Punjab

ਮੰਤਰੀ ਭੁੱਲਰ ਨੇ 2.78 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਕੀਤਾ

ਪੱਟੀ, 30 ਜੂਨ  : ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਐਤਵਾਰ ਨੂੰ ਪੱਟੀ ਹਲਕੇ ਦੇ ਪਿੰਡ ਕਿਰਤੋਵਾਲ ਤੋਂ ਧੱਤਲ ਨੈਸ਼ਨਲ ਹਾਈਵੇ 54 ਤੱਕ ਡਰੇਨ ਦੇ ਨਾਲ-ਨਾਲ ਵਾਇਆ ਜਿੰਦਾਵਾਲਾ-ਰੱਤਾ ਗੁੱਦਾ, ਅਲੀਪੁਰ, ਬੂਹ ਹਵੇਲੀਆਂ ਸੜਕ ਦੀ ਨਵੀਂ ਉਸਾਰੀ ਕਰਨ ਦਾ ਨੀਂਹ ਪੱਧਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਵਰਕਰ, ਪੰਚ ਸਰਪੰਚ ਮੌਜੂਦ ਸਨ। ਇਸ ਮੌਕੇ ਮੰਤਰੀ 9 ਕਿੱਲੋਮੀਟਰ ਸੜਕ 2.78 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ। ਉਨ੍ਹਾਂ ਕਿਹਾ ਕਿ ਸੜਕ ਬਣਨ ਨਾਲ ਹਲਕੇ ਦੇ 50 ਪਿੰਡਾਂ ਦੇ ਲੋਕਾਂ ਨੂੰ ਇਸ ਦਾ ਫਾਇਦਾ ਮਿਲਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੋਚ ਲੋਕਾਂ ਨੂੰ ਸਹੂਲਤ ਦੇਣੀ ਤੇ ਲੋਕਾਂ ’ਚ ਵਿਚਰ ਕੇ ਲੋਕਾਂ ਦੇ ਕੰਮ ਕਰਨੇ ਹਨ। ਇਸ ਮਾਰਗ ਦੇ ਬਣਨ ਨਾਲ 50 ਦੇ ਕਰੀਬ ਪਿੰਡਾਂ ਦਾ ਆਪਸੀ ਪੈਂਡਾ ਘਟ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਹਦਾਇਤ ਹੈ ਕਿ ਲੋਕਾਂ ’ਚ ਰਹਿ ਕੇ ਲੋਕਾਂ ਦੇ ਕੰਮਾਂ ਨੂੰ ਪਹਿਲ ਦਿੱਤੀ ਜਾਵੇ। ਲੋਕਾਂ ਨੂੰ ਭਾਈਚਾਰਕ ਸਾਂਝ ਨਾਲ ਜੋੜਨਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਅੱਜ ਤਰੱਕੀ ਦੀ ਰਾਹ ’ਤੇ ਹੈ, ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। ਪਿਛਲੀਆਂ ਸਰਕਾਰ ਵੱਲੋਂ ਇੱਥੇ ਕੁਝ ਲੋਕਾਂ ਨੂੰ ਅਣਗੌਲੇ ਕਰਦਿਆਂ ਇੱਥੇ ਡੇਢ ਕਿਲੋਮੀਟਰ ਦਾ ਟੋਟਾ ਵਿਚਾਲੇ ਛੱਡ ਦਿੱਤਾ ਸੀ। ਪਰ ਆਪ ਸਰਕਾਰ ਹਰੇਕ ਵਰਕ ਦੇ ਕੰਮ ਮੁਕੰਮਲ ਕਰਦੀ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ। ਅੱਜ ਵੱਡੇ ਪੱਧਰ ’ਤੇ ਪਿੰਡਾਂ ਦੇ ਵਿਕਾਸ ਹੋ ਰਹੇ ਹਨ। ਮੰਤਰੀ ਭੁੱਲਰ ਨੇ ਕਿਹਾ ਕਿ ਸਬੰਧਤ ਠੇਕੇਦਾਰ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਸੜਕ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤੇ ਵਧੀਆ ਮਟੀਰੀਅਲ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਇਹ ਸੜਕ ਲੋਕਾਂ ਨੂੰ ਲੰਮੇ ਸਮੇਂ ਤੱਕ ਸਹੂਲਤ ਪ੍ਰਦਾਨ ਕਰ ਸਕੇ। ਇਸ ਮੌਕੇ ਸਾਬਕਾ ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ ਨੇ ਮੰਤਰੀ ਭੁੱਲਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਤੱਕ ਗੁਹਾਰ ਲਗਾ ਚੁੱਕੇ ਸਨ। ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਸਭਰਾ ਤੋਂ ਲੇ ਕੇ ਕੋਟਬੁੱਢਾ ਨਵੀਪੁਰ ਪ੍ਰਿੰਗੜੀ ਰੱਤਾਗੁੱਦਾ, ਪਨਗੋਟਾ, ਕੋਟਬੁੱਢਾ ਮੁੱਠਿਆ ਵਾਲਾ, ਅਲੀਪੁਰ ਤੱਕ ਲੋਕਾਂ ਨੂੰ ਫਾਇਦਾ ਹੋਵੇਗਾ। ਹੁਣ ਲੋਕਾਂ ਦਾ ਕੰਮ ਸੁਖਾਲਾ ਹੋ ਜਾਣਾ ਹੈ। ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਪੀਏ, ਗੁਰਪ੍ਰੀਤ ਸਿੰਘ ਪਨਗੋਟਾ ਬਲਾਕ ਪ੍ਰਧਾਨ, ਤਰਸੇਮ ਸਿੰਘ ਸਰਪੰਚ ਕਿਰਤੋਵਾਲ, ਗੁਰਪ੍ਰੀਤ ਸਿੰਘ ਕਿਰਤੋਵਾਲ, ਨਵਤੇਜ ਸਿੰਘ ਨਬੀਪੁਰ ਸਰਪੰਚ, ਗੁਰਵਿੰਦਰ ਸਿੰਘ ਸਰਪੰਚ ਜਿੰਦਾਵਾਲ, ਲਖਬੀਰ ਸਿੰਘ ਜੋਣੇਕੇ ਸਰਪੰਚ, ਜਸਬੀਰ ਸਿੰਘ ਰੱਤਾ-ਗੁੱਦਾ ਸਰਪੰਚ, ਅਵਤਾਰ ਸਿੰਘ ਸਭਰਾ ਸਰਪੰਚ, ਗੋਰਾ ਜੋਤੀ ਸ਼ਾਹ, ਗੁਰਬਿੰਦਰ ਸਿੰਘ ਕਾਲੇਕੇ ਸਰਪੰਚ, ਗੁਰਭੇਜ ਬੂਹ, ਲਖਵੀਰ ਸਿੰਘ ਜੋਣੇਕੇ, ਗੁਰਲਾਲ ਧਾਰੀਵਾਲ, ਸਰਵਣ ਸਰਪੰਚ ਤੁੰਗ, ਕਰਨਜੀਤ ਸਰਪੰਚ ਭੱਗੂਪੁਰ ਹਵੇਲੀਆ, ਨਿਰਮਲ ਸਿੰਘ ਸਰਪੰਚ ਪਨਗੋਟਾ, ਅੰਮ੍ਰਿਤਪਾਲ ਸਿੰਘ ਢੋਟੀਆ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button