Punjab

ਸਾਈਬਰ ਠੱਗਾਂ ਵੱਲੋਂ ਵਿਅਕਤੀ ਨਾਲ 2 ਲੱਖ ਦੀ ਠੱਗੀ

ਜਲੰਧਰ, 23 ਜੁਲਾਈ : ਸਾਈਬਰ ਠੱਗ ਹਰ ਰੋਜ਼ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ, ਪੁਲਿਸ ਦੇ ਕੋਲ ਹਰ ਰੋਜ਼ ਨਵੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਹਨ ਪਰ ਸ਼ਿਕਾਇਤਾਂ ਦੇ ਹੱਲ ਨਾ ਹੋਣ ਕਾਰਨ ਠੱਗਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਕਰਤਾਰਪੁਰ ਦੇ ਰਹਿਣ ਵਾਲੇ ਮਹਾਵੀਰ ਪ੍ਰਸਾਦ ਗੁਪਤਾ ਨੇ ਦੱਸਿਆ ਕਿ ਉਸਨੇ ਪਿਛਲੇ ਸਾਲ ਅਕਤੂਬਰ ਮਹੀਨੇ ਆਨਲਾਈਨ ਕਿਸੇ ਵੈੱਬਸਾਈਟ ਤੋਂ ਪੈਂਟ ਮੰਗਵਾਈ ਸੀ ਪਰ ਪੈਂਟ ਦਾ ਸਾਈਜ਼ ਠੀਕ ਨਹੀਂ ਸੀ, ਜਿਸਨੂੰ ਉਨ੍ਹਾਂ ਨੇ ਵਾਪਿਸ ਕਰ ਦਿੱਤਾ ਪਰ ਪੈਸੇ ਵਾਪਸ ਨਹੀਂ ਆਏ। ਉਨ੍ਹਾਂ ਨੇ ਪੈਸੇ ਵਾਪਸ ਲੈਣ ਲਈ ਗੂਗਲ ਜ਼ਰੀਏ ਕੰਪਨੀ ਦਾ ਆਨਲਾਈਨ ਨੰਬਰ ਲੱਭਿਆ। ਆਨਲਾਈਨ ਨੰਬਰ ਮਿਲਣ ’ਤੇ ਉਸਨੇ ਉਸ ਨੰਬਰ ਤੇ ਸੰਪਰਕ ਕੀਤਾ ਤਾਂ ਕਿਸੇ ਵਿਅਕਤੀ ਨੇ ਕਾਲ ਉਠਾਈ, ਜਿਸਨੂੰ ਉਸਨੇ ਆਪਣੀ ਸਮੱਸਿਆ ਦੇ ਬਾਰੇ ਦੱਸਿਆ। ਕੁਝ ਸਮੇਂ ਬਾਅਦ ਦੁਬਾਰਾ ਕਾਲ ਆਈ ਤੇ ਕਾਲ ਕਰਨ ਵਾਲੇ ਨੇ ਕੰਪਨੀ ਦਾ ਅਧਿਕਾਰੀ ਬਣ ਕੇ ਪੈਸੇ ਵਾਪਸ ਕਰਨ ਲਈ ਉਸਦਾ ਆਧਾਰ ਕਾਰਡ ਤੇ ਬੈਂਕ ਖਾਤਾ ਮੰਗਿਆ। ਉਹ ਡਿਟੇਲ ਦੇਣ ਤੋਂ ਬਾਅਦ ਨਹਾਉਣ ਲਈ ਚਲਾ ਗਿਆ ਤੇ ਕੁਝ ਸਮੇਂ ਬਾਅਦ ਉਹ ਵਾਪਸ ਆਇਆ ਤਾਂ ਉਸਦੇ ਮੋਬਾਈਲ ਤੇ ਖਾਤੇ ’ਚੋਂ ਦੋ ਲੱਖ ਰੁਪਏ ਕੱਟਣ ਦਾ ਮੈਸੇਜ ਆਇਆ ਸੀ, ਜਿਸਦਾ ਪਤਾ ਲੱਗਣ ਤੇ ਉਸਨੇ ਬੈਂਕ ਚ ਜਾ ਕੇ ਸੰਪਰਕ ਕੀਤਾ ਤਾਂ ਉਸਨੂੰ ਪਤਾ ਲੱਗਾ ਕਿ ਉਸਦੇ ਨਾਲ ਠੱਗੀ ਹੋਈ ਹੈ। ਉਸਨੇ ਠੱਗੀ ਦੀ ਸ਼ਿਕਾਇਤ ਆਨਲਾਈਨ ਦੇ ਦਿੱਤੀ ਤੇ ਬਾਅਦ ’ਚ ਜਲੰਧਰ ਸਾਈਬਰ ਕ੍ਰਾਈਮ ਦੇ ਦਫ਼ਤਰ ਗਿਆ ਤਾਂ ਉਸਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ਜਦੋਂ ਉਨ੍ਹਾਂ ਕੋਲ ਸ਼ਿਕਾਇਤ ਦਾ ਨੰਬਰ ਆਏਗਾ ਤਾਂ ਉਹ ਖੁਦ ਕਾਲ ਕਰ ਕੇ ਬੁਲਾ ਲੈਣਗੇ। ਪੀੜਤ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇੱਕ ਸਾਲ ਬੀਤ ਗਿਆ, ਨਾ ਉਸਨੂੰ ਕੋਈ ਕਾਲ ਆਈ ਨਾ ਪੈਸੇ ਵਾਪਸ, ਜਿਸਦੇ ਬਾਅਦ ਉਸਨੇ ਪੈਸੇ ਵਾਪਸ ਆਉਣ ਦੀ ਆਸ ਹੀ ਛੱਡ ਦਿੱਤੀ।

Related Articles

Leave a Reply

Your email address will not be published. Required fields are marked *

Back to top button