Punjab

ਨੌਕਰੀ ਦਿਵਾਉਣ ਦੇ ਬਹਾਨੇ 3.25 ਲੱਖ ਰੁਪਏ ਦੀ ਠੱਗੀ, ਦੋ ਖ਼ਿਲਾਫ਼ ਮਾਮਲਾ ਦਰਜ

ਬਠਿੰਡਾ, 29 ਜੂਨ :  ਥਾਣਾ ਨਥਾਣਾ ਪੁਲਿਸ ਨੇ ਬਠਿੰਡਾ ਸੈਨਿਕ ਛਾਉਣੀ ਵਿਚ ਕਲਰਕ ਲਗਵਾਉਣ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਨਾਲ ਸਵਾ ਤਿੰਨ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਕੀਤਾ ਹੈ। ਪੁਲਿਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ ’ਤੇ ਉਕਤ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮਾਲੀ ਸਿੰਘ ਵਾਸੀ ਭੁੱਚੋਂ ਮੰਡੀ ਨੇ ਦੱਸਿਆ ਉਹ ਪੜ੍ਹਿਆ-ਲਿਖਿਆ ਅਤੇ ਬੇਰੁਜ਼ਗਾਰ ਹੈ। ਉਹ ਨੌਕਰੀ ਦੀ ਭਾਲ ਕਰਦਿਆਂ ਕੁਝ ਸਮਾਂ ਪਹਿਲਾਂ ਉਸ ਦੀ ਮੁਲਾਕਾਤ ਰਾਜਦੀਪ ਸਿੰਘ ਵਾਸੀ ਪਿੰਡ ਸ਼ੇਖਪੁਰਾ ਅਤੇ ਸੰਦੀਪ ਸਿੰਘ ਵਾਸੀ ਮਾਨਸਾ ਨਾਲ ਹੋਈ। ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਬਠਿੰਡਾ ਸੈਨਿਕ ਛਾਉਣੀ ਵਿਚ ਕਲਰਕ ਦੀਆਂ ਅਸਾਮੀਆਂ ਖਾਲੀ ਹਨ। ਜੇਕਰ ਉਹ ਉਕਤ ਨੌਕਰੀ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਪੈਸੇ ਖਰਚ ਕਰਨੇ ਪੈਣਗੇ, ਕਿਉਂਕਿ ਉਹ ਉਕਤ ਅਹੁਦੇ ਲਈ ਭਰਤੀ ਕਰਨ ਵਾਲੇ ਲੋਕਾਂ ਨਾਲ ਜਾਣੂ ਹਨ ਅਤੇ ਉਹ ਪੈਸੇ ਲੈ ਕੇ ਉਸ ਨੂੰ ਕਲਰਕ ਵਜੋਂ ਭਰਤੀ ਕਰਨਗੇ। ਪੀੜਤ ਨੇ ਕਿਹਾ ਕਿ ਉਹ ਮੁਲਜ਼ਮ ਲੋਕਾਂ ਦੇ ਜਾਲ ਵਿਚ ਫਸ ਗਿਆ ਅਤੇ ਨੌਕਰੀ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਲਗਭਗ 3.25 ਲੱਖ ਰੁਪਏ ਦੇ ਦਿੱਤੇ। ਪੈਸੇ ਲੈਣ ਦੇ ਲੰਬੇ ਸਮੇਂ ਬਾਅਦ ਵੀ ਨਾ ਤਾਂ ਉਸ ਨੂੰ ਨੌਕਰੀ ਮਿਲੀ ਅਤੇ ਨਾ ਹੀ ਉਸ ਨੂੰ ਉਸਦੇ ਪੈਸੇ ਵਾਪਸ ਮਿਲੇ। ਅਜਿਹਾ ਕਰ ਕੇ ਉਕਤ ਵਿਅਕਤੀਆਂ ਨੇ ਉਸ ਨਾਲ ਠੱਗੀ ਮਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button