Punjab

1 ਤੋਂ 5 ਅਗਸਤ ਤੱਕ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ ਬਰਸੀ

ਅੰਮ੍ਰਿਤਸਰ, 30 ਜੁਲਾਈ : ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ.) ਅੰਮ੍ਰਿਤਸਰ ਵੱਲੋਂ ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ 1 ਅਗਸਤ ਤੋਂ 5 ਅਗਸਤ ਤੱਕ ਮਨਾਈ ਜਾਵੇਗੀ। ਇਸ ਬਾਰੇ ਪੈ੍ਰਸ ਕਾਨਫਰੰਸ ਵਿਚ ਪਿੰਗਲਵਾੜਾ ਸੁਸਾਇਟੀ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਜੀ ਨੇ ਜਿੱਥੇ ਬਿਮਾਰਾਂ, ਅਪਾਹਜਾਂ ਅਤੇ ਬਜ਼ੁਰਗਾਂ ਦੀ ਸੇਵਾ ਕੀਤੀ ਹੈ, ਉਥੇ ਉਨ੍ਹਾਂ ਨੇ ਵਾਤਾਵਰਣ, ਸਮਾਜਿਕ ਅਤੇ ਆਰਥਿਕ ਮੁੱਦਿਆਂ ’ਤੇ ਵੀ ਬੜੀ ਸ਼ਿੱਦਤ ਨਾਲ ਕੰਮ ਕੀਤਾ। ਬਲਿਊ ਸਟਾਰ ਐਕਸ਼ਨ ਤੋਂ ਬਾਅਦ ਉਨ੍ਹਾਂ ਨੇ ਪਦਮ ਸ਼੍ਰੀ ਵੀ ਵਾਪਸ ਕੀਤਾ। ਉਨ੍ਹਾਂ ਰਾਹਾਂ ਤੇ ਚੱਲਦੇ ਹੋਏ ਸੰਸਥਾ ਨੇ ਹੇਠ ਲਿਖੇ ਪੋ੍ਰਗਰਾਮ ਉਲੀਕੇ ਹਨ। ਜਿਹੜੇ ਮਰੀਜ਼ ਹਮੇਸ਼ਾ ਹੀ ਪਿੰਗਲਵਾੜੇ ਰਹਿੰਦੇ ਹਨ, ਉਨ੍ਹਾਂ ਦੀ ਖੁਸ਼ੀ ਲਈ 01 ਅਗਸਤ 2025 ਨੂੰ ਪ੍ਰਾਇਮਰੀ ਤੱਕ ਦੇ ਛੋਟੇ ਬੱਚਿਆਂ ਅਤੇ ਪਿੰਗਲਵਾੜੇ ਦੇ ਮਰੀਜ਼ਾਂ ਵੱਲੋਂ ਸੱਭਿਆਚਾਰਕ ਪੋ੍ਰਗਰਾਮ ਮੁੱਖ ਦਫ਼ਤਰ ਤਹਿਸੀਲਪੁਰਾ ਰੋਡ ਨੇੜੇ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਕੀਤਾ ਜਾ ਰਿਹਾ ਹੈ। ਇਸ ਪੋ੍ਰਗਰਾਮ ਦੇ ਚੀਫ਼ ਗੈਸਟ ਕਿਰਨਜੋਤ ਕੌਰ ਅਤੇ ਗੈਸਟ ਆਫ਼ ਆਨਰ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਨਵਜੋਤ ਸਿੰਘ ਮੰਡੇਰ ਜਰਗ ਹੋਣਗੇ। 2 ਅਗਸਤ 2025 ਨੂੰ ਪਿੰਗਲਾੜੇ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਖੂਨ-ਦਾਨ ਕੈਂਪ ਲਗਾਇਆ ਜਾਵੇਗਾ। ਬਹੁਤ ਸਾਰੇ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਂਦੀ ਹੈ। ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਜਿੱਥੇ ਤੁਸੀਂ ਮਾਇਆ ਵੱਲੋਂ ਘਾਟਾ ਨਹੀਂ ਰਹਿਣ ਦਿੰਦੇ, ਉਥੇ ਹਰ ਸਾਲ ਦੀ ਤਰ੍ਹਾਂ ਜਵਾਨ ਮੁੰਡੇ-ਕੁੜੀਆਂ ਖੂਨ-ਦਾਨ ਕਰਨ। ਇਸ ਪੋ੍ਰਗਰਾਮ ਦੇ ਚੀਫ਼ ਗੈਸਟ ਡਾ. ਮਨਜੀਤ ਸਿੰਘ ਓਪਲ ਵਾਈਸ ਚਾਂਸਲਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਹੋਣਗੇ। ਇਸ ਦਿਨ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਖੂਨ-ਦਾਨ ਕਰਨਗੇ। 3 ਅਗਸਤ 2025 ਨੂੰ ਪਿੰਗਲਵਾੜੇ ਦੇ ਸਾਰੇ ਸਕੂਲਾਂ ਵੱਲੋਂ ਇਨਾਮ ਵੰਡ ਅਤੇ ਸੱਭਿਆਚਾਰਕ ਪੋ੍ਰਗਰਾਮ ਮੁੱਖ ਦਫ਼ਤਰ, ਤਹਿਸੀਲਪੁਰਾ ਰੋਡ ਨੇੜੇ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਪੇਸ਼ ਕੀਤਾ ਜਾਵੇਗਾ, ਬੱਚਿਆਂ ਅਤੇ ਮਰੀਜ਼ਾਂ ਵੱਲੋਂ ਬਣਾਈਆਂ ਗਈਆਂ ਕਲਾ-ਕ੍ਰਿਤੀਆਂ ਦੀ ਨੁਮਾਇਸ਼ ਵੀ ਲਗਾਈ ਜਾਵੇਗੀ। ਇਸ ਪ੍ਰੋਗਰਾਮ ਦੇ ਚੀਫ਼ ਗੈਸਟ ਡਾ. ਸ਼ਰਨਜੀਤ ਕੌਰ ਚੇਅਰ-ਪਰਸਨ ਆਫ਼ ਆਰਸੀਆਈ ਅਤੇ ਗੈਸਟ ਆਫ਼ ਆਨਰ ਕੇਵਲ ਸਿੰਘ ਧਾਲੀਵਾਲ ਹੋਣਗੇ। 4 ਅਗਸਤ 2025 ਦਿਨ ਸੋਮਵਾਰ ਨੂੰ ਸੱਭਿਆਚਾਰ ਅਤੇ ਆਚਰਣ ਵਿਸ਼ੇ ਤੇ ਡੂੰਘੀਆਂ ਵਿਚਾਰਾਂ ਤੇ ਸੈਮੀਨਾਰ ਮੁੱਖ ਦਫ਼ਤਰ ਤਹਿਸੀਲਪੁਰਾ ਰੋਡ ਨੇੜੇ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ। ਜਿਸ ਵਿਚ ਉੱਚ-ਕੋਟੀ ਦੇ ਵਿਦਵਾਨ ਬੁਲਾਰੇ ਡਾ. ਸਵਰਾਜਬੀਰ ਸਿੰਘ, ਡਾ. ਪਿਆਰੇ ਲਾਲ ਗਰਗ, ਹਮੀਰ ਸਿੰਘ, ਸੁਮੇਲ ਸਿੰਘ ਹਿਸਟੋਰੀਅਨ ਅਤੇ ਹਰਵਿੰਦਰ ਸਿੰਘ ਭੱਟੀ ਪਹੁੰਚ ਰਹੇ ਹਨ। ਇਸ ਮੌਕੇ ਸੋਵੀਨੀਅਰ ਵੀ ਰੀਲੀਜ਼ ਕੀਤਾ ਜਾਵੇਗਾ। ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਗੈਸਟ ਆਫ਼ ਆਨਰ ਅਸੋਕ ਸੇਠੀ ਕਰਨਗੇ। 5 ਅਗਸਤ 2024 ਦਿਨ ਮੰਗਲਵਾਰ ਨੂੰ ਸ਼ਰਧਾਂਜਲੀ ਸਮਾਗਮ ਹੋਵੇਗਾ, ਉਸ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਉਪਰੰਤ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ। ਉਸ ਦਿਨ ਵੀ ਸਾਰੇ ਰਾਜਸੀ ਅਤੇ ਧਾਰਮਿਕ ਸਖਸ਼ੀਅਤਾ ਸ਼ਰਧਾਲੀਆਂ ਪੇਸ਼ ਕਰਨਗੇ। ਦਵਿੰਦਰ ਸ਼ਰਮਾ ਅਤੇ ਬਲਬੀਰ ਸਿੰਘ ਰਾਜੇਵਾਲ ਆਪਣੇ ਅਨਮੋਲ ਬਚਨਾਂ ਰਾਹੀ ਹਾਜਰੀ ਭਰਨਗੇ। ਇਸ ਮੌਕੇ ਲੇਖਕ ਰੀਮਾ ਆਨੰਦ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਹਾਜਰੀ ਭਰਨਗੇ। ਇਸ ਮੌਕੇ ਬੀਬੀ ਮਹਿੰਦਰ ਕੌਰ ਅਤੇ ਬੀਬੀ ਹਰਤੇਜ ਪਾਲ ਕੌਰ ਜੋ ਕਿ ਪਿੰਗਲਵਾੜੇ ਵਿੱਚ ਕਾਫੀ ਸਮੇਂ ਤੋਂ ਪਿੰਗਲਵਾੜੇ ਸੇਵਾ ਨਿਭਾ ਰਹੇ ਹਨ, ਉਨ੍ਹਾਂ ਨੂੰ 5 ਅਗਸਤ ਨੂੰ ਭਗਤ ਪੂਰਨ ਸਿੰਘ ਮਾਨਵ ਸੇਵਾ ਆਵਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪੈ੍ਰੱਸ ਕਾਨਫਰੰਸ ਵਿਚ ਪਿੰਗਲਵਾੜਾ ਸੋਸਾਇਟੀ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਤੋਂ ਇਲਾਵਾ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਆਨਰੇਰੀ ਸਕੱਤਰ ਮੁਖਤਾਰ ਸਿੰਘ ਗੁਰਾਇਆ, ਰਾਜਬੀਰ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੋਸਾਇਟੀ, ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਰਜਿੰਦਰਪਾਲ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਪਰਮਿੰਦਰਜੀਤ ਸਿੰਘ ਭੱਟੀ, ਜਨਰਲ ਮੈਨੇਜਰ ਤਿਲਕ ਰਾਜ, ਹਰਪਾਲ ਸਿੰਘ ਸੰਧੂ, ਗੁਲਸ਼ੰਨ ਰੰਜਨ ਸ਼ੋਸਲ ਵਰਕਰ, ਪਵਨ ਸਰਮਾ ਇੰਜੀ. ਸਾਬਕਾ ਇੰਸਪੈਕਟਰ ਬੀਬੀ ਰਾਜਵਿੰਦਰ ਕੌਰ, ਬੀਬੀ ਸੁਰਿੰਦਰ ਕੌਰ ਭੱਟੀ ਅਤੇ ਕਈ ਹੋਰ ਪਤਵੰਤੇ ਸ਼ਾਮਿਲ ਸਨ ।

Related Articles

Leave a Reply

Your email address will not be published. Required fields are marked *

Back to top button