Punjab

ਸ੍ਰੀ ਮੁਕਤਸਰ ਸਾਹਿਬ ਨਾਲੋਂ ਫਿਰ ਟੁੱਟਿਆ ਕਈ ਪਿੰਡਾਂ ਦਾ ਸੰਪਰਕ, ਚੰਦਭਾਨ ਡਰੇਨ ’ਤੇ ਪੁੱਜੇ ਅਕਾਲੀ ਦਲ ਦੇ ਵਾਇਸ ਯੂਥ ਪ੍ਰਧਾਨ

ਸ੍ਰੀ ਮੁਕਤਸਰ ਸਾਹਿਬ, 20 ਜੁਲਾਈ : ਮੁਕਤਸਰ-ਮਲੋਟ ਰੋਡ ਸਥਿਤ ਪਿੰਡ ਰੁਪਾਣਾ ਲਾਗਿਓਂ ਲੰਘਦੀ ਚੰਦਭਾਲ ਡਰੇਨ ਉਪਰ ਪੁਲ ਦੀ ਉਸਾਰੀ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਤੇ ਠੇਕੇਦਾਰ ਵੱਲੋਂ ਡਰੇਨ ਦੇ ਅੰਦਰੋਂ ਦੀ ਇੱਕ ਆਰਜੀ ਰਸਤਾ ਬਣਾਇਆ ਹੋਇਆ ਸੀ ਤੇ ਪਿਛਲੇ ਦਿਨੀਂ ਆਈ ਬਾਰਿਸ਼ ਤੋਂ ਬਾਅਦ ਇੱਕ ਦਮ ਡਰੇਨ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਆਰਜੀ ਪੁਲ ਰੁੜ ਗਿਆ ਹੈ। ਇਸ ਤੋਂ ਬਾਅਦ ਮੁਕਤਸਰ ਮਲੋਟ ਰੋਡ ਉਪਰੋਂ ਗੁਜ਼ਰਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਜੈ ਰਾਜ ਫੱਤਣਵਾਲਾ ਵਾਇਸ ਯੂਥ ਪ੍ਰਧਾਨ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਡਰੇਨ ’ਤੇ ਬਣਾਏ ਜਾ ਰਹੇ ਪੁੱਲ ਦੇ ਨਿਰਮਾਣਾ ਕਾਰਜਾਂ ਦਾ ਜ਼ਾਇਜ਼ਾ ਲਿਆ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਤੋਂ ਮੰਗ ਕੀਤੀ ਕਿ ਸਬੰਧਿਤ ਠੇਕੇਦਾਰ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਜਲਦੀ ਤੋਂ ਜਲਦੀ ਇਸ ਪੁਲ ਦਾ ਨਿਰਮਾਣ ਕਾਰਜ ਪੂਰਾ ਕਰਕੇ ਆਵਾਜਾਈ ਬਹਾਲ ਕੀਤੀ ਜਾਵੇ। ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਬੱਚੇ ਜਿਆਦਾਤਰ ਸ੍ਰੀ ਮੁਕਤਸਰ ਸਾਹਿਬ ਦੇ ਸਕੂਲਾਂ ’ਚ ਪੜ੍ਹਦੇ ਹਨ, ਤੇ ਚੰਦਭਾਨ ਡਰੇਨ ’ਤੇ ਬਣਾਏ ਜਾ ਰਹੇ ਪੁੱਲ ’ਚ ਕੀਤੀ ਜਾ ਰਹੀ ਦੇਰੀ ਤੇ ਬਾਰਿਸ਼ ਤੋਂ ਆਰਜੀ ਪੁਲ ਦੇ ਰੁੜ ਜਾਣ ਕਾਰਨ ਉਨ੍ਹਾਂ ਦੀ ਸਮੱਸਿਆ ਗੰਭੀਰ ਹੋ ਗਈ ਹੈ, ਕਿਉਂਕਿ ਪਿੰਡਾਂ ਵਿਚੋਂ ਦੀ ਆਉਣ ਵਾਲਾ ਰਸਤਾ ਕਾਫ਼ੀ ਸੌੜਾ ਹੈ ਤੇ ਇਥੋਂ ਦੋ ਵਾਹਨ ਇਕੱਠੇ ਨਹੀਂ ਗੁਜ਼ਰ ਸਕਦੇ, ਜਿਸ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਤੋਂ ਇਲਾਵਾ ਉਕਤਾਨ ਪਿੰਡਾਂ ਦੇ ਲੋਕ ਜ਼ਿਆਦਾਤਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਮਕਾਰ ਤੇ ਦਿਹਾੜੀ ਆਦਿ ਕਰਦੇ ਹਨ, ਪਰ ਇਨ੍ਹਾਂ ਪਿੰਡਾਂ ਦਾ ਸ੍ਰੀ ਮੁਕਸਤਰ ਸਾਹਿਬ ਨਾਲੋਂ ਸੰਪਰਕ ਟੁੱਟ ਜਾਣ ਕਾਰਨ ਉਨ੍ਹਾਂ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਪਿੰਡ ਰੁਪਾਣਾ ਵਿਖੇ ਮੌਜੂਦ ਸੇਤੀਆ ਇੰਡਸਟਰੀ ’ਚ ਸੈਂਕੜੇ ਵਰਕਰ ਕੰਮ ਕਰਨ ਲਈ ਇਨ੍ਹਾਂ ਪਿੰਡਾਂ ਤੋਂ ਹੀ ਆਉਂਦੇ ਹਨ ਤੇ ਸਿਫ਼ਟਾਂ ’ਚ ਡਿਊਟੀ ਹੋਣ ਕਾਰਨ ਰਾਤ ਦੇ ਸਮੇਂ ਵਾਲੀ ਸ਼ਿਫਟ ’ਤੇ ਪੁੱਜਣਾ ਮੁਸਕਲ ਹੈ ਤੇ ਜੇਕਰ ਕੋਈ ਵਿਅਕਤੀ ਆਪਣੀ ਡਿਊਟੀ ’ਤੇ ਆਉਣ ਲਈ ਇਨ੍ਹਾਂ ਪਿੰਡਾਂ ਦੇ ਲੋਕ ਰਸਤਿਆਂ ਦਾ ਇਸਤੇਮਾਲ ਕਰੇਗਾ ਤਾਂ ਉਹ ਵਿਅਕਤੀ ਕਿਸੇ ਸਮੇਂ ਸਮਾਜ ਵਿਰੋਧੀ ਅਨਸਰਾਂ ਦਾ ਸ਼ਿਕਾਰ ਬਣ ਸਕਦਾ ਹੈ। ਇਸ ਮੌਕੇ ਵੱਡੀ ਗਿਣਤੀ ’ਚ ਵੱਖ ਵੱਖ ਪਿੰਡਾਂ ਦੇ ਲੋਕ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button