Punjab

ਨਿਯਮਾਂ ਖਿਲਾਫ਼ ਪ੍ਰਾਈਵੇਟ ਵਲੰਟੀਅਰ ਕੱਟ ਰਹੇ ਵਾਹਨਾਂ ਦੇ ਚਲਾਨ

ਲੁਧਿਆਣਾ, 13 ਅਕਤੂਬਰ : ਲੁਧਿਆਣਾ ਤਿਉਹਾਰਾਂ ਦੇ ਸੀਜ਼ਨ ਦੇ ਚੱਲਦੇ ਲੁਧਿਆਣਾ ਦੇ ਪ੍ਰਮੁੱਖ ਤੇ ਮਸ਼ਹੂਰ ਬਾਜ਼ਾਰਾਂ ’ਚ ਭੀੜ ਵਧ ਰਹੀ ਹੈ, ਉਥੇ ਹੀ ਉਕਤ ਬਾਜ਼ਾਰਾਂ ’ਚ ਖਰੀਦਦਾਰੀ ਕਰਨ ਆਏ ਰਾਹਗੀਰਾਂ ਨੂੰ ਘੰਟਿਆਂਬੱਧੀ ਟ੍ਰੈਫ਼ਿਕ ਜਾਮ ’ਚ ਫਸਣ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰੈਫਿਕ ਨੂੰ ਸੰਚਾਰੂ ਰੂਪ ਚਲਾਉਣ ਲਈ ਟ੍ਰੈਫਿਕ ਪੁਲਿਸ ਨਾਕਾਮ ਦਿਖਾਈ ਦੇ ਰਹੀ ਹੈ। ਹਾਲਾਂਕਿ ਉਕਤ ਬਜ਼ਾਰਾਂ ਦੇ ਹਰ ਚੌਕਾਂ ’ਚ ਟ੍ਰੈਫਿਕ ਪੁਲਿਸ ਤੇ ਪੀਸੀਆਰ ਦੇ ਕੁਝ ਦਸਤੇ ਦਿਖਾਈ ਤਾਂ ਦਿੰਦੇ ਹਨ ਪਰ ਉਨ੍ਹਾਂ ਵੱਲੋਂ ਟ੍ਰੈਫਿਕ ਕਢਵਾਉਣ ਦੀ ਜਗ੍ਹਾ ਆਪਣੇ ਤੌਰ ’ਤੇ ਰੱਖੇ ਪ੍ਰਾਈਵੇਟ ਵਾਲੰਟੀਅਰ ਨੂੰ ਈ-ਚਲਾਨ ਮਸ਼ੀਨਾਂ ਦੇ ਰਾਹਗੀਰਾਂ ਦੇ ਚਲਾਨ ਕਰਵਾਏ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਐਤਵਾਰ ਨੂੰ ਕਰੀਮਪੁਰਾ ਬਾਜ਼ਾਰ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਰਾਹਗੀਰ ਇੱਕ ਪਾਸੇ ਲੰਬੇ ਟ੍ਰੈਫਿਕ ਜਾਮ ’ਚ ਫਸੇ ਹੋਏ ਸਨ। ਦੂਸਰੇ ਪਾਸੇ ਟ੍ਰੈਫਿਕ ਪੁਲਿਸ ਦੇ ਪ੍ਰਾਈਵੇਟ ਵਲੰਟੀਅਰ ਨਿਯਮਾਂ ਦੇ ਵਿਰੁੱਧ ਲੋਕਾਂ ਦੇ ਈ-ਚਲਾਨ ਕਰ ਰਹੇ ਸਨ, ਜਦਕਿ ਕਿਸੇ ਵੀ ਪ੍ਰਾਈਵੇਟ ਵਲੰਟੀਅਰ ਨੂੰ ਵਾਹਨਾਂ ਦਾ ਚਲਾਨ ਕਰਨ ਦਾ ਅਧਿਕਾਰ ਨਹੀਂ ਹੈ। ਦੱਸਣਾ ਬਣਦਾ ਹੈ ਕਿ ਨਿਯਮਾਂ ਅਨੁਸਾਰ ਟ੍ਰੈਫਿਕ ਪੁਲਿਸ ਵੱਲੋਂ ਵਲੰਟੀਅਰਾਂ ਦੀ ਮਦਦ ਸਿਰਫ ਟ੍ਰੈਫਿਕ ਨੂੰ ਸਚਾਰੂ ਰੂਪ ’ਚ ਰੱਖਣ ਲਈ ਕੀਤੀ ਜਾਂਦੀ ਹੈ।

Related Articles

Leave a Reply

Your email address will not be published. Required fields are marked *

Back to top button