Punjab

ਲੁਧਿਆਣਾ ਪੁਲਿਸ ਵੱਲੋਂ ਮੋਟਰ ਸਾਈਕਲ ਚੋਰ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ 

ਲੁਧਿਆਣਾ, 29 ਜੂਨ 2025 – ਕਮਿਸ਼ਨਰ ਪੁਲਿਸ ਲੁਧਿਆਣਾ ਸ਼ਵਪਨ ਸ਼ਰਮਾ ਆਈ.ਪੀ.ਐਸ    ਹਰਪਾਲ ਸਿੰਘ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਲੁਧਿਆਣਾ,  ਅਮਨਦੀਪ ਸਿੰਘ -ਬਰਾੜ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਲੁਧਿਆਣਾ ਅਤੇ  ਹਰਸ਼ਪ੍ਰੀਤ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਡਿਟੈਕਟਿਵ-। ਲੁਧਿਆਣਾ ਦੀ ਅਗਵਾਈ ਹੇਠ ਚੋਰੀ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ ਸੀ.ਆਈ.ਏ.ਸਟਾਫ਼ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 24-06-2025 ਨੂੰ ਦੋਸ਼ੀ ਸੰਦੀਪ ਸਿੰਘ ਉਰਫ਼ ਪੀਪ ਪੁੱਤਰ ਹਾਕਮ ਸਿੰਘ ਵਾਸੀ ਲੁਧਿਆਣਾ ਅਤੇ ਧਰਮਪਾਲ ਸਿੰਘ ਉਰਫ਼ ਨਿੱਕੂ ਪੁੱਤਰ ਪਰਮਜੀਤ ਸਿੰਘ ਵਾਸੀ  ਜਿੱਲ੍ਹਾ ਖੰਨਾ ਨੂੰ ਚੋਰੀਸੁਦਾ ਮੋਟਰ ਸਾਈਕਲ ਹੀਰੋ ਸਪਲੈਂਡਰ  ਰੰਗ ਸਿਲਵਰ ਨੰਬਰ PB-65-AS-0551 ਸਮੇਤ ਕਾਬੂ ਕੀਤਾ ਗਿਆਜਿਹਨਾ ਤੇ ਮੁੱਕਦਮਾ ਨੰਬਰ 162 ਮਿਤੀ 24-06-2025 ਅ/ਧ 303(2), 317(2), 3(5) BNS 2023 ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ ਦਰਜ ਰਜਿਸਟਰ ਕਰਕੇ ਬਾਅਦ ਪੁੱਛਗਿੱਛ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਦੌਰਾਨੇ -ਤਫ਼ਤੀਸ਼ ਮਿਤੀ 25-06-2025 ਨੂੰ ਦੋਸ਼ੀਆਂ ਦੀ ਮਜ਼ੀਦ ਪੁੱਛਗਿੱਛ ਤੇ 03 ਮੋਟਰ ਸਾਈਕਲ ਮਾਰਕਾ ਸਪਲੈਂਡਰ ਬਿਨਾਂ ਨੰਬਰ ਅਤੇ ਮਿਤੀ 27-06-2025 ਨੂੰ ਦੋਸ਼ੀਆਂ ਦੀ ਮਜ਼ੀਦ ਪੁੱਛਗਿੱਛ ਤੇ 09 ਮੋਟਰ ਸਾਈਕਲ ਵੱਖ ਵੱਖ ਮਾਰਕੇ ਬਿਨਾਂ ਨੰਬਰ ਬਰਾਮਦ ਕੀਤੇ ਗਏ । ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਜਿਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਦੋਸ਼ੀਆਂ ਨੇ ਇਹ ਮੋਟਰ ਸਾਈਕਲ ਕਿਥੋਂ ਕਿਥੋਂ ਚੋਰੀ ਕੀਤੇ ਹਨ ਅਤੇ ਇਨ੍ਹਾਂ ਦੇ ਨਾਲ ਹੋਰ ਕਿਹੜੇ ਕਿਹੜੇ  ਵਿਅਕਤੀ ਮਿਲੇ ਹੋਏ ਹਨ।

Related Articles

Leave a Reply

Your email address will not be published. Required fields are marked *

Back to top button