Punjab

ਆਜ਼ਾਦੀ ਦੇ ਸਮੇਂ ਦਾ ਮਿਡਲ ਸਕੂਲ : ਤਿੰਨ ਕਮਰੇ ਅਸੁਰੱਖਿਅਤ

ਲੁਧਿਆਣਾ, 1 ਅਗਸਤ : ਸਰਕਾਰੀ ਮਿਡਲ ਸਕੂਲ ਬੱਦੋਵਾਲ ਦੀ ਇਮਾਰਤ ਸਾਲ 1947 ’ਚ ਬਣਾਈ ਗਈ ਸੀ। ਉਸ ਸਮੇਂ ਤੋਂ ਹੀ ਸਕੂਲ ’ਚ ਵਿਦਿਆਰਥੀ ਪੜ੍ਹ ਰਹੇ ਹਨ। ਕਲਾਸ 6ਵੀਂ ਤੋਂ 8ਵੀਂ ਤੱਕ ਚੱਲ ਰਹੇ ਇਸ ਸਕੂਲ ’ਚ ਕੁੱਲ 77 ਵਿਦਿਆਰਥੀ ਪੜ੍ਹਦੇ ਹਨ। ਸਕੂਲ ਦੀ ਇਮਾਰਤ 78 ਸਾਲ ਪੁਰਾਣੀ ਹੋ ਚੁਕੀ ਹੈ ਤੇ ਇਸ ’ਚ ਕੁੱਲ 11 ਕਮਰੇ ਹਨ। ਮੀਂਹ ਦੇ ਦਿਨਾਂ ’ਚ ਇਸ ਸਕੂਲ ਦੇ ਕੁਝ ਕਮਰੇ ਅਜਿਹੇ ਸਨ ਜਿਨ੍ਹਾਂ ਦੀਆਂ ਛੱਤਾਂ ਤੋਂ ਪਾਣੀ ਚੋਣ ਲੱਗ ਪਿਆ ਸੀ। ਇਸ ਤੋਂ ਬਾਅਦ ਅਨਸੇਫ ਬਿਲਡਿੰਗ ਕਮੇਟੀ ਵੱਲੋਂ ਸਕੂਲ ਦਾ ਮੁਆਇਨਾ ਕੀਤਾ ਗਿਆ ਸੀ ਤੇ ਇਸ ਸਾਲ ਹੀ ਸਕੂਲ ਦੇ 3 ਕਮਰਿਆਂ ਨੂੰ ਅਸੁਰੱਖਿਅਤ ਐਲਾਨਿਆ ਕਰ ਦਿੱਤਾ ਗਿਆ ਸੀ। ਜੂਨ 2025 ’ਚ ਅਸੁਰੱਖਿਅਤ ਤਿੰਨੋਂ ਕਮਰੇ ਢਾਹ ਦਿੱਤੇ ਗਏ ਹਨ। ਹਾਲਾਂਕਿ ਇਨ੍ਹਾਂ ਕਮਰਿਆਂ ’ਚ ਵਿਦਿਆਰਥੀਆਂ ਦੀਆਂ ਨਿਯਮਤ ਕਲਾਸਾਂ ਨਹੀਂ ਹੁੰਦੀਆਂ ਸਨ ਪਰ ਲਾਇਬ੍ਰੇਰੀ, ਸਾਇੰਸ ਰੂਮ ਤੇ ਇਕ ਵਾਧੂ ਕਮਰਾ ਇਨ੍ਹਾਂ ’ਚ ਸ਼ਾਮਲ ਸੀ। ਹੁਣ ਸਕੂਲ ’ਚ ਸਾਇੰਸ ਰੂਮ ਨਹੀਂ ਹੈ ਤੇ ਵਿਦਿਆਰਥੀਆਂ ਨੂੰ ਕਲਾਸ ’ਚ ਹੀ ਵਿਗਿਆਨ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸਾਇੰਸ ਰੂਮ ਦੀ ਕਮੀ ਕਾਰਨ ਹੁਣ ਸਕੂਲ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਵਿਕਲਪਕ ਤੌਰ ’ਤੇ ਗਤੀਵਿਧੀਆਂ ਲਈ ਵਰਤੇ ਜਾਣ ਵਾਲੇ ਸਾਮਾਨ ਨੂੰ ਕਲਾਸਾਂ ’ਚ ਹੀ ਸ਼ਿਫਟ ਕੀਤਾ ਗਿਆ ਹੈ। ਇਸ ਵੇਲੇ ਸਕੂਲ ’ਚ ਢਾਹੇ ਗਏ ਤਿੰਨੋਂ ਕਮਰਿਆਂ ਦਾ ਕੁਝ ਮਲਬਾ ਅਜੇ ਵੀ ਸਕੂਲ ’ਚ ਪਿਆ ਹੋਇਆ ਹੈ ਤੇ ਮਲਬੇ ਦਾ ਪੱਧਰ ਬਰਾਬਰ ਕਰਨ ਲਈ ਸਮਾਂ ਲੱਗ ਰਿਹਾ ਹੈ। ਦੂਜੇ ਪਾਸੇ, ਸਕੂਲ ਨੇ ਢਾਹੇ ਗਏ ਤਿੰਨੋਂ ਕਮਰਿਆਂ ਲਈ ਸਿੱਖਿਆ ਵਿਭਾਗ ਨੂੰ ਗਰਾਂਟ ਲਈ ਅਰਜ਼ੀ ਦੇ ਦਿੱਤੀ ਹੈ ਪਰ ਗਰਾਂਟ ਕਦੋਂ ਤੱਕ ਆਵੇਗੀ ਅਤੇ ਕਦੋਂ ਤੱਕ ਤਿੰਨੋਂ ਕਮਰਿਆਂ ਦਾ ਕੰਮ ਦੁਬਾਰਾ ਸ਼ੁਰੂ ਹੋਵੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸਕੂਲ ਇੰਚਾਰਜ ਕਂਵਲਪ੍ਰੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਸਬੰਧੀ ਸਕੂਲ ’ਚ ਕੋਈ ਦਿੱਕਤ ਨਹੀਂ ਆ ਰਹੀ, ਜਿੱਥੇ ਤੱਕ ਢਾਹੇ ਗਏ 3 ਅਸੁਰੱਖਿਅਤ ਕਮਰਿਆਂ ਦੀ ਗੱਲ ਹੈ, ਉਸ ਲਈ ਗਰਾਂਟ ਜਾਰੀ ਕਰਨ ਦਾ ਅਰਜ਼ੀ ਪੇਸ਼ ਕੀਤੀ ਜਾ ਚੁਕੀ ਹੈ। ਹਾਲਾਂਕਿ ਢਾਹੇ ਗਏ ਸਾਇੰਸ ਰੂਮ ਦੀਆਂ ਗਤੀਵਿਧੀਆਂ ਕਲਾਸ ’ਚ ਹੀ ਜਾਰੀ ਹਨ।

Related Articles

Leave a Reply

Your email address will not be published. Required fields are marked *

Back to top button