Punjab

ਤਿਲਕ ਰਾਜ ਦਾ ਕਤਲ ਕਰਨ ਵਾਲੇ ਮੁਲਜ਼ਮ ਕਾਬੂ

ਲੁਧਿਆਣਾ, 16 ਜੁਲਾਈ:  ਚਾਰ ਦਿਨ ਪਹਿਲਾਂ ਮੇਹਰਬਾਨ ਇਲਾਕੇ ’ਚ ਤੇਜ਼ਧਾਰ ਹਥਿਆਰਾਂ ਨਾਲ ਅਧੇੜ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਤਿਲਕ ਰਾਜ ਨਾਂ ਦੇ ਇਸ ਵਿਅਕਤੀ ਨੂੰ ਗੁੱਜਰ ਭਵਨ ਕੋਲ ਸਕੂਟਰੀ ’ਤੇ ਆਏ 2 ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਪੁਲਿਸ ਦੇ ਉੱਚ ਅਧਿਕਾਰੀਆਂ ਮੁਤਾਬਕ ਵਾਰਦਾਤ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਪਛਾਣ ਗੱਬਰ ਸਿੰਘ ਵਾਸੀ ਹਰਗੋਬਿੰਦ ਵਿਹਾਰ ਤੇ ਇੱਕ ਹੋਰ ਨਾਬਾਲਿਗ ਦੇ ਰੂਪ ’ਚ ਹੋਈ ਹੈ। ਥਾਣਾ ਮੇਹਰਬਾਨ ਦੇ ਮੁੱਖ ਅਫਸਰ ਇੰਸ. ਪਰਮਦੀਪ ਸਿੰਘ ਮੁਤਾਬਕ 10 ਜੁਲਾਈ ਰਾਤ ਕਰੀਬ 8:30 ਵਜੇ ਤਿਲਕ ਰਾਜ ਨਾਂ ਦੇ ਵਿਅਕਤੀ ਨੂੰ ਗੁੱਜਰ ਭਵਨ ਰਾਹੋੰ ਰੋਡ ਸੜਕ ’ਤੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇ ਪੁੱਤਰ ਜਗਦੀਸ਼ ਮੁਤਾਬਕ ਉਨ੍ਹਾਂ ਮੁਲਜ਼ਮਾਂ ਨੂੰ ਫ਼ਰਾਰ ਹੁੰਦੇ ਵੀ ਵੇਖਿਆ ਸੀ। ਇਸ ਵਾਰਦਾਤ ਮਗਰੋਂ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਪਰਚਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਤਾਂ ਹਮਲਾਵਰਾਂ ਦੀ ਸ਼ਨਾਖਤ ਗੱਬਰ ਸਿੰਘ ਤੇ ਉਸ ਦੇ ਇੱਕ ਨਾਬਾਲਿਗ ਸਾਥੀ ਦੇ ਰੂਪ ’ਚ ਹੋਈ। ਦੋਵਾਂ ਨੂੰ ਗ੍ਰਿਫਤਾਰ ਕਰ ਕੇ ਪੁਲਿਸ ਨੇ ਵਾਰਦਾਤ ਮੌਕੇ ਇਸਤੇਮਾਲ ਹੋਈ ਲੋਹੇ ਦੀ ਕਿਰਚ ਤੇ ਐਕਟਿਵਾ ਵੀ ਬਰਾਮਦ ਕਰ ਲਈ। ਵਾਰਦਾਤ ਅੰਜਾਮ ਦੇਣ ਤੋਂ ਬਾਅਦ ਮੁਲਜਮ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ ਸਨ। ਪੁਲਿਸ ਪਾਰਟੀ ਨੇ ਵਾਰਦਾਤ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਨੂੰ ਬੀਤੀ ਦੇਰ ਰਾਤ ਤੇ ਦੂਜੇ ਨੂੰ ਅੱਜ ਸਵੇਰੇ ਮੇਹਰਬਾਨ ਇਲਾਕੇ ਤੋਂ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button