ 2025 ਨੂੰ ਮੋਹਾਲੀ ਵਿਖੇ ਹੋ ਰਹੀ ਰੈਲੀ ਵਿਚ ਸ਼ਮੂਲੀਅਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਸਬੇਗ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਾਂਝਾ ਫਰੰਟ, ਮਾਸਟਰ ਬਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਵੱਖ ਵੱਖ ਆਗੂਆਂ ਵੱਲੋਂ ਆਪੋ ਆਪਣੇ ਵਿਚਾਰ ਰੱਖੇ ਗਏ। ਸਰਕਾਰ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰਾਂ ਦਾ ਪੇ ਕਮਿਸ਼ਨ ਦਾ ਏਰੀਅਰ ਡੀ ਏ ਦਾ ਬਕਾਇਆ ਆਦਿ ਇਕੱਠਾ ਨਾਂ ਦੇਣ ਲਈ ਸਖਤ ਅਲੋਚਨਾ ਕੀਤੀ ਗਈ। ਮੀਟਿੰਗ ਵਿਚ ਬਾਬਾ ਗੁਰਸੇਵਕ ਸਿੰਘ, ਬਲਦੇਵ ਸਿੰਘ, ਜਰਨੈਲ ਸਿੰਘ, ਉਪਦੇਸ ਕੁਮਾਰ ਸ਼ਰਮਾ, ਮਨਜੀਤ ਸਿੰਘ, ਜਗਸੀਰ ਸਿੰਘ, ਸੁਰਜੀਤ ਸਿੰਘ, ਜਸਵੀਰ ਸਿੰਘ, ਵੀਰ ਚੰਦ, ਕਸ਼ਮੀਰ ਚੰਦ, ਦਰਸ਼ਨ ਸਿੰਘ, ਕੁੰਡਾ ਸਿੰਘ, ਜਸਵੰਤ ਸਿੰਘ, ਬੇਅੰਤ ਸਿੰਘ, ਰਵਿੰਦਰ ਸਿੰਘ, ਕਰਮਜੀਤ ਸਿੰਘ ਅਤੇ ਜੋਗਿੰਦਰ ਸਿੰਘ ਆਦਿ ਪੈਨਸਨਰਜ਼ ਸਾਥੀਆਂ ਨੇ ਮੀਟਿੰਗ ਵਿਚ ਹਿੰਸਾ ਲਿਆ।

Related Articles

Leave a Reply

Your email address will not be published. Required fields are marked *

Back to top button